ਹਾਈ ਵੋਲਟੇਜ ਤਾਰਾਂ ਨੇ ਲਈ ਮਜ਼ਦੂਰ ਦੀ ਜਾਨ, ਇਮਾਰਤ ਦੀ ਉਸਾਰੀ ਦੌਰਾਨ ਵਾਪਰਿਆ ਹਾਦਸਾ

Sunday, Jun 22, 2025 - 06:08 PM (IST)

ਹਾਈ ਵੋਲਟੇਜ ਤਾਰਾਂ ਨੇ ਲਈ ਮਜ਼ਦੂਰ ਦੀ ਜਾਨ, ਇਮਾਰਤ ਦੀ ਉਸਾਰੀ ਦੌਰਾਨ ਵਾਪਰਿਆ ਹਾਦਸਾ

ਬੋਹਾ (ਬਾਂਸਲ)- ਸਥਾਨਕ ਬੱਸ ਸਟੈਂਡ ਨਜ਼ਦੀਕ ਬਣ ਰਹੀ ਇੱਕ ਇਮਾਰਤ ਦੀ ਦੂਸਰੀ ਮੰਜ਼ਿਲ ਦੀ ਛੱਤ ਪੈਣ ਦੌਰਾਨ ਬਿਜਲੀ ਕਰੰਟ ਲੱਗਣ ਕਾਰਨ ਇੱਕ ਮਜ਼ਦੂਰ ਦੀ ਮੌਤ ਅਤੇ ਇੱਕ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।   ਜਾਣਕਾਰੀ ਅਨੁਸਾਰ ਇੱਕ ਇਮਾਰਤ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਜਿਸ ਦੌਰਾਨ ਸਵੇਰੇ ਦਿਨ ਚੜ੍ਹਨ ਸਾਰ ਮਜ਼ਦੂਰਾਂ ਵੱਲੋਂ ਲੈਂਟਰ ਪਾਉਣ ਵਾਲੀ ਮਸ਼ੀਨ ਨੂੰ ਫਿੱਟ ਕੀਤਾ ਜਾ ਰਿਹਾ ਸੀ ਜਿਸ ਕਾਰਨ ਉਪਰੋਂ ਲੰਘਦੀਆਂ ਹਾਈਵੋਲਟੇਜ ਤਾਰਾਂ ਨੇ ਦਿਹਾੜੀਦਾਰ ਮਜ਼ਦੂਰ ਸੁਖਜਿੰਦਰ ਸਿੰਘ ਅਤੇ ਜੀਵਨ ਸਿੰਘ ਨੂੰ ਆਪਣੇ ਝਪੇਟ ਵਿੱਚ ਲੈ ਲਿਆ। 

ਇਹ ਵੀ ਪੜ੍ਹੋਅੰਮ੍ਰਿਤਸਰ 'ਚ ਮੀਂਹ ਨਾਲ ਆਈ ਰਾਹਤ, ਸ੍ਰੀ ਦਰਬਾਰ ਸਾਹਿਬ ਦੀ ਰੂਹਾਨੀ ਖੂਬਸੂਰਤੀ ਨੇ ਮੋਹ ਲਿਆ ਮਨ

ਕਰੰਟ ਲੱਗਣ ਕਾਰਨ ਸੁਖਜਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਜੀਵਨ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇਮਾਰਤ ਦੇ ਮਾਲਕ ਵੱਲੋਂ ਬਿਜਲੀ ਬੋਰਡ ਨੂੰ ਜਾਣੂ ਕਰਵਾਏ ਜਾਂ ਬਿਨ੍ਹਾਂ ਮਨਜ਼ੂਰੀ ਤੋਂ ਕੀਤੇ ਜਾ ਰਹੇ ਕੰਮ ਕਾਰਨ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਹੋਇਆ ਹੈ। ਜੇਕਰ ਬਿਜਲੀ ਮਹਿਕਮੇ ਨੂੰ ਜਾਣੂ ਕਰਵਾ ਕੇ ਕੰਮ ਕੀਤਾ ਜਾਂਦਾ ਤਾਂ ਇਮਾਰਤ ਦੀ ਉਸਾਰੀ ਲਈ ਤਾਰਾਂ ਦਾ ਹੱਲ ਕਰਦਿਆਂ ਹਾਦਸੇ ਨੂੰ ਟਾਲਿਆ ਜਾ ਸਕਦਾ ਸੀ। ਥਾਣਾ ਪੁਲਸ ਬੋਹਾ ਵੱਲੋਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ 'ਤੇ ਪੁਲਸ ਵੱਲੋਂ ਧਾਰਾ 174 ਦੀ ਕਾਰਵਾਈ ਕਰਦਿਆਂ ਮ੍ਰਿਤਕ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ।

ਇਹ ਵੀ ਪੜ੍ਹੋਪੰਜਾਬ 'ਚ ਮਾਨਸੂਨ ਦੀ ਦਸਤਕ, 22 ਤੋਂ 25 ਜੂਨ ਪਵੇਗਾ ਭਾਰੀ ਮੀਂਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News