ਪੰਜਾਬੀਓ ਹੱਡ ਚੀਰਵੀਂ ਠੰਡ ਲਈ ਹੋ ਜਾਓ ਤਿਆਰ, ਸੀਤ ਲਹਿਰ ਸਣੇ ਮੀਂਹ ਨੂੰ ਲੈ ਕੇ ਜਾਰੀ ਹੋਇਆ ਯੈਲੋ Alert

Monday, Dec 04, 2023 - 11:08 AM (IST)

ਪੰਜਾਬੀਓ ਹੱਡ ਚੀਰਵੀਂ ਠੰਡ ਲਈ ਹੋ ਜਾਓ ਤਿਆਰ, ਸੀਤ ਲਹਿਰ ਸਣੇ ਮੀਂਹ ਨੂੰ ਲੈ ਕੇ ਜਾਰੀ ਹੋਇਆ ਯੈਲੋ Alert

ਜਲੰਧਰ (ਪੁਨੀਤ) : ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਸੋਮਵਾਰ ਨੂੰ ਮੀਂਹ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਦੋਂ ਕਿ ਸੰਘਣੀ ਧੁੰਦ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਦਰਮਿਆਨੀ ਤੋਂ ਸੰਘਣੀ ਧੁੰਦ ਪੈ ਸਕਦੀ ਹੈ। ਇਸ ਕਿਸਮ ਦੀ ਧੁੰਦ 'ਚ ਵਿਜ਼ੀਬਿਲਟੀ 500 ਤੋਂ 200 ਮੀਟਰ ਦੇ ਨੇੜੇ-ਤੇੜੇ ਰਹਿੰਦੀ ਹੈ। ਦਸੰਬਰ ਦੀ ਸ਼ੁਰੂਆਤ 'ਚ ਧੁੰਦ ਦਾ ਅਸਰ ਤੇਜ਼ ਹੋ ਗਿਆ ਹੈ। ਪਿਛਲੇ ਇਕ ਹਫ਼ਤੇ ਦੌਰਾਨ ਮੌਸਮ 'ਚ ਅਚਾਨਕ ਬਦਲਾਅ ਹੋਇਆ ਹੈ, ਜਿਸ ਨਾਲ ਧੁੰਦ ਅਤੇ ਸਮੋਗ ਦਾ ਅਸਰ ਦਿਖਾਈ ਦੇਣ ਲੱਗਾ ਹੈ। ਦਿਨ ਵੇਲੇ ਸੂਰਜ ਦੇਵਤਾ ਵੀ ਧੁੰਦ 'ਚ ਲੁਕੇ ਰਹੇ। ਮੌਸਮ ਮਾਹਿਰਾਂ ਦੀ ਮੰਨੀਏ ਤਾਂ ਠੰਡ ਦਾ ਅਸਰ ਹੌਲੀ-ਹੌਲੀ ਵਧੇਗਾ ਅਤੇ ਧੁੰਦ ਆਪਣਾ ਰੰਗ ਦਿਖਾਏਗੀ। ਧੁੰਦ ਕਾਰਨ ਸੀਤ ਲਹਿਰ ਚੱਲੇਗੀ ਅਤੇ ਠੰਡ ਜ਼ੋਰ ਫੜ੍ਹੇਗੀ।

ਇਹ ਵੀ ਪੜ੍ਹੋ : ਮੰਤਰੀ ਹਰਜੋਤ ਬੈਂਸ ਦੇ ਹੁਕਮਾਂ ਨੇ ਚਿੰਤਾ 'ਚ ਪਾਏ ਅਧਿਆਪਕ, ਪੜ੍ਹੋ ਕੀ ਹੈ ਪੂਰਾ ਮਾਮਲਾ

