ਭੇਤਭਰੇ ਹਾਲਾਤ ’ਚ 19 ਸਾਲਾ ਨੌਜਵਾਨ ਦੀ ਮੌਤ,ਘਰ ’ਚ ਵਿਛੇ ਸੱਥਰ
Tuesday, Sep 21, 2021 - 01:23 PM (IST)
ਰੂਪਨਗਰ (ਵਰੁਣ): ਰੂਪਨਗਰ ਦੀ ਮਲਹੋਤਰਾ ਕਾਲੋਨੀ ’ਚ ਅੱਜ ਸਵੇਰੇ ਇਕ ਦਰਦਨਾਕ ਹਾਦਸਾ ਹੋਇਆ, ਜਿਸ ’ਚ 19 ਸਾਲਾ ਨੌਜਵਾਨ ਦੀ ਮੌਤ ਹੋ ਗਈ। ਇਹ ਘਟਨਾ ਸੀ.ਸੀ.ਟੀ.ਵੀ. ’ਚ ਕੈਦ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਤੋਂ ਲਗਾਤਾਰ ਤੇਜ਼ ਮੀਂਹ ਦੇ ਬਾਅਦ ਸੜਕਾਂ ’ਤੇ ਪਾਣੀ ਖ਼ੜ੍ਹਾ ਹੋਇਆ ਸੀ ਅਤੇ ਅੱਜ ਸਵੇਰੇ ਇਕ 19 ਸਾਲਾ ਦਾ ਨੌਜਵਾਨ ਜਦੋਂ ਕਾਲੋਨੀ ’ਚ ਦੁੱਧ ਦੀ ਸਪਲਾਈ ਦੇਣ ਆਇਆ ਤਾਂ ਅਚਾਨਕ ਸੜਕ ’ਤੇ ਖੜ੍ਹੇ ਪਾਣੀ ’ਚ ਕਰੰਟ ਆ ਗਿਆ, ਜਿਸ ਨਾਲ ਨੌਜਵਾਨ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਦੇ ਅਸਤੀਫ਼ੇ ਤੋਂ ਬਾਅਦ ਦਾਦੂਵਾਲ ਦਾ ਵੱਡਾ ਬਿਆਨ, ‘ਬਾਦਲਾਂ ਦੀ ਯਾਰੀ ਕੈਪਟਨ ਨੂੰ ਲੈ ਡੁੱਬੀ’
ਨੌਜਵਾਨ ਨੂੰ ਸੜਕ ’ਤੇ ਪਿਆ ਦੇਖ਼ ਕੁੱਝ ਲੋਕ ਉਸ ਦੀ ਮਦਦ ਦੇ ਲਈ ਆਏ ਅਤੇ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ,ਜਿੱਥੇ ਨੌਜਵਾਨ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ’ਚ ਕੈਦ ਹੋ ਗਈ ਕਿ ਨੌਜਵਾਨ ਕਿਸ ਤਰ੍ਹਾਂ ਸੜਕ ’ਤੇ ਡਿੱਗਿਆ ਪਿਆ ਹੈ ਜਦੋਂਕਿ ਇਕ ਮੋਟਰਸਾਈਕਲ ਸਵਾਰ ਦੁੱਧ ਦਾ ਕੰਮ ਕਰਨ ਵਾਲਾ ਵਿਅਕਤੀ ਉਸ ਦੇ ਕੋਲ ਜਾ ਰਿਹਾ ਸੀ ਤਾਂ ਉਸੇ ਜਗ੍ਹਾ ਤੋਂ ਅਚਾਨਕ ਪਿੱਛੇ ਭੱਜ ਗਿਆ। ਉੱਥੇ ਇਸ ਬਾਰੇ ਜਦੋਂ ਅਸੀਂ ਸਰਕਾਰੀ ਹਸਪਤਾਲ ਰੂਪਨਗਰ ਦੀ ਡਾਕਟਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਨੌਜਵਾਨ ਜਦੋਂ ਉਨ੍ਹਾਂ ਦੇ ਕੋਲ ਗਿਆ ਤਾਂ ਉਸ ਦੇ ਮੂੰਹ ’ਚੋਂ ਝੱਗ ਨਿਕਲ ਰਹੀ ਸੀ ਹੁਣ ਇਸ ਨੌਜਵਾਨ ਦੀ ਕਿਸ ਕਾਰਨਾਂ ਕਾਰਨ ਮੌਤ ਹੋਈ ਹੈ।ਇਸ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਚੱਲੇਗਾ। ਇਸ ਘਟਨਾ ਦੇ ਬਾਅਦ ਇਲਾਕੇ ’ਚ ਸੋਗ ਦੀ ਲਹਿਰ ਹੈ ਕਿ ਪਰਿਵਾਰ ਦਾ ਇਕ 19 ਸਾਲ ਦਾ ਨੌਜਵਾਨ ਇਸ ਦੁਨੀਆ ਨੂੰ ਛੱਡ ਗਿਆ।
ਇਹ ਵੀ ਪੜ੍ਹੋ : ਕਾਂਗਰਸੀ ਕਲੇਸ਼ ਦਰਮਿਆਨ ਅਕਾਲੀ ਦਲ ਦਾ ਵੱਡਾ ਬਿਆਨ, ਜਾਣੋ ਕੀ ਬੋਲੇ ਦਲਜੀਤ ਚੀਮਾ