ਪਿੰਡ ਬੀਰੋਕੇ ਕਲਾਂ ਵਿਖੇ ਕੁਸ਼ਤੀ ਅਤੇ ਕਬੱਡੀ ਟੂਰਨਾਮੈਂਟ ਸ਼ੁਰੂ

01/18/2018 5:31:02 PM

ਬੁਢਲਾਡਾ (ਮਨਜੀਤ) — ਪਿੰਡ ਬੀਰੋਕੇ ਕਲਾਂ ਵਿਖੇ ਡੇਰ ਬਾਬਾ ਅਲਖ ਰਾਮ ਜੀ ਦੀ ਯਾਦ ਨੂੰ ਸਮਰਪਿਤ ਗ੍ਰਾਮ ਪੰਚਾਇਤ, ਡੇਰਾ ਬਾਬਾ ਅਲਖ ਰਾਮ ਕਲੱਬ ਅਤੇ ਸਮੂਹ ਨਗਰ ਦੇ ਸਹਿਯੋਗ ਨਾਲ 6ਵਾਂ ਕੁਸ਼ਤੀ ਦੰਗਲ ਅਤੇ ਕਬੱਡੀ ਕੱਪ ਧੂਮ-ਧਾਮ ਨਾਲ ਸ਼ੁਰੂ ਕਰਵਾਇਆ ਗਿਆ। ਜਿਸ ਦੇ ਦੂਸਰੇ ਦਿਨ ਕਬੱਡੀ ਕੱਪ ਦਾ ਉਦਘਾਟਨ ਦਰਸ਼ਨ ਸਿੰਘ ਆੜ੍ਹਤੀਆ, ਗੁਰਤੇਜ ਸਿੰਘ ਸਾਊ ਕਾ, ਜਗਤਾਰ ਸਿੰਘ ਜੱਗਾ, ਜਰਨੈਲ ਸਿੰਘ ਇੰਸਪੈਕਟਰ, ਰਮਨਦੀਪ ਸਿੰਘ ਰਾਜੂ, ਬਲਜਿੰਦਰ ਸਿੰਘ ਪੰਜਾਬ ਪੁਲਸ ਨੇ ਰੀਬਨ ਕੱਟ ਕੇ ਕੀਤਾ । ਇਸ ਮੌਕੇ ਉਪਰੋਕਤ ਆਗੂਆਂ ਨੇ ਸੰਬੋਧਨ ਕਰਦਿਆਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੀ ਭੈੜੀ ਲਾਹਨਤ ਤੋਂ ਦੂਰ ਰਹਿ ਕੇ ਇਕ ਚੰਗੇ ਖਿਡਾਰੀ ਹੋਣ ਦਾ ਸਬੂਤ ਦੇਣ ਤਾਂ ਕਿ ਇਕ ਵਧੀਆ ਸਮਾਜ ਦੀ ਸਿਰਜਨਾ ਕੀਤੀ ਜਾ ਸਕੇ । ਇਸ ਮੌਕੇ ਮਹੰਤ ਸਾਂਤਾ ਨੰਦ ਜੀ, ਮਹੰਤ ਬਾਲਕ ਰਾਮ ਜੀ, ਐਡਵੋਕੇਟ ਗੁਰਵਿੰਦਰ ਸਿੰਘ, ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਗੀਤੂ,ਕਾਕਾ ਸਿੰਘ ਮੈਂਬਰ, ਦਰਸ਼ਨ ਸਿੰਘ ਮੈਂਬਰ, ਦਰਬਾਰਾ ਸਿੰਘ, ਪੰਚ ਹਰਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਦਰਸ਼ਕ ਮੌਜੂਦ ਸਨ।  


Related News