ਕੋਰੋਨਾ ਦੇ ਖੌਫ ''ਚ CBSE ਦੀਆਂ 10ਵੀਂ ਤੇ 12ਵੀਂ ਜਮਾਤ ਦੇ ਰਿਜ਼ਲਟ ਜਾਰੀ ਕਰਨ ਦੀ ਵੀ ਫਿਕਰ

04/12/2020 12:05:42 AM

ਲੁਧਿਆਣਾ, (ਵਿੱਕੀ)— ਕੋਰੋਨਾ ਵਾਇਰਸ ਕਾਰਣ ਬੇਸ਼ੱਕ ਸੀ. ਬੀ. ਐੱਸ. ਈ. ਦੀਆਂ 10ਵੀਂ ਤੇ 12ਵੀਂ ਦੀਆਂ ਚੱਲ ਰਹੀਆਂ ਸਾਲਾਨਾ ਪ੍ਰੀਖਿਆਵਾਂ ਵਿਚਾਲੇ ਰੋਕਣੀਆਂ ਪਈਆਂ ਪਰ ਰਿਜ਼ਲਟ ਦੇ ਐਲਾਨ 'ਚ ਦੇਰੀ ਨਾ ਹੋਵੇ, ਇਸਦੀ ਯੋਜਨਾ ਵੀ ਬੋਰਡ ਲਾਕਡਾਊਨ ਦੇ ਦਿਨਾਂ 'ਚ ਬਣਾ ਰਿਹਾ ਹੈ ਭਾਵੇਂਕਿ ਕੁਝ ਦਿਨ ਪਹਿਲਾਂ ਸੀ. ਬੀ. ਐੱਸ. ਈ. ਨੇ ਸਪੱਸ਼ਟ ਕੀਤਾ ਸੀ ਕਿ ਹਾਲਾਤ ਕੁਝ ਸੁਧਰਦੇ ਹੀ ਪੋਸਟਪੋਨ ਕੀਤੀਆਂ ਗਈਆਂ ਪ੍ਰੀਖਿਆਵਾਂ ਨੂੰ ਮੁਕੰਮਲ ਕਰਵਾਇਆ ਜਾਵੇਗਾ ਪਰ ਇਸਦੇ ਨਾਲ ਇਹ ਸਪੱਸ਼ਟ ਕਰ ਦਿੱਤਾ ਕਿ ਕੇਵਲ ਉਨ੍ਹਾਂ ਵਿਸ਼ਿਆਂ ਦੀ ਹੀ ਪ੍ਰੀਖਿਆ ਹੋਵੇਗੀ, ਜਿਨ੍ਹਾਂ ਦੇ ਅੰਕ ਉਚ ਸਿੱਖਿਅਕ ਸੰਸਥਾਨਾਂ 'ਚ ਦਾਖਲੇ ਲਈ ਵਿਦਿਆਰਥੀਆਂ ਨੂੰ ਜ਼ਰੂਰੀ ਹੁੰਦੇ ਹਨ। ਬੋਰਡ ਨੇ ਕਿਹਾ ਕਿ ਪ੍ਰੀਖਿਆਵਾਂ ਦੁਬਾਰਾ ਸ਼ੁਰੂ ਕਰਨ ਤੋਂ 10 ਦਿਨ ਪਹਿਲਾਂ ਸੂਚਨਾ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ।

