ਪੰਜਾਬ ’ਚ ਯੈਲੋ ਅਲਰਟ, ਜਾਣੋ ਅਗਲੇ 48 ਘੰਟਿਆਂ ਤੱਕ ਪੰਜਾਬ ਦੇ ਮੌਸਮ ਦਾ ਹਾਲ
Friday, Jan 14, 2022 - 07:29 PM (IST)
ਜਲੰਧਰ— ਪਹਾੜੀ ਖੇਤਰਾਂ ’ਚ ਭਾਰੀ ਬਰਫ਼ਬਾਰੀ ਹੋਣ ਕਾਰਨ ਪੰਜਾਬ ’ਚ ਮੌਸਮ ’ਚ ਤਬਦੀਲੀ ਹੋਣ ਕਰਕੇ ਠੰਡ ਵੱਧਣ ਲੱਗੀ ਹੈ। ਸੂਬੇ ਦੇ ਸਾਰੇ ਜ਼ਿਲ੍ਹਿਆਂ ’ਚ ਰਾਤ ਦਾ ਤਾਪਮਾਨ 7 ਤੋਂ 10 ਡਿਗਰੀ ਰਿਹਾ ਹੈ ਜਦਕਿ ਸੂਬੇ ’ਚ ਸਭ ਤੋਂ ਠੰਡੇ ਸ਼ਹਿਰ ਗੁਰਦਾਸਪੁਰ ’ਚ ਸਿਰਫ਼ 5 ਡਿਗਰੀ ਪਾਰਾ ਰਿਹਾ। ਇਸ ਤਰ੍ਹਾਂ ਠੰਡੀਆਂ ਰਾਤਾਂ ਦਾ ਇਹ ਸਿਲਸਿਲਾ ਜਾਰੀ ਰਹੇਗਾ। ਮੌਸਮ ਮਹਿਕਮੇ ਦੇ ਮੁਤਾਬਕ 14 ਅਤੇ 15 ਜਨਵਰੀ ਨੂੰ ਖ਼ੂਬ ਧੁੰਦ ਰਹੇਗੀ।
ਇਸ ਦੇ ਕਾਰਨ ਪੰਜਾਬ ’ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਯੈਲੋ ਅਲਰਟ ਦਾ ਮਤਲਬ ਹੈ ਕਿ ਘਰੋਂ ਨਿਕਲਦੇ ਸਮੇਂ ਮੌਸਮ ਦੀ ਸਥਿਤੀ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ। ਸਾਰੇ ਜ਼ਿਲ੍ਹਿਆਂ ’ਚ 1 ਡਿਗਰੀ ਤੋਂ ਲੈ ਕੇ 5 ਡਿਗਰੀ ਤੱਕ ਦੀ ਕਮੀ ਰਹੀ ਹੈ। ਕਿਸੇ ਵੀ ਜ਼ਿਲ੍ਹੇ ’ਚ 15 ਡਿਗਰੀ ਤੋਂ ਉੱਪਰ ਤਾਪਮਾਨ ਨਹੀਂ ਡਿੱਗਿਆ ਹੈ। ਮੌਸਮ ਮਹਿਕਮੇ ਮੁਤਾਬਕ ਅਜੇ ਆਉਣ ਵਾਲੇ 2 ਦਿਨਾਂ ’ਚ ਠੰਡ ਹੋਰ ਵਧੇਗੀ। ਧੁੱਪ ਕੁਝ ਹੀ ਸਮੇਂ ਲਈ ਨਿਕਲੇਗੀ। ਪੰਜਾਬ ’ਟ ਮੁੱਖ ਤੌਰ ’ਤੇ ਬੱਦਲ ਛਾਏ ਰਹਿਣਗੇ। ਉਧਰ ਹਿਮਾਚਲ ’ਚ ਬਰਫ਼ਬਾਰੀ ਦੇ ਕਾਰਨ ਅਜੇ ਵੀ ਕਈ ਜ਼ਿਲ੍ਹੇ ਸੰਪਰਕ ਤੋਂ ਕੱਟੇ ਹੋਏ ਹਨ। ਨਾਗਰਿਕ ਖ਼ੁਦ ਬਰਫ਼ ਹਟਾ ਕੇ ਰਸਤਾ ਬਣਾਉਣ ’ਚ ਜੁਟੇ ਹਨ।
ਇਹ ਵੀ ਪੜ੍ਹੋ: ਅਹਿਮ ਖ਼ਬਰ: ਰਾਧਾ ਸੁਆਮੀ ਸਤਿਸੰਗ ਘਰਾਂ ’ਚ ਹੋਣ ਵਾਲੇ ਹਫ਼ਤਾਵਾਰੀ ਸਤਿਸੰਗ ਮੁਲਤਵੀ
ਘੱਟੋ-ਘੱਟ ਤਾਪਮਾਨ
ਗੁਰਦਾਸਪੁਰ- 5.0 ਡਿਗਰੀ
ਅੰਮ੍ਰਿਤਸਰ-5.6 ਡਿਗਰੀ
