ਵਿਸ਼ਵ ਪੱਧਰੀ ਖੇਡਾ ''ਚ ਚਾਂਦੀ ਦਾ ਤਗਮਾ ਹਾਸਲ ਕਰਕੇ ਇੰਸਪੈਕਟਰ ਪਰਮਜੀਤ ਸਿੰਘ ਨੇ ਕੀਤਾ ਪੰਜਾਬ ਪੁਲਸ ਦਾ ਨਾਂ ਰੌਸ਼ਨ

Thursday, Aug 24, 2017 - 05:13 PM (IST)

ਵਿਸ਼ਵ ਪੱਧਰੀ ਖੇਡਾ ''ਚ ਚਾਂਦੀ ਦਾ ਤਗਮਾ ਹਾਸਲ ਕਰਕੇ ਇੰਸਪੈਕਟਰ ਪਰਮਜੀਤ ਸਿੰਘ ਨੇ ਕੀਤਾ ਪੰਜਾਬ ਪੁਲਸ ਦਾ ਨਾਂ ਰੌਸ਼ਨ

ਬੁਢਲਾਡਾ (ਮਨਜੀਤ) - ਸੰਯੁਕਤ ਰਾਜ ਅਮਰੀਕਾ ਦੇ ਸ਼ਹਿਰ ਲਾਸ ਏਜਲਸ 'ਚ ਪਿਛਲੇ ਹਫਤੇ ਵਿਸ਼ਵ ਪੱਧਰੀ ਪੁਲਸ ਖੇਡਾਂ 2017 ਕਰਵਾਈਆਂ ਗਈਆਂ, ਜਿਨ੍ਹਾਂ 'ਚ ਆਲ ਇੰਡੀਆ ਪੁਲਸ ਕੰਟਰੋਲ ਬੋਰਡ ਭਾਰਤ ਵੱਲੋਂ ਵੱਖ-ਵੱਖ ਖੇਡਾਂ 'ਚ ਪੰਜਾਬ ਪੁਲਸ ਦੇ ਖਿਡਾਰੀਆਂ ਨੇ ਹਿੱਸਾ ਲਿਆ।ਇਨ੍ਹਾਂ ਖੇਡਾਂ 'ਚ ਬੁਢਲਾਡਾ 'ਚ ਰਹਿ ਚੁੱਕੇ ਐੱਚ. ਐੱਚ. ਓ ਤੋਂ ਇਲਾਵਾ ਦੋ ਦਰਜਨ ਦੇ ਕਰੀਬ ਥਾਣਿਆਂ 'ਚ ਸੇਵਾ ਨਿਭਾਉਂਦੇ ਹੋਏ ਥਾਣਾ ਮੁਖੀ ਭੀਖੀ ਪਰਮਜੀਤ ਸਿੰਘ ਸਿੱਧੂ ਨੇ ਥਾਣਾ ਮੁੱਖੀ ਦੀ ਸੇਵਾ ਦੇ ਨਾਲ-ਨਾਲ ਖੇਡਾਂ 'ਚ ਰੁਚੀ ਰੱਖਦੇ ਹੋਏ ਵਿਸ਼ਵ ਪੱਧਰੀ ਪੁਲਸ ਖੇਡਾਂ 'ਚ ਮੁਕਾਬਲੇਬਾਜ਼ੀ ਕਰਦੇ ਹੋਏ ਉੱਚੀ ਛਾਲ ਵਿਸ਼ਵ 'ਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਚਾਂਦੀ ਦਾ ਤਗਮਾ ਜਿੱਤ ਕੇ ਪੰਜਾਬ ਦਾ ਹੀ ਨਹੀਂ ਪੂਰੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਇੰਸਪੈਕਟਰ ਪਰਮਜੀਤ ਸਿੰਘ ਨੇ ਉੱਚੀ ਛਾਲ 'ਚੋਂ ਚਾਂਦੀ ਦਾ ਤਗਮਾ ਜਿੱਤ ਕੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਪੁਲਸ ਦੇ ਨੌਜਵਾਨ ਹਰ ਖੇਤਰ 'ਚ ਆਪਣਾ ਯੋਗਦਾਨ ਪਾਉਣ ਲਈ ਅੱਗੇ ਹੋ ਕੇ ਤਿਆਰ-ਬਰ-ਤਿਆਰ ਹਨ।

