ਵਿਸ਼ਵ ਕਬੱਡੀ ਕੱਪ : ਮੈਚ ਦੌਰਾਨ ਕੀਨੀਆ ਦੇ ਖਿਡਾਰੀ ਦਾ ਸਿਰ ਧਰਤੀ 'ਤੇ ਵੱਜਿਆ, ਹਾਲਤ ਗੰਭੀਰ

12/05/2019 2:11:04 PM

ਬਠਿੰਡਾ (ਬਲਵਿੰਦਰ)  ਪੰਜਾਬ ਸਰਕਾਰ ਵੱਲੋਂ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਅੱਜ ਸਪੋਰਟਸ ਸਟੇਡੀਅਮ 'ਚ ਬਠਿੰਡੇ ਵਿਖੇ ਪਹਿਲਾ ਮੈਚ ਅਮਰੀਕਾ ਅਤੇ ਕੀਨੀਆ ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਮੈਚ ਦੌਰਾਨ ਇਕ ਦਰਦਨਾਕ ਘਟਨਾ ਵਾਪਰੀ। ਦਰਅਸਲ ਮੈਚ ਦੌਰਾਨ ਕੀਨੀਆ ਦੇ ਜੁਮਾ ਨਾਂ ਦੇ ਖਿਡਾਰੀ ਦਾ ਸਿਰ ਧਰਤੀ 'ਤੇ ਜ਼ੋਰ ਨਾਲ ਵੱਜਿਆ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ ਲੈ ਜਾਇਆ ਗਿਆ। ਇਸ ਜ਼ਖਮੀ ਖਿਡਾਰੀ ਨੂੰ ਤਹਿਸੀਲ ਸੁਖਬੀਰ ਬਰਾੜ ਖੁਦ ਚੁੱਕ ਕੇ ਲੈ ਹਸਪਤਾਲ ਲੈ ਗਏ। ਜਾਣਕਾਰੀ ਮੁਤਾਬਕ ਇਸ ਖਿਡਾਰੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।PunjabKesari


Related News