ਪਠਾਨਕੋਟ-7.2 ਡਿਗਰੀ
ਬਠਿੰਡਾ-7.2 ਡਿਗਰੀ
ਹੁਸ਼ਿਆਰਪੁਰ-7.3 ਡਿਗਰੀ
ਫਰੀਦਕੋਟ-7.5 ਡਿਗਰੀ
ਨਵਾਂਸ਼ਹਿਰ-7.6 ਡਿਗਰੀ
ਸੰਗਰੂਰ-8.4 ਡਿਗਰੀ
ਪਟਿਆਲਾ-9.6 ਡਿਗਰੀ
ਲੁਧਿਆਣਾ-10.1 ਡਿਗਰੀ
ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, ਕੁੜੀ ਦੇ ਸਿਰ ’ਚ ਲੋਹੇ ਦੀ ਰਾਡ ਮਾਰ ਕੇ ਕਾਰ ’ਚ ਕੀਤਾ ਜਬਰ-ਜ਼ਿਨਾਹ
ਇਥੇ ਇਹ ਵੀ ਦੱਸਣਯੋਗ ਹੈ ਕਿ ਪੱਛਮੀ ਚੱਕਰਵਾਤ ਦੇ ਸਰਗਰਮ ਹੋਣ ਤੋਂ ਬਾਅਦ ਪੰਜਾਬ ਦੇ ਮੈਦਾਨੀ ਇਲਾਕਿਆਂ ਵਿਚ ਬਾਰਿਸ਼ ਦਾ ਦੌਰ ਰੁਕ-ਰੁਕ ਕੇ ਜਾਰੀ ਹੈ। ਮੌਸਮ ਵਿਭਾਗ ਚੰਡੀਗੜ੍ਹ ਵੱਲੋਂ 7 ਜਨਵਰੀ ਤੋਂ ਲੈ ਕੇ 13 ਜਨਵਰੀ ਤੱਕ ਬਾਰਿਸ਼ ਸਬੰਧੀ ਜਾਰੀ ਕੀਤੀ ਗਈ ਡਿਟੇਲ ਵਿਚ ਦੱਸਿਆ ਗਿਆ ਹੈ ਕਿ ਪੰਜਾਬ ਦੇ ਕਪੂਰਥਲਾ ’ਚ ਸਭ ਤੋਂ ਜ਼ਿਆਦਾ 148.6 ਮਿਲੀਮੀਟਰ ਬਾਰਿਸ਼ ਰਿਕਾਰਡ ਹੋਈ ਹੈ।
ਸ਼ਹਿਰ ਦਾ ਨਾਮ | ਬਾਰਿਸ਼ ਮਿ.ਮੀ. |
ਅੰਮ੍ਰਿਤਸਰ | 41.2 |
ਬਠਿੰਡਾ | 28.9 |
ਫਰੀਦਕੋਟ | 45.4 |
ਫਤਿਹਗੜ੍ਹ ਸਾਹਿਬ | 63.3 |
ਫਾਜ਼ਿਲ਼ਕਾ | 20.5 |
ਫਿਰੋਜ਼ਪੁਰ | 49 |
ਗੁਰਦਾਸਪੁਰ | 89 |
ਹੁਸ਼ਿਆਰਪੁਰ | 62.4 |
ਜਲੰਧਰ | 64.9 |
ਲੁਧਿਆਣਾ | 76.3 |
ਮਾਨਸਾ | 21.6 |
ਮੋਗਾ | 35.5 |
ਮੁਕਤਸਰ ਸਾਹਿਬ | 20.8 |
ਪਠਾਨਕੋਟ | 97.2 |
ਪਟਿਆਲਾ- | 71.3 |
ਰੂਪਨਗਰ- | 91 |
ਸੰਗਰੂਰ | 40.2 |
ਐੱਸ. ਏ. ਐੱਸ. ਨਗਰ ਮੋਹਾਲੀ | 86 |
ਐੱਸ. ਬੀ. ਐੱਸ ਨਗਰ | 73.8 |
ਤਰਨਤਾਰਨ | 32.7 |
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ ’ਚ 30 ਸਾਲਾ ’ਚ ਇਨ੍ਹਾਂ ਨਵੇਂ ਚਿਹਰਿਆਂ ਨੂੰ ਅਚਾਨਕ ਮਿਲੀ ਮੁੱਖ ਮੰਤਰੀ ਦੀ ਕੁਰਸੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