ਦੱਸ ਦੇਈਏ ਕਿ ਪ੍ਰੀਖਿਆਵਾਂ ਦੇ ਆਯੋਜਨ ਦੀ ਪ੍ਰਕਿਰਿਆ ਨੂੰ ਰੁਕੇ ਲੱਗਭਗ 1 ਮਹੀਨਾ ਹੋਣ ਨੂੰ ਹੈ। ਇਸਦੇ ਨਾਲ ਹੀ ਸੀ. ਬੀ. ਐੱਸ. ਈ. ਨੇ ਸਕੂਲਾਂ 'ਚ ਚੱਲ ਰਹੇ ਈਵੈਲੂਏਸ਼ਨ ਦੇ ਵਰਕ ਨੂੰ ਵੀ 19 ਮਾਰਚ ਤੋਂ ਹੀ ਰੋਕ ਦਿੱਤਾ ਸੀ ਅਤੇ ਈਵੈਲੂਏਸ਼ਨ ਸੈਂਟਰ ਸੀਲ ਕਰ ਦਿੱਤੇ ਸਨ। ਵਿਦਿਆਰਥੀਆਂ ਦੇ ਰਿਜ਼ਲਟ 'ਚ ਹੋਰ ਜ਼ਿਆਦਾ ਦੇਰੀ ਨਾ ਹੋਵੇ, ਇਸ ਲਈ ਸੀ. ਬੀ. ਐੱਸ. ਈ. ਨੇ ਈਵੈਲੂਏਸ਼ਨ ਸੈਂਟਰ ਸੀਲ ਕਰ ਦਿੱਤੇ ਸਨ। ਵਿਦਿਆਰਥੀਆਂ ਦੇ ਰਿਜ਼ਲਟ 'ਚ ਹੋਰ ਜ਼ਿਆਦਾ ਦੇਰੀ ਨਾ ਹੋਵੇ, ਇਸਦੇ ਲਈ ਸੀ. ਬੀ. ਐੱਸ. ਈ. ਨੇ ਈਵੈਲੂਏਸ਼ਨ ਦੇ ਪੈਂਡਿੰਗ ਵਰਕ ਨੂੰ ਮੁਕੰਮਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ ਭਾਵੇਂਕਿ ਅਧਿਕਾਰਕ ਤੌਰ 'ਤੇ ਬੋਰਡ ਦੇ ਕਿਸੇ ਅਧਿਕਾਰੀ ਨੇ ਈਵੈਲੂਏਸ਼ਨ ਪ੍ਰਕਿਰਿਆ ਫਿਰ ਸ਼ੁਰੂ ਕਰਨ ਦੀ ਪੁਸ਼ਟੀ ਤਾਂ ਨਹੀਂ ਕੀਤੀ ਪਰ ਬੋਰਡ ਨੇ ਵੱਖ-ਵੱਖ ਸਕੂਲਾਂ 'ਚ ਬਣਾਏ ਗਏ ਈਵੈਲੂਏਸ਼ਨ ਸੈਂਟਰਾਂ ਦੇ ਹੈੱਡ ਐਗਜ਼ਾਮੀਨਰਾਂ ਤੋਂ ਗੂਗਲ 'ਤੇ ਇਕ ਫਾਰਮ ਭਰਵਾਇਆ ਹੈ।

ਚੀਫ ਨੋਡਲ ਸੁਪਰਵਾਈਜ਼ਰ ਅਤੇ ਹੈੱਡ ਐਗਜ਼ਾਮੀਨਰ ਤੋਂ ਭਰਵਾਏ ਫਾਰਮ
ਜਾਣਕਾਰੀ ਮੁਤਾਬਕ ਬੋਰਡ ਨੇ ਈਵੈਲੂਏਸ਼ਨ ਸੈਂਟਰਾਂ ਦੇ ਚੀਫ ਨੋਡਲ ਸੁਪਰਵਾਈਜ਼ਰਾਂ ਨੂੰ ਉਪਰੋਕਤ ਫਾਰਮ ਭੇਜ ਕੇ ਇਸਨੂੰ ਸੈਂਟਰ ਦੇ ਹੈੱਡ ਐਗਜ਼ਾਮੀਨਰ ਤੋਂ ਭਰਵਾਉਣ ਨੂੰ ਕਿਹਾ ਹੈ। ਪਿਛਲੇ ਦਿਨੀਂ ਕਈ ਸੈਂਟਰਾਂ 'ਤੇ ਫਾਰਮ ਭਰੇ ਗਏ ਹਨ। ਇਸ ਫਾਰਮ 'ਚ ਬੋਰਡ ਨੇ ਜਾਣਕਾਰੀ ਮੰਗੀ ਹੈ ਕਿ ਉਨ੍ਹਾਂ ਦੇ ਸੈਂਟਰ 'ਚ ਕਿੰਨੀਆਂ ਆਂਸਰਸ਼ੀਟਸ ਚੈੱਕ ਹੋਣ ਨੂੰ ਆਈਆਂ ਹਨ ਅਤੇ ਕਿਸ ਵਿਸ਼ੇ ਦੀਆਂ ਕਿੰਨੀਆਂ ਆਂਸਰਸ਼ੀਟਸ ਚੈੱਕ ਹੋਣੀਆਂ ਬਾਕੀ ਹਨ। ਨਾਂ ਨਾ ਛਾਪਣ ਦੀ ਸ਼ਰਤ 'ਤੇ ਸਕੂਲ ਪ੍ਰਿੰਸੀਪਲਾਂ ਨੇ ਦੱਸਿਆ ਕਿ ਸੀ. ਬੀ. ਐੱਸ. ਈ. ਹੁਣ ਆਉਣ ਵਾਲੇ ਦਿਨਾਂ 'ਚ ਆਂਸਰਸ਼ੀਟਸ ਦੀ ਈਵੈਲੂਏਸ਼ਨ ਦਾ ਪੈਂਡਿੰਗ ਕੰਮ ਮੁਕੰਮਲ ਕਰਨ ਦੀ ਤਿਆਰੀ ਕਰ ਰਹੀ ਹੈ।

