ਦੋ ਦਿਨਾਂ ਲਈ ਯੈਲੋ ਅਲਰਟ ਜਾਰੀ, ਜਾਣੋ ਕਿਸ ਤਰ੍ਹਾਂ ਦਾ ਹੋਵੇਗਾ ਆਉਣ ਵਾਲਾ ਮੌਸਮ

Thursday, Jan 18, 2024 - 05:46 PM (IST)

ਚੰਡੀਗੜ੍ਹ (ਪਾਲ) : ਸ਼ਹਿਰ ’ਚ ਬੁੱਧਵਾਰ ਸਵੇਰ ਤੋਂ ਹੀ ਚੰਗੀ ਧੁੱਪ ਨਿਕਲੀ। ਹਾਲਾਂਕਿ ਸ਼ਾਮ ਹੁੰਦਿਆਂ ਹੀ ਵਿਚ ਠੰਡ ਵਧ ਗਈ। ਚੰਡੀਗੜ੍ਹ ਮੌਸਮ ਕੇਂਦਰ ਮੁਤਾਬਕ ਦੋ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਅਲਰਟ ’ਚ ਕਿਹਾ ਗਿਆ ਹੈ ਕਿ ਅਗਲੇ ਦੋ ਦਿਨਾਂ ’ਚ ਸੰਘਣੀ ਧੁੰਦ ਦੇਖਣ ਨੂੰ ਮਿਲੇਗੀ। ਇਸ ਦੇ ਨਾਲ ਹੀ ਅੱਜ ਵੀ ਕੜਾਕੇ ਦੀ ਠੰਡ ਦੀ ਸੰਭਾਵਨਾ ਹੈ। ਭਾਵੇਂ ਦਿਨ ਦਾ ਤਾਪਮਾਨ ਵਧਿਆ ਹੈ ਪਰ ਰਾਤ ਦਾ ਤਾਪਮਾਨ ਅਜੇ ਵੀ ਘੱਟ ਦਰਜ ਕੀਤਾ ਜਾ ਰਿਹਾ ਹੈ। ਬੁੱਧਵਾਰ ਵੱਧ ਤੋਂ ਵੱਧ ਤਾਪਮਾਨ 19.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਥੇ ਹੀ ਬੀਤੀ ਰਾਤ ਦਾ ਘੱਟੋ-ਘੱਟ ਤਾਪਮਾਨ 4.9 ਡਿਗਰੀ ਰਿਹਾ, ਜੋ ਕਿ ਆਮ ਨਾਲੋਂ 3 ਡਿਗਰੀ ਘੱਟ ਰਿਹਾ। ਚੰਡੀਗੜ੍ਹ ਕੇਂਦਰ ਮੁਤਾਬਕ ਮੌਸਮ ਖੁਸ਼ਕ ਰਹੇਗਾ। ਫਿਲਹਾਲ ਕੋਈ ਵੱਡੀ ਤਬਦੀਲੀ ਨਜ਼ਰ ਨਹੀਂ ਆ ਰਹੀ ਹੈ। ਰਾਤ ਦੇ ਤਾਪਮਾਨ ’ਚ 2 ਡਿਗਰੀ ਦਾ ਵਾਧਾ ਹੋ ਸਕਦਾ ਹੈ। 5 ਦਿਨਾਂ ਤਕ ਰਾਤ ਦਾ ਤਾਪਮਾਨ 5 ਤੋਂ 6 ਡਿਗਰੀ ਦੇ ਆਸਪਾਸ ਰਹੇਗਾ, ਭਾਵ ਰਾਤਾਂ ਅਜੇ ਠੰਡੀਆਂ ਰਹਿਣਗੀਆਂ। ਦਿਨ ਦੀ ਗੱਲ ਕਰੀਏ ਤਾਂ ਮਾਮੂਲੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ ਅਤੇ ਤਾਪਮਾਨ 16 ਤੋਂ 18 ਡਿਗਰੀ ਦੇ ਵਿਚਕਾਰ ਰਹੇਗਾ।

ਇਹ ਵੀ ਪੜ੍ਹੋ : ਮੁੱਖ ਮੰਤਰੀ ਦਾ ਐਲਾਨ, ਗਣਤੰਤਰ ਦਿਵਸ ’ਤੇ ਸਮਰਪਿਤ ਹੋਵੇਗੀ ਸੜਕ ਸੁਰੱਖਿਆ ਫੋਰਸ

ਅੱਗੇ ਇੰਝ ਰਹੇਗਾ ਤਾਪਮਾਨ
► ਵੀਰਵਾਰ ਸਵੇਰੇ ਅਤੇ ਸ਼ਾਮ ਨੂੰ ਧੁੰਦ ਪੈਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 18, ਜਦੋਂ ਕਿ ਘੱਟੋ-ਘੱਟ 6 ਡਿਗਰੀ ਹੋ ਸਕਦਾ ਹੈ।
► ਸ਼ੁੱਕਰਵਾਰ ਵੀ ਸਵੇਰੇ ਅਤੇ ਸ਼ਾਮ ਨੂੰ ਧੁੰਦ ਪੈ ਸਕਦੀ ਹੈ। ਵੱਧ ਤੋਂ ਵੱਧ ਤਾਪਮਾਨ 16, ਜਦੋਂ ਕਿ ਘੱਟੋ-ਘੱਟ 6 ਡਿਗਰੀ ਹੋ ਸਕਦਾ ਹੈ।
► ਸ਼ਨੀਵਾਰ ਸਵੇਰੇ ਅਤੇ ਸ਼ਾਮ ਨੂੰ ਹਲਕੇ ਬੱਦਲ ਅਤੇ ਧੁੰਦ ਪੈਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 16, ਜਦੋਂ ਕਿ ਘੱਟੋ-ਘੱਟ 6 ਡਿਗਰੀ ਹੋ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ

‘ਜਗਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ। 


Anuradha

Content Editor

Related News