PunjabKesari

ਪਰਮਜੀਤ ਸਿੰਘ ਸਿੱਧੂ ਇੰਸਪੈਕਟਰ ਦੀ ਇਸ ਉਪਲਬਧੀ 'ਤੇ ਕਾਂਗਰਸ ਪਾਰਟੀ ਜ਼ਿਲਾ ਮਾਨਸਾ ਦੇ ਪ੍ਰਧਾਨ ਬਿਕਰਮਜੀਤ ਸਿੰਘ ਮੋਫਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਰਣਜੀਤ ਸਿੰਘ ਦੋਦੜਾ, ਠੇਕੇਦਾਰ ਬਲਜੀਤ ਸਿੰਘ, ਕਾਕਾ ਅਮਰਿੰਦਰ ਸਿੰਘ ਦਾਤੇਵਾਸ, ਗੁਰਦੁਆਰਾ ਸਾਹਿਬ ਦੇ ਮੀਤ ਪ੍ਰਧਾਨ ਰਘੁਵੀਰ ਸਿੰਘ, ਨਗਰ ਕੋਂਸਲ ਬੁਢਲਾਡਾ ਦੇ ਪ੍ਰਧਾਨ ਹਰਵਿੰਦਰ ਸਿੰਘ ਬੰਟੀ ਬੁਢਲਾਡਾ, ਕਾਮਰੇਡ ਰਮੇਸ਼ ਕੁਮਾਰ ਮੇਸ਼ੀ, ਅੰਤਰ ਰਾਸ਼ਟਰੀ ਮਨੁੱਖੀ ਅਧਿਕਾਰ ਕੋਂਸਲ ਪੰਜਾਬ ਦੇ ਪ੍ਰਧਾਨ ਸਤੀਸ਼ ਕੁਮਾਰ ਸਿੰਗਲਾ, ਪੰਚਾਇਤ ਯੂਨੀਅਨ ਜ਼ਿਲਾ ਮਾਨਸਾ ਦੇ ਪ੍ਰਧਾਨ ਸਰਪੰਚ ਬੂਟਾ ਸਿੰਘ ਝਲਬੂਟੀ, ਜਗਸੀਰ ਸਿੰਘ ਅਕਾਂਵਾਲੀ ਨੇ ਕਿਹਾ ਕਿ ਜਿੱਥੇ ਪਰਮਜੀਤ ਸਿੰਘ ਪੰਜਾਬ ਪੁਲਸ 'ਚ ਆਪਣੀ 50 ਸਾਲ ਦੀ ਉਮਰ 'ਚ ਵਧੀਆ ਸੇਵਾਵਾਂ ਨਿਭਾ ਰਹੇ ਹਨ, ਉੱਥੇ ਹੀ ਵਿਸ਼ਵ ਪੱਧਰੀ ਖੇਡਾਂ 'ਚ ਮੱਲਾਂ ਮਾਰ ਕੇ ਪੰਜਾਬ ਪੁਲਸ ਦਾ ਨਾਮ ਰੋਸ਼ਨ ਕੀਤਾ ਹੈ। ਇਸ ਨਾਲ ਪੰਜਾਬ ਪੁਲਸ ਦੇ ਨੌਜਵਾਨਾਂ ਦਾ ਹਿੰਮਤ  ਵੀ ਵਧੇਗੀ। ਉਕਤ ਆਗੂਆਂ ਨੇ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਅਤੇ ਪੰਜਾਬ ਪੁਲਸ ਦੇ ਡੀ. ਜੀ. ਪੀ. ਸ਼ੁਰੇਸ ਕੁਮਾਰ ਅਰੋੜਾ ਨੂੰ ਅਪੀਲ ਕੀਤੀ ਹੈ ਕਿ ਇਸ ਨੂੰ ਨੌਜਵਾਨ ਤਰੱਕੀ ਦੇ ਕੇ ਵਿਸ਼ੇਸ਼ ਸਨਮਾਨ ਦਿੱਤਾ ਜਾਵੇ ਤਾਂ ਕਿ ਪੰਜਾਬ ਪੁਲਸ ਦੇ ਹੋਰ ਵੀ ਨੌਜਵਾਨ ਵਿਸ਼ਵ ਪੱਧਰੀ ਖੇਡਾਂ 'ਚ ਉਤਸ਼ਾਹ ਨਾਲ ਭਾਗ ਲੈ ਕੇ ਮੁਕਾਬਲੇਬਾਜ਼ੀ ਕਰ ਸਕਣ। 


Related News