ਪੈਰਿਸ ’ਚ ਐਫਿਲ ਟਾਵਰ ’ਤੇ ਲੋਕਾਂ ਨੂੰ ਯੋਗ ਕਰਵਾਏਗੀ ਜਲੰਧਰ ਸ਼ਹਿਰ ਦੀ ਯੋਗਿਨੀ ਡਾ. ਅਨੁਪ੍ਰਿਯਾ

Monday, Jun 19, 2023 - 10:20 PM (IST)

ਪੈਰਿਸ ’ਚ ਐਫਿਲ ਟਾਵਰ ’ਤੇ ਲੋਕਾਂ ਨੂੰ ਯੋਗ ਕਰਵਾਏਗੀ ਜਲੰਧਰ ਸ਼ਹਿਰ ਦੀ ਯੋਗਿਨੀ ਡਾ. ਅਨੁਪ੍ਰਿਯਾ

ਜਲੰਧਰ : ਸ਼ਹਿਰ ’ਚ ਯੋਗਪੈਥੀ ਦੇ ਨਾਂ ਨਾਲ ਯੋਗ ਸੰਸਥਾ ਚਲਾ ਰਹੀ ਡਾ. ਅਨੁਪ੍ਰਿਯਾ 21 ਜੂਨ ਨੂੰ ਯੋਗ ਦਿਵਸ ਮੌਕੇ ਪੈਰਿਸ ਦੇ ਐਫਿਲ ਟਾਵਰ ’ਚ ਹੋਣ ਵਾਲੇ ਯੋਗ ਦਿਵਸ ਸਮਾਗਮ ਦੌਰਾਨ ਲੋਕਾਂ ਨੂੰ ਯੋਗ ਦਾ ਅਭਿਆਸ ਕਰਵਾਏਗੀ ਅਤੇ ਯੋਗ ਬਾਰੇ ਜਾਣਕਾਰੀ ਦੇਵੇਗੀ। ਇਹ ਪ੍ਰੋਗਰਾਮ ਭਾਰਤੀ ਦੂਤਘਰ ਵੱਲੋਂ ਕਰਵਾਈ ਜਾ ਰਹੀ ‘ਨਮਸਤੇ ਫਰਾਂਸ’ ਦੀ ਲੜੀ ਤਹਿਤ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਐਫਿਲ ਟਾਵਰ ਵਿਖੇ 21 ਜੂਨ ਨੂੰ ਸਵੇਰੇ 7.30 ਤੋਂ 8.30 ਵਜੇ ਤੱਕ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਭਾਜਪਾ ਆਗੂ ਤਰੁਣ ਚੁੱਘ ਨੇ ਪੰਜਾਬ ਸਰਕਾਰ ’ਤੇ ਚੁੱਕੇ ਸਵਾਲ

ਪ੍ਰੋਗਰਾਮ ਦੇ ਆਯੋਜਨ ’ਚ ਯੋਗਾ ਤੇ ਆਯੁਰਵੇਦ ’ਤੇ ਬਣੀ ਤਪੋਵਨ ਓਪਨ ਯੂਨੀਵਰਸਿਟੀ ਆਫ ਯੋਗਾ ਅਤੇ ਆਯੁਰਵੇਦ ਦੀ ਵੀ ਅਹਿਮ ਭੂਮਿਕਾ ਹੈ ਅਤੇ ਇਸੇ ਯੂਨੀਵਰਸਿਟੀ ਦੇ ਸੱਦੇ ’ਤੇ ਡਾ. ਅਨੁਪ੍ਰਿਯਾ ਪੈਰਿਸ ਗਈ ਹੈ। ਡਾ. ਅਨੁਪ੍ਰਿਆ ਦੀ ਅੰਤਰਰਾਸ਼ਟਰੀ ਪੱਧਰ ’ਤੇ ਯੋਗਾ ਪ੍ਰੋਗਰਾਮ ’ਚ ਸ਼ਮੂਲੀਅਤ ਨਾ ਸਿਰਫ਼ ਜਲੰਧਰ ਲਈ ਮਾਣ ਵਾਲੀ ਗੱਲ ਹੈ, ਸਗੋਂ ਦੇਸ਼ ਲਈ ਵੀ ਇਹ ਮਾਣ ਵਾਲਾ ਪਲ ਹੋਵੇਗਾ। ਇਸ ਪ੍ਰੋਗਰਾਮ ਤੋਂ ਬਾਅਦ ਸਦਗੁਰੂ ਵੱਲੋਂ ਲੈਕਚਰ ਵੀ ਦਿੱਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਡਾ. ਅਨੁਪ੍ਰਿਯਾ ਪੈਰਾਗਵੇ ਵਿਚ 4 ਦਿਨਾ ਯੋਗ ਪ੍ਰੋਗਰਾਮ ਵੀ ਕਰੇਗੀ।

ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ ’ਚ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ

PunjabKesari

ਵਰਣਨਯੋਗ ਹੈ ਕਿ ਡਾ. ਅਨੁਪ੍ਰਿਯਾ ਨੇ ਯੋਗ ਵਿਚ ਪੀਐੱਚ. ਡੀ. ਤੋਂ ਇਲਾਵਾ ਐੱਮ. ਐੱਸ. ਸੀ. ਕੀਤੀ ਹੈ ਤੇ ਯੋਗ ਉਨ੍ਹਾਂ ਨੂੰ ਪਰਿਵਾਰਕ ਪਿਛੋਕੜ ਤੋਂ ਮਿਲਿਆ ਹੈ। ਉਨ੍ਹਾਂ ਦੇ ਪਿਤਾ ਰਾਮਕ੍ਰਿਸ਼ਨ ਇਕ ਜਾਣੇ-ਪਛਾਣੇ ਯੋਗਗੁਰੂ ਹਨ ਅਤੇ ਡਾ. ਅਨੁਪ੍ਰਿਯਾ ਆਪਣੇ ਪਰਿਵਾਰ ਦੀ ਛੇਵੀਂ ਪੀੜ੍ਹੀ ਦੀ ਮੈਂਬਰ ਹੈ, ਜੋ ਯੋਗ ਨਾਲ ਜੁੜੀ ਹੈ। ਹਾਲਾਂਕਿ ਅਨੁਪ੍ਰਿਯਾ ਨੇ ਕੰਪਿਊਟਰ ਸਾਇੰਸ ਵਿਚ ਐੱਮ. ਐੱਸ. ਸੀ. ਤੋਂ ਇਲਾਵਾ ਇਕੋਨਾਮਿਕਸ ਵਿਚ ਬੀ. ਐੱਸ. ਸੀ. ਕੀਤੀ ਹੋਈ ਹੈ ਪਰ ਇਸ ਦੇ ਬਾਵਜੂਦ ਯੋਗ ਨੂੰ ਕਰੀਅਰ ਵਜੋਂ ਅਪਣਾਉਣ ਬਾਰੇ ਪੁੱਛਣ ’ਤੇ ਡਾ. ਅਨੁਪ੍ਰਿਯਾ ਨੇ ਕਿਹਾ ਕਿ ਯੋਗ ਉਨ੍ਹਾਂ ਦੇ ਮਨ ਨੂੰ ਸ਼ਾਂਤੀ ਦਿੰਦਾ ਹੈ ਅਤੇ ਉਹ ਇਸ ਰਾਹੀਂ ਲੋਕਾਂ ਦੀ ਸੇਵਾ ਵੀ ਕਰਦੀ ਹੈ। ਅਨੁਪ੍ਰਿਯਾ ਕਈ ਅੰਤਰਰਾਸ਼ਟਰੀ ਪ੍ਰੋਗਰਾਮਾਂ ਵਿਚ ਹਿੱਸਾ ਲਿਆ ਹੈ ਅਤੇ ਵਿਸ਼ਵ ਪੱਧਰ ’ਤੇ ਯੋਗ ਨੂੰ ਪ੍ਰਮੋਟ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਡਾ. ਅਨੁਪ੍ਰਿਯਾ ਪੰਜਾਬ ਕੇਸਰੀ ਦੇ ਡਿਜੀਟਲ ਪਲੇਟਫਾਰਮ ’ਤੇ ਹੈਲਥ ਪਲੱਸ ਫੇਸਬੁੱਕ ਪੇਜ ਨਾਲ ਵੀ ਜੁੜੇ ਹੋਏ ਹਨ ਅਤੇ ਉਨ੍ਹਾਂ ਦੀਆਂ ਵੀਡੀਓਜ਼ ਨੂੰ 1 ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ ਉਹ ਹੁਣ ਤੱਕ ਯੋਗ ਦੇ ਵਿਸ਼ੇ ’ਤੇ 500 ਤੋਂ ਵੱਧ ਵੀਡੀਓਜ਼ ਸ਼ੂਟ ਕਰ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ : ਪਟਿਆਲਾ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, ਮਾਪਿਆਂ ਦੇ ਇਕਲੌਤੇ ਪੁੱਤ ਦੀ ਦਰਦਨਾਕ ਮੌਤ


author

Manoj

Content Editor

Related News