ਚਿੱਟੇ ਦੇ ਨਸ਼ੇ ਕਾਰਨ ਇਕ ਹੋਰ ਨੌਜਵਾਨ ਦੀ ਮੌਤ

Saturday, Oct 12, 2019 - 06:20 PM (IST)

ਚਿੱਟੇ ਦੇ ਨਸ਼ੇ ਕਾਰਨ ਇਕ ਹੋਰ ਨੌਜਵਾਨ ਦੀ ਮੌਤ

ਤਲਵੰਡੀ ਸਾਬੋ (ਮੁਨੀਸ਼) : ਸਬ-ਡਵੀਜਨ ਤਲਵੰਡੀ ਸਾਬੋ ਵਿਖੇ ਚਿੱਟੇ ਦੇ ਨਸ਼ੇ ਨੇ ਇਕ ਹੋਰ ਘਰ ਦਾ ਚਿਰਾਗ ਬੁੱਝ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਲੱਡੂ ਸਿੰਘ ਜੋ ਕਿ ਚਿੱਟੇ ਦੇ ਨਸ਼ੇ ਦਾ ਆਦਿ ਸੀ ਨੂੰ ਨਸ਼ੇ ਕਾਰਨ ਪੀਲੀਆ ਹੋ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੀ ਬੁੱਢੀ ਦਾਦੀ ਦਾ ਸਹਾਰਾ ਸੀ। ਮ੍ਰਿਤਕ ਆਪਣੇ ਪਿਛੇ ਆਪਣੀ ਪਤਨੀ ਅਤੇ ਇਕ ਛੋਟਾ ਬੱਚਾ ਵੀ ਛੱਡ ਗਿਆ ਹੈ। ਮ੍ਰਿਤਕ ਨੇ ਨਸ਼ੇ ਦੀ ਪੂਰਤੀ ਲਈ ਆਪਣੇ ਘਰ ਦਾ ਸਾਰਾ ਸਮਾਨ ਵੀ ਵੇਚ ਦਿੱਤਾ ਸੀ। 

ਮਿਲੀ ਜਾਣਕਾਰੀ ਮੁਤਾਬਕ ਲੱਡੂ ਦੇ ਸਿਰ 'ਤੇ ਮਾਤਾ-ਪਿਤਾ ਦਾ ਸਾਇਆ ਪਹਿਲਾਂ ਹੀ ਨਹੀ ਸੀ ਅਤੇ ਉਸ ਦੀ ਬੁੱਢੀ ਦਾਦੀ ਨੇ ਹੀ ਉਸ ਦਾ ਪਾਲਣ ਪੋਸ਼ਣ ਕੀਤਾ ਅਤੇ ਲੱਡੂ ਦਾ ਵਿਆਹ ਕਰ ਦਿੱਤਾ। ਪਰ ਵਿਆਹ ਤੋਂ ਬਾਅਦ ਵੀ ਲੱਡੂ ਨਸ਼ੇ 'ਚੋਂ ਨਾ ਨਿਕਲ ਸਕਿਆ ਅਤੇ ਪਤਨੀ ਦੀ ਕੁੱਟਮਾਰ ਵੀ ਕਰਦਾ ਰਿਹਾ। ਮ੍ਰਿਤਕ ਲੱਡੂ ਦੀ ਸੱਸ ਨੇ ਦੱਸਿਆ ਕਿ ਉਸ ਦਾ ਨਸ਼ਾ ਛੁਡਾਉਣ ਲਈ ਉਨ੍ਹਾਂ ਨੇ ਕਰਜ਼ਾ ਵੀ ਚੁੱਕਿਆ ਪਰ ਉਹ ਨਸ਼ਾ ਨਾ ਛੱਡ ਸਕਿਆ। 

ਇਥੇ ਇਹ ਵੀ ਦੱਸਣਾ ਬਣਦਾ ਹੈ ਲਗਭਗ 15 ਦਿਨ ਪਹਿਲਾਂ ਇਸੇ ਮਹੁੱਲੇ ਵਿਚ ਮਾਤਾ-ਪਿਤਾ ਦੇ ਇੱਕਲੌਤੇ ਨੌਜਵਾਨ ਪੁੱਤ ਗੁਰਮੀਤ ਸਿੰਘ ਦੀ ਵੀ ਚਿੱਟੇ ਦੇ ਨਸ਼ੇ ਕਾਰਨ ਮੋਤ ਹੋ ਗਈ ਸੀ। ਭਾਵੇਂ ਨਗਰ ਅੰਦਰ ਕਈ ਸਮਾਜ ਸੇਵੀ ਸੰਸਥਾਵਾ ਚਿੱਟੇ ਦੇ ਨਸ਼ੇ ਨੂੰ ਰੋਕਣ ਲਈ ਉਪਰਾਲੇ ਕਰ ਰਹੀਆਂ ਹਨ ਪਰ ਇਸ ਦੇ ਬਾਵਜੂਦ ਚਿੱਟੇ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ ਜੋ ਕਿ ਪੁਲਸ ਤੇ ਪ੍ਰਸ਼ਾਸਨ ਦੀ ਕਰਵਾਈ ਦੇ ਸਵਾਲੀਆਂ ਨਿਸ਼ਾਨ ਖੜੇ ਕਰਦਾ ਹੈ।  


author

Gurminder Singh

Content Editor

Related News