ਸਮਾਣਾ ’ਚ ਦਿਲ ਕੰਬਾਊ ਵਾਰਦਾਤ, ਅੱਧੀ ਦਰਜਨ ਮੁੰਡਿਆਂ ਵਲੋਂ ਨੌਜਵਾਨ ਦਾ ਭਜਾ-ਭਜਾ ਕੇ ਕਤਲ

Tuesday, Aug 17, 2021 - 06:31 PM (IST)

ਸਮਾਣਾ ’ਚ ਦਿਲ ਕੰਬਾਊ ਵਾਰਦਾਤ, ਅੱਧੀ ਦਰਜਨ ਮੁੰਡਿਆਂ ਵਲੋਂ ਨੌਜਵਾਨ ਦਾ ਭਜਾ-ਭਜਾ ਕੇ ਕਤਲ

ਸਮਾਣਾ (ਦਰਦ) : ਸੋਮਵਾਰ ਸ਼ਾਮ ਪੰਚਮੁਖੀ ਸ਼ਿਵ ਮੰਦਿਰ ਨੇੜੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਲਗਭਗ ਅੱਧੀ ਦਰਜਨ ਨੌਜਵਾਨਾਂ ਵੱਲੋਂ 24 ਸਾਲਾ ਨੌਜਵਾਨ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਰਾਜਨ ਆਪਣੀ ਜਾਨ ਬਚਾਉਣ ਲਈ ਰਾਜਨ ਗੁਆਂਢ ’ਚ ਰਹਿੰਦੇ ਸਾਬਕਾ ਕੌਂਸਲਰ ਦੇ ਘਰ ਭੱਜ ਗਿਆ ਪਰ ਕਾਤਲ ਪਿੱਛਾ ਕਰਦੇ ਹੋਏ ਉਥੇ ਵੀ ਆ ਗਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਵੱਢ ਟੁੱਕ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਵੀ ਪੜ੍ਹੋ : ਵੀਡੀਓ ਬਣਾ ਰਹੇ 16 ਸਾਲਾ ਮੁੰਡੇ ਦੀ ਗੋਲ਼ੀ ਲੱਗਣ ਕਾਰਣ ਮੌਤ, ਰੋ-ਰੋ ਬੇਹਾਲ ਹੋਇਆ ਪਰਿਵਾਰ

ਉਧਰ ਵਾਰਦਾਤ ਦੀ ਸੂਚਨਾ ਮਿਲਣ ’ਤੇ ਡੀ. ਐੱਸ. ਪੀ. ਜਸਵਿੰਦਰ ਸਿੰਘ ਚਾਹਲ ਅਤੇ ਸਿਟੀ ਪੁਲਸ ਐੱਸ. ਐੱਚ. ਓ. ਸਬ-ਇੰਸਪੈਕਟਰ ਸਾਹਿਬ ਸਿੰਘ ਨੇ ਪੁਲਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ।

ਇਹ ਵੀ ਪੜ੍ਹੋ : ਕੁਵੈਤ ’ਚ ਵਾਪਰੇ ਹਾਦਸੇ ਦੌਰਾਨ ਨੂਰਪੁਰਬੇਦੀ ਦੇ ਨੌਜਵਾਨ ਗੁਰਮੁੱਖ ਸਿੰਘ ਦੀ ਮੌਤ

ਪ੍ਰਾਪਤ ਜਾਣਕਾਰੀ ਅਨੁਸਾਰ ਰਾਜਨ ਵਾਸੀ ਮੁਹੱਲਾ ਅਮਾਮਗੜ੍ਹ ਦੀ ਕੁੱਝ ਲੋਕਾਂ ਨਾਲ ਰੰਜਿਸ਼ ਸੀ। ਸ਼ਾਮ ਸਮੇਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਲਗਭਗ ਅੱਧੀ ਦਰਜਨ ਨੌਜਵਾਨ ਉਸ ਦੇ ਘਰ ਪਹੁੰਚੇ, ਜਿਨ੍ਹਾਂ ਨੂੰ ਦੇਖ ਕੇ ਆਪਣੀ ਜਾਨ ਬਚਾਉਣ ਲਈ ਰਾਜਨ ਗੁਆਂਢ ’ਚ ਰਹਿੰਦੇ ਸਾਬਕਾ ਕੌਂਸਲਰ ਦੇ ਘਰ ਭੱਜ ਗਿਆ ਪਰ ਪਿੱਛਾ ਕਰਦਿਆਂ ਉਕਤ ਹਮਲਾਵਰ ਨੌਜਵਾਨ ਉਥੇ ਵੀ ਪਹੁੰਚ ਗਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਰਾਜਨ ਦਾ ਕਤਲ ਕਰ ਦਿੱਤਾ। ਅਧਿਕਾਰੀਆਂ ਅਨੁਸਾਰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਹਮਲਾਵਰ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਮੰਤਰੀ ਮੰਡਲ ਵੱਲੋਂ ਲਾਲ ਲਕੀਰ ਦੇ ਅੰਦਰ ਜਾਇਦਾਦ ਦੇ ਹੱਕ ਦੇਣ ਲਈ ਨਵੇਂ ਨਿਯਮਾਂ ਨੂੰ ਹਰੀ ਝੰਡੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News