ਮੰਡੀ ਗੋਬਿੰਦਗੜ੍ਹ: ਫਰਨੇਸ ’ਚ ਹੋਏ ਧਮਾਕੇ ਕਾਰਨ ਕਈ ਮਜ਼ਦੂਰ ਜ਼ਖ਼ਮੀ

Sunday, Sep 04, 2022 - 04:59 AM (IST)

ਮੰਡੀ ਗੋਬਿੰਦਗੜ੍ਹ: ਫਰਨੇਸ ’ਚ ਹੋਏ ਧਮਾਕੇ ਕਾਰਨ ਕਈ ਮਜ਼ਦੂਰ ਜ਼ਖ਼ਮੀ

ਫਤਿਹਗੜ੍ਹ ਸਾਹਿਬ (ਗੁਰਭੇਜ ਰਾਜੂ) : ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ ਪੈਂਦੇ ਮੰਡੀ ਗੋਬਿੰਦਗੜ੍ਹ ਦੇ ਪਿੰਡ ਕੁੰਭੜਾਂ ਵਿੱਚ ਫਰਨੇਸ ਦੀ ਇਕ ਭੱਠੀ ਚ ਆਏ ਉਬਾਲ ਕਾਰਨ ਹਾਦਸਾ ਵਾਪਰ ਗਿਆ, ਜਿਸ ਵਿੱਚ ਅੱਧੀ ਦਰਜਨ ਮਜ਼ਦੂਰ ਝੁਲਸ ਗਏ। ਜਾਣਕਾਰੀ ਮੁਤਾਬਕ ਇਹ ਹਾਸਦਾ ਉਸ ਸਮੇਂ ਹੋਇਆ ਜਦੋਂ ਭੱਠੀ ਵਿੱਚ ਲੋਹੇ ਨੂੰ ਪਿਗਲਾਇਆ ਜਾ ਰਿਹਾ ਸੀ। ਅਚਾਨਕ ਭੱਠੀ 'ਚ ਜ਼ੋਰਦਾਰ ਧਮਾਕਾ ਹੋਇਆ ਤੇ ਭੱਠੀ ਵਿੱਚੋਂ ਪਿਗਲਿਆ ਹੋਇਆ ਲੋਹਾ ਮਜ਼ਦੂਰਾਂ 'ਤੇ ਜਾ ਪਿਆ, ਜਿਸ ਕਾਰਨ ਅੱਧੀ ਦਰਜਨ ਮਜ਼ਦੂਰ ਦੇ ਕਰੀਬ ਮਜ਼ਦੂਰ ਬੁਰੀ ਤਰ੍ਹਾਂ ਝੁਲਸੇ ਗਏ। ਇਨ੍ਹਾਂ 'ਚੋਂ 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਮੌਕੇ ਪਹੁੰਚੇ SHO ਅਕਾਸ਼ ਦੱਤ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹਾਦਸੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਨਸ਼ੇ ਦੇ ਮੁੱਦੇ 'ਤੇ ਡਰਾਮੇ ਕਰਨ ਵਾਲੀ 'ਆਪ' ਦੇ ਰਾਜ 'ਚ ਰੋਜ਼ਾਨਾ ਨੌਜਵਾਨਾਂ ਦੀ ਜਾ ਰਹੀ ਹੈ ਜਾਨ : ਜਸਵੀਰ ਗੜ੍ਹੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News