ਦੂਜੇ ਪਾਸੇ ਹਿਮਾਚਲ ਦੇ ਨਾਲ ਲੱਗਦੇ ਪੰਜਾਬ ਦੇ ਮੈਦਾਨੀ ਇਲਾਕਿਆਂ ’ਚ ਸਾਰਾ ਦਿਨ ਤੇਜ਼ ਹਵਾਵਾਂ ਚੱਲਦੀਆਂ ਰਹੀਆਂ, ਜਿਸ ਨਾਲ ਦੁਪਹਿਰ ਦੇ ਸਮੇਂ ਠੰਡ ਦਾ ਜ਼ੋਰ ਦੇਖਣ ਨੂੰ ਮਿਲਿਆ। ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਬੀਤੇ ਦਿਨ ਬੱਦਲ ਛਾਏ ਰਹੇ ਅਤੇ ਠੰਡੀਆਂ ਹਵਾਵਾਂ ਚੱਲਦੀਆਂ ਰਹੀਆਂ, ਜਿਸ ਨਾਲ ਤਾਪਮਾਨ 'ਚ ਗਿਰਾਵਟ ਵੀ ਦਰਜ ਹੋਈ। ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ’ਚ ਭਾਰੀ ਬਰਫਬਾਰੀ ਹੋ ਰਹੀ ਹੈ, ਜਿਸ ਦਾ ਅਸਰ ਪੰਜਾਬ ਦੇ ਮੌਸਮ ’ਤੇ ਪੈ ਰਿਹਾ ਹੈ। ਇਸ ਸਿਲਸਿਲੇ ’ਚ ਆਉਣ ਵਾਲੇ ਦਿਨਾਂ ’ਚ ਤਾਪਮਾਨ ’ਚ ਗਿਰਾਵਟ ਆਉਣੀ ਤੈਅ ਹੈ। ਚੰਡੀਗੜ੍ਹ ਤੇ ਅੰਮ੍ਰਿਤਸਰ ਦੇ ਸਰਹੱਦੀ ਖੇਤਰ, ਬਠਿੰਡਾ ਸਮੇਤ ਜਲੰਧਰ ਦੇ ਨਾਲ ਲੱਗਦੇ ਆਦਮਪੁਰ ਇਲਾਕੇ ਵਿਚ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਵਿਚ 3 ਡਿਗਰੀ ਤੋਂ ਵੱਧ ਦੀ ਗਿਰਾਵਟ ਦਰਜ ਹੋਣ ਨਾਲ ਠੰਡ ਦਾ ਅਸਰ ਦਾ ਅਸਰ ਰਿਹਾ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਬਠਿੰਡਾ 'ਚ ਦਿਨ ਚੜ੍ਹਦਿਆਂ ਹੀ ਪੁਲਸ ਨੇ ਕੀਤਾ ਐਨਕਾਊਂਟਰ, ਦੋਹਾਂ ਪਾਸਿਓਂ ਚੱਲੀਆਂ ਗੋਲੀਆਂ (ਵੀਡੀਓ)
ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ’ਚ ਪੰਜਾਬ ਸਮੇਤ ਕਈ ਸੂਬਿਆਂ ’ਚ ਮੀਂਹ ਪਵੇਗਾ, ਜਿਸ ਦਾ ਅਸਰ ਸਿੱਧਾ ਮੌਸਮ ’ਤੇ ਸਿੱਧੇ ਤੌਰ ’ਤੇ ਦੇਖਣ ਨੂੰ ਮਿਲੇਗਾ। ਦੂਜੇ ਪਾਸੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਬੀਤੇ ਦਿਨੀਂ ਬਾਰਸ਼ ਹੋਣ ਤੋਂ ਬਾਅਦ ਮੌਸਮ ਵਿਚ ਵੱਡਾ ਬਦਲਾਅ ਹੋਇਆ ਹੈ। ਵੱਧ ਤੋਂ ਵੱਧ ਤਾਪਮਾਨ ਵਿਚ 5 ਡਿਗਰੀ ਦੀ ਗਿਰਾਵਟ ਨੇ ਪੰਜਾਬ ਵਿਚ ਸਰਦੀ ਦੀ ਸ਼ੁਰੂਆਤ ਕੀਤੀ ਹੈ। ਪਹਾੜੀ ਇਲਾਕਿਆਂ ’ਚ ਬਰਫ਼ਬਾਰੀ ਨਾਲ ਰਾਹਗੀਰਾਂ ਨੂੰ ਹਿਮਾਚਲ ਦੇ ਉਪਰਲੇ ਹਿੱਸਿਆਂ ਵੱਲ ਜਾਣ ਵਿਚ ਕਾਫੀ ਪਰੇਸ਼ਾਨੀ ਆ ਰਹੀ ਹੈ। ਹਿਮਾਚਲ ਦੇ ਉਪਰਲੇ ਇਲਾਕਿਆਂ ’ਚ ਜਨ-ਜੀਵਨ ਅਸਤ-ਵਿਅਸਤ ਹੈ। ਦੂਜੇ ਪਾਸੇ ਆਉਣ ਵਾਲੇ ਦਿਨਾਂ ਵਿਚ ਪੰਜਾਬ ਵਿਚ ਬਾਰਸ਼ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News