ਮਲਿਕਪੁਰ ਦੀ ਮਹਿਲਾ ਸਰਪੰਚ ਦਾ ਸ਼ਲਾਘਾਯੋਗ ਕਦਮ, ਧਰਮਸ਼ਾਲਾ ’ਚ ਕੋਰੋਨਾ ਮਰੀਜ਼ਾਂ ਲਈ ਲਗਵਾਏ ਗੱਦੇ
Wednesday, Apr 28, 2021 - 02:43 PM (IST)
ਰੋਪੜ: ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਖ਼ੇਤਰ ਦੇ ਪਿੰਡ ਮਲਿਕਪੁਰ ਦੀ ਗ੍ਰੈਜੂਏਟ ਪਾਸ 35 ਸਾਲਾ ਮਹਿਲਾ ਸਰਪੰਚ ਕੁਲਵਿੰਦਰ ਕੌਰ ਨੇ ਪਿੰਡ ਦੇ ਸਹਿਯੋਗ ਨਾਲ ਕਮਿਊਨਟੀ ਸੈਂਟਰ ਅਤੇ ਧਰਮਸ਼ਾਲਾ ’ਚ ਅਸਥਾਈ ਕੋਰੋਨਾ ਕੇਅਰ ਸੈਂਟਰ ਬਣਾ ਦਿੱਤਾ ਹੈ। ਇਸ ’ਚ 20 ਮਰੀਜ਼ ਰੱਖੇ ਜਾ ਸਕਣਗੇ। ਇੱਥੇ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਰੱਖਿਆ ਜਾਵੇਗਾ। ਦੇਖਭਾਲ ਅਤੇ ਖਾਣ-ਪੀਣ ਦਾ ਜਿੰਮਾ ਪੰਚਾਇਤ ਦਾ ਰਹੇਗਾ। 2100 ਦੀ ਆਬਾਦਾੀ ਵਾਲੀ ਇਸ ਪੰਚਾਇਤ ਦੇ ਪੰਜਾਬ ਸਰਕਾਰ ਜ਼ਿਲ੍ਹੇ ਦੀ ਬੈਸਟ ਪੰਚਾਇਤ ਦੇ ਤੌਰ ’ਤੇ ਸਨਮਾਨਿਤ ਕਰ ਚੁੱਕੀ ਹੈ।
ਹਸਪਤਾਲਾਂ ’ਚ ਭੀੜ ਨਾ ਵਧੇ ਇਸ ਲਈ ਚੁੱਕਿਆ ਇਹ ਕਦਮ
ਕੁਲਵਿੰਦਰ ਕੌਰ ਨੇ ਦੱਸਿਆ ਕਿ 3 ਸਾਲ ਪਹਿਲਾਂ ਪਿੰਡ ਦੇ ਲੋਕਾਂ ਨੇ ਸਰਵਸਨਮਾਨਿਤ ਨਾਲ ਉਨ੍ਹਾਂ ਨੂੰ ਸਰਪੰਚ ਬਣਾਇਆ ਸੀ। ਉਸ ਦਿਨ ਉਸ ਦੇ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਜਾ ਕੇ ਸਹੁੰ ਖਾ ਲਈ ਕਿ ਉਹ ਬਿਨਾਂ ਕਿਸੇ ਭੇਦਭਾਵ ਦੇ ਪਿੰਡ ਦੇ ਵਿਕਾਸ ਕਾਰਜ ਕਰ ਰਹੀ ਹੈ। ਹੁਣ ਕੋਵਿਡ ਦੇ ਮਾਮਲਿਆਂ ਨੂੰ ਲੈ ਕੇ ਲੋਕਾਂ ’ਚ ਵਧੀ ਬੇਚੈਨੀ ਨੂੰ ਦੇਖਦੇ ਹੋਏ ਸਥਾਨਕ ਪੱਧਪ ’ਤੇ ਕੋਵਿਡ ਕੇਅਰ ਸੈਂਟਰ ਤਿਆਰ ਕਰਵਾਇਆ ਜਾ ਰਿਹਾ ਹੈ। ਦੂਜਾ ਇਹ ਵੀ ਮੁਸ਼ਕਲ ਆ ਰਹੀ ਹੈ ਕਿ ਕਈ ਪਰਿਵਾਰਾਂ ਦੇ ਕੋਲ ਇਕ ਜਾਂ 2 ਕਮਰੇ ਹੀ ਹਨ। ਜੇਕਰ ਉਨ੍ਹਾਂ ’ਚੋਂ ਕੋਈ ਪਾਜ਼ੇਟਿਵ ਆ ਜਾਂਦਾ ਹੈ ਤਾਂ ਇਕਾਂਤਵਾਸ ਦਾ ਪ੍ਰਬੰਧ ਨਹੀਂ ਸੀ। ਪੰਚਾਇਤ ਪੱਧਰ ’ਤੇ ਇਸ ਤਰ੍ਹਾਂ ਦੀ ਵਿਵਸਥਾ ਦਾ ਇਕ ਕਾਰਨ ਇਹ ਵੀ ਹੈ ਕਿ ਇਸ ਤੋਂ ਬਿਨਾਂ ਵਜ੍ਹਾ ਹਸਪਤਾਲਾਂ ’ਚ ਭੀੜ ਵੱਧੇਗੀ ਅਤੇ ਬੈੱਡ ਦੀ ਦਿੱਕਤ ਨਹੀਂ ਹੋਵੇਗੀ।