ਬਟਾਲਾ ''ਚ ਅੱਧੀ ਰਾਤ ਵਾਪਰੀ ਵੱਡੀ ਵਾਰਦਾਤ, ਘਰ ਆ ਕੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ
Saturday, Sep 12, 2020 - 06:22 PM (IST)
ਬਟਾਲਾ/ਸ੍ਰੀ ਹਰਗੋਬਿੰਦਪੁਰ (ਬੇਰੀ, ਰਮੇਸ਼) : ਥਾਣਾ ਸ੍ਰੀ ਹਰਗੋਬਿੰਦਪੁਰ ਦੇ ਅਧੀਨ ਪਿੰਡ ਮਾੜੀ ਬੁੱਚੀਆਂ 'ਚ ਬੀਤੀ ਰਾਤ 12 ਵਜੇ ਦੇ ਕਰੀਬ 3 ਅਣਪਛਾਤੇ ਵਿਅਕਤੀਆਂ ਨੇ ਗੋਲੀ ਚਲਾ ਦਿੱਤੀ, ਜਿਸ ਦੌਰਾਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਇਸ ਸਬੰਧੀ ਗੋਲ਼ੀ ਨਾਲ ਜ਼ਖਮੀ ਹੋਏ ਕੁਲਵਿੰਦਰ ਸਿੰਘ ਦੀ ਪਤਨੀ ਮਨਜੀਤ ਕੌਰ ਵਾਸੀ ਮਾੜੀ ਬੁੱਚੀਆਂ ਨੇ ਦੱਸਿਆ ਕਿ ਘਰ ਦੇ ਬਾਹਰ ਮੇਨ ਗੇਟ ਖੜਕਣ ਦੀ ਆਵਾਜ਼ ਆਈ ਤਾਂ ਉਸਦਾ ਪਤੀ ਕੁਲਵਿੰਦਰ ਸਿੰਘ ਬਾਹਰ ਆਇਆ ਅਤੇ ਉਸ ਨੇ ਦੇਖਿਆ ਬਾਹਰ ਤਾਲਾ ਟੁੱਟਿਆ ਹੋਇਆ ਸੀ। ਜਦੋਂ ਬਾਹਰ ਜਾ ਕੇ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਸਾਹਮਣੇ ਤਿੰਨ ਅਣਪਛਾਤੇ ਨੌਜਵਾਨਾਂ ਨੇ ਉਸਦੇ ਪਤੀ ਉੱਪਰ ਗੋਲ਼ੀ ਚਲਾ ਦਿੱਤੀ, ਜਿਸ ਦੇ ਛਰੇ ਉਸਦੀ ਛਾਤੀ ਅਤੇ ਮੂੰਹ 'ਤੇ ਲੱਗੇ।
ਇਹ ਵੀ ਪੜ੍ਹੋ : ਕੋਰੋਨਾ ਮ੍ਰਿਤਕ ਦਾ ਸਸਕਾਰ ਕਰਨ ਆਈ ਸਿਹਤ ਵਿਭਾਗ ਦੀ ਟੀਮ ਨੂੰ ਪਈਆਂ ਭਾਜੜਾਂ, ਹੈਰਾਨ ਕਰਨ ਵਾਲੀ ਹੈ ਘਟਨਾ
ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨਾਲ ਮਿਲ ਕੇ ਕੁਲਵਿੰਦਰ ਸਿੰਘ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਤੁਰੰਤ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਅਤੇ ਪੁਲਸ ਥਾਣਾ ਸ੍ਰੀ ਹਰਗੋਬਿੰਦਪੁਰ ਨੂੰ ਸੂਚਨਾ ਦਿੱਤੀ। ਉਧਰ ਦੂਜੇ ਪਾਸੇ ਉਕਤ ਮਾਮਲੇ ਸਬੰਧੀ ਸ੍ਰੀ ਹਰਗੋਬਿੰਦਪੁਰ ਦੇ ਡੀ. ਐੱਸ. ਪੀ. ਲਖਵੀਰ ਸਿੰਘ ਨੇ ਦੱਸਿਆ ਕਿ ਉਕਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਗੋਲ਼ੀ ਚਲਾਉਣ ਵਾਲੇ ਤਿੰਨੇ ਨੌਜਵਾਨਾਂ ਦੀ ਫੁਟੇਜ਼ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ ਜਿਨ੍ਹਾਂ ਦੀ ਪੁਲਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਜਿੰਮ 'ਚ ਗੱਭਰੂਆਂ ਨੂੰ ਮਾਤ ਪਾਉਂਦੈ 75 ਸਾਲਾ ਬਾਬਾ, ਵਿਰਾਟ ਕੋਹਲੀ ਵੀ ਹੈ ਬਾਬੇ ਦਾ ਫੈਨ (ਵੀਡੀਓ)