ਵਰਕ ਪਰਮਿਟ ’ਤੇ ਦੁਬਈ ਗਏ ਨੌਜਵਾਨਾਂ ਨਾਲ ਹੋਈ ਹੱਦੋਂ ਮਾੜੀ, ਭੀਖ ਮੰਗਣ ਲਈ ਹੋਏ ਮਜ਼ਬੂਰ
Thursday, Feb 24, 2022 - 11:48 AM (IST)
ਅੰਮ੍ਰਿਤਸਰ (ਕਮਲ)- ਅੰਮ੍ਰਿਤਸਰ ਦੇ ਇਲਾਕੇ ਸ਼ਕਤੀ ਨਗਰ ਦੇ ਰਹਿਣ ਵਾਲੇ 2 ਨੌਜਵਾਨ ਰੋਜ਼ੀ-ਰੋਟੀ ਲਈ ਦੁਬਈ ਗਏ ਸਨ, ਜਿਨ੍ਹਾਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ। ਹੁਣ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੇ ਅੰਮ੍ਰਿਤਸਰ ਰਣਜੀਤ ਐਵੇਨਿਊ ਦੇ ਇਕ ਐੱਨ. ਜੀ. ਓ. ਚਲਾਉਣ ਵਾਲੇ ਸ਼ੁਭਾਸ਼ ਸਹਿਗਲ ਅਤੇ ਉਨ੍ਹਾਂ ਦੀ ਪਤਨੀ ਅਤੇ ਜੈਸਮੀਨ ਨਾਂ ਦੀ ਜਨਾਨੀ ’ਤੇ ਦੁਬਈ ਭੇਜਣ ਦੇ ਨਾਂ ’ਤੇ ਖੱਜਲ-ਖੁਆਰ ਕਰਨ ਦੇ ਦੋਸ਼ ਲਾਏ ਗਏ ਹਨ।
ਪੜ੍ਹੋ ਇਹ ਵੀ ਖ਼ਬਰ - ਦੇਸੀ ਗੁੜ ਤਿਆਰ ਕਰ 1.50 ਲੱਖ ਰੁਪਏ ਮਹੀਨਾ ਕਮਾ ਰਿਹੈ ਗੁਰਦਾਸਪੁਰ ਦਾ ਇਹ ਕਿਸਾਨ (ਤਸਵੀਰਾਂ)
ਦੁਬਈ ਤੋਂ ਬਚ ਕੇ ਵਾਪਸ ਆਏ ਰਿਤਿਕ ਅਤੇ ਸਾਹਿਲ ਨਾਲ ਜਾਣਕਾਰੀ ਦਿੰਦਿਆਂ ਪੂਜਾ, ਜੋ ਉਨ੍ਹਾਂ ਦੀ ਜਾਣਕਾਰ ਹੈ, ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਨੂੰ ਦੁਬਈ ਵਿਜਟਰ ਵੀਜਾ ਅਤੇ ਵਰਕ ਪਰਮਿਟ ’ਤੇ ਭੇਜਿਆ ਗਿਆ ਸੀ। ਉਥੇ ਜਾਣ ਤੋਂ ਕੁਝ ਦਿਨ ਬਾਅਦ ਹੀ ਬੱਚਿਆਂ ਨੂੰ ਰਹਿਣ ਅਤੇ ਖਾਣ ਦੇ ਲਾਲੇ ਪੈ ਗਏ, ਜਿਸਦੇ ਚਲਦਿਆਂ ਬੜੀ ਮੁਸ਼ਕਲ ਨਾਲ ਅਸੀਂ ਢਾਈ ਮਹੀਨੇ ਬਾਅਦ ਆਪਣੇ ਬੱਚਿਆਂ ਨੂੰ ਟਿਕਟ ਅਤੇ ਪੈਸੇ ਭੇਜ ਕੇ ਵਾਪਸ ਬੁਲਾ ਕੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਦੁਬਈ ਵਿਚ ਬੱਚਿਆਂ ਦੀ ਹਾਲਤ ਇੰਨੀ ਮਾੜੀ ਹੋ ਗਈ ਸੀ ਕਿ ਉਹ ਭੀਖ ਮੰਗਣ ਲਈ ਮਜਬੂਰ ਹੋ ਗਏ ਸਨ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ: ਪਹਿਲਾਂ ਟਰੈਕਟਰ ਹੇਠ ਦਿੱਤਾ, ਫਿਰ ਦਾਤਰ ਮਾਰ-ਮਾਰ ਕੀਤਾ ਵੱਡੇ ਭਰਾ ਦਾ ਕਤਲ
ਇਸ ਸਬੰਧੀ ਸ਼ਪਸਟੀਕਰਨ ਦਿੰਦਿਆ ‘ਜਾਗਦਾ ਜਮੀਰ’ ਸੰਸਥਾ ਦੇ ਆਗੂ ਸੁਭਾਸ਼ ਸਹਿਗਲ ਦੇ ਦੱਸਿਆ ਕਿ ਮੈਂ ਸਿਰਫ਼ ਸੰਸਥਾ ਚਲਾਉਂਦਾ ਅਤੇ ਮੇਰਾ ਤੇ ਮੇਰੀ ਪਤਨੀ ਦਾ ਉਕਤ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ। ਮੈਨੂੰ ਅਤੇ ਮੇਰੀ ਪਤਨੀ ਨੂੰ ਇਸ ਸ਼ਿਕਾਇਤ ਵਿਚ ਬੇਵਜ੍ਹਾ ਉਲਝਾਇਆ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਚੋਣ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