ਪੇਪਰਾਂ ਦੀ ਚੈਕਿੰਗ ਕਰਨ ਵਾਲੇ ਐਗਜ਼ਾਮੀਨਰ ਨੂੰ ਜਾਰੀ ਹੋਣਗੇ ਈ ਪਾਸ
ਇਹੀ ਨਹੀਂ ਬੋਰਡ ਨੇ ਈਵੈਲੂਏਸ਼ਨ ਵਰਕ 'ਤੇ ਡਿਊਟੀ ਦੇਣ ਵਾਲੇ ਐਗਜ਼ਾਮੀਨਰਾਂ ਦੀ ਗਿਣਤੀ ਵੀ ਉਪਰੋਕਤ ਫਾਰਮ 'ਚ ਭਰਵਾਈ ਹੈ ਤਾਂ ਕਿ ਕੇਂਦਰ ਸਰਕਾਰ ਦੀ ਮਨਜ਼ੂਰੀ ਨਾਲ ਈਵੈਲੂਏਸ਼ਨ ਸੈਂਟਰ ਦੀ ਡਿਊਟੀ 'ਤੇ ਜਾਣ ਵਾਲੇ ਐਗਜ਼ਾਮੀਨਰਾਂ ਨੂੰ ਸੀ. ਬੀ. ਐੱਸ. ਈ. ਵੱਲੋਂ ਈ ਪਾਸ ਜਾਰੀ ਕੀਤੇ ਜਾ ਸਕਣ। ਦੱਸਿਆ ਗਿਆ ਹੈ ਕਿ ਆਂਸਰਸ਼ੀਟਸ ਦੀ ਚੈਕਿੰਗ ਸਮੇਂ ਈਵੈਲੂਏਸ਼ਨ ਸੈਂਟਰਾਂ ਨੂੰ ਖਾਸ ਨਿਰਦੇਸ਼ ਦਿੱਤੇ ਜਾਣਗੇ ਕਿ ਚੈਕਿੰਗ ਸਮੇਂ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਹੋਵੇ ਅਤੇ ਐਗਜ਼ਾਮੀਨਰਾਂ ਨੂੰ ਅਲਗ-ਅਲਗ ਕਮਰੇ 'ਚ ਦੂਰੀ 'ਤੇ ਬਿਠਾਇਆ ਜਾਵੇ। ਇਹ ਹੀ ਨਹੀਂ ਉਨ੍ਹਾਂ ਨੂੰ ਘਰੋਂ ਨਿਕਲ ਕੇ ਸੈਂਟਰ ਤਕ ਮਾਸਕ ਪਾ ਕੇ ਹੀ ਰੱਖਣ ਦੇ ਨਿਰਦੇਸ਼ ਵੀ ਦਿੱਤੇ ਜਾਣਗੇ।

ਪੇਪਰ ਚੈੱਕ ਕਰਵਾਉਣ ਦਾ ਸਹੀ ਸਮਾਂ
ਇਕ ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਵੈਸੇ ਤਾਂ ਹੁਣ ਇਹ ਸਮਾਂ ਸਹੀ ਹੈ ਕਿ ਬੋਰਡ ਈਵੈਲੂਏਸ਼ਨ ਦੀ ਬਾਕੀ ਰਹਿੰਦੀ ਪ੍ਰਕਿਰਿਆ ਨੂੰ ਪੂਰਾ ਕਰਵਾ ਲਵੇ, ਕਿਉਂਕਿ ਹੁਣ ਸਕੂਲਾਂ 'ਚ ਜ਼ਿਆਦਾਤਰ ਕਮਰੇ ਖਾਲੀ ਹਨ ਅਤੇ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨ 'ਚ ਵੀ ਕੋਈ ਸਮੱਸਿਆ ਨਹੀਂ ਆਵੇਗੀ। ਇਸ ਤੋਂ ਪਹਿਲਾਂ ਸਕੂਲ ਆਪਣੇ ਸੰਸਥਾਨਾਂ 'ਚ ਨਗਰ ਨਿਗਮ ਨੂੰ ਬੋਲ ਕੇ ਸਪ੍ਰੇਅ ਵੀ ਕਰਵਾ ਸਕਦੇ ਹਨ। ਉਮੀਦ ਹੈ ਕਿ 20 ਅਪ੍ਰੈਲ ਤੋਂ ਬਾਅਦ ਸਕੂਲਾਂ ਵਿਚ ਈਵੈਲੂਏਸ਼ਨ ਦਾ ਕੰਮ ਸ਼ੁਰੂ ਹੋ ਜਾਵੇ ਪਰ ਹੁਣ ਤਕ ਇਸਦੀ ਕੋਈ ਅਧਿਕਾਰਕ ਸੂਚਨਾ ਬੋਰਡ ਵੱਲੋਂ ਨਹੀਂ ਆਈ ਹੈ।


KamalJeet Singh

Content Editor

Related News