ਮੰਤਰੀ ਦੀ ਵੀਡੀਓ ਦਾ ਮਾਮਲਾ DGP ਤੱਕ ਪਹੁੰਚਿਆ, ਮਹਿਲਾ ਕਮਿਸ਼ਨ ਨੇ ਚਿੱਠੀ ਲਿਖ ਕੀਤੀ ਕਾਰਵਾਈ ਦੀ ਮੰਗ

Monday, May 27, 2024 - 10:57 PM (IST)

ਜਲੰਧਰ- ਪੰਜਾਬ ਦੀ ਸਿਆਸਤ 'ਚ ਇਕ ਹੋਰ ਵੱਡਾ ਧਮਾਕਾ ਹੋ ਗਿਆ ਹੈ। ਭਾਜਪਾ ਆਗੂ ਤਜਿੰਦਰ ਬੱਗਾ ਨੇ 'ਆਪ' ਦੇ ਵਿਧਾਇਕ ਤੇ ਕੈਬਨਿਟ ਮੰਤਰੀ ਬਲਕਾਰ ਸਿੰਘ ਦੀ ਇਕ ਵੀਡੀਓ ਜਾਰੀ ਕੀਤੀ ਹੈ, ਜਿਸ 'ਚ ਉਹ ਇਤਰਾਜ਼ਯੋਗ ਹਾਲਾਤ 'ਚ ਇਕ ਵੀਡੀਓ ਕਾਲ 'ਤੇ ਦਿਖਾਈ ਦੇ ਰਹੇ ਹਨ। 

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੂੰ ਇਕ ਚਿੱਠੀ ਲਿਖੀ ਹੈ, ਜਿਸ 'ਚ ਉਨ੍ਹਾਂ ਨੇ ਇਸ ਵੀਡੀਓ ਦੇ ਹਵਾਲੇ ਨਾਲ ਬਲਕਾਰ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਉਨ੍ਹਾਂ ਨੂੰ ਇਸ ਮਾਮਲੇ ਦੀ ਕਾਰਵਾਈ ਆਪਣੇ ਹੱਥਾਂ 'ਚ ਲੈਣ ਦੀ ਅਪੀਲ ਕੀਤੀ ਹੈ। 

ਜ਼ਿਕਰਯੋਗ ਹੈ ਕਿ ਭਾਜਪਾ ਦੇ ਆਗੂ ਤਜਿੰਦਰ ਬੱਗਾ ਨੇ ਆਪਣੇ 'ਐਕਸ' ਅਕਾਉਂਟ 'ਤੇ ਬਲਕਾਰ ਸਿੰਘ ਦੀ ਇਕ ਵੀਡੀਓ ਜਾਰੀ ਕੀਤੀ ਸੀ, ਜਿਸ 'ਚ ਉਹ ਇਤਰਾਜ਼ਯੋਗ ਹਾਲਾਤ 'ਚ ਦਿਖਾਈ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਇਕ 21 ਸਾਲ ਦੀ ਕੁੜੀ ਨੌਕਰੀ ਲਈ ਬਲਕਾਰ ਸਿੰਘ ਨੂੰ ਮਿਲੀ ਸੀ, ਜਿਸ ਦਾ ਨੰਬਰ ਲੈ ਕੇ ਬਲਕਾਰ ਸਿੰਘ ਨੇ ਉਸ ਨੂੰ ਵੀਡੀਓ ਕਾਲ ਕਰ ਕੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। 

ਤਜਿੰਦਰ ਬੱਗਾ ਦੀ ਪੂਰੀ ਪੋਸਟ 'ਤੇ ਬਿਆਨ ਸੁਣਨ ਲਈ ਹੇਠਾਂ ਲਿੰਕ 'ਤੇ ਕਲਿੱਕ ਕਰੋ-

https://x.com/TajinderBagga/status/1795021838587928733

PunjabKesari

PunjabKesari

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ 2024 : 1 ਜੂਨ ਨੂੰ ਇੰਝ ਦਿਖੇਗਾ EVM, ਜਲੰਧਰ ਹਲਕੇ 'ਚ ਇਸ ਤਰ੍ਹਾਂ ਹੋਵੇਗੀ ਉਮੀਦਵਾਰਾਂ ਦੀ ਤਰਤੀਬ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e

 


Harpreet SIngh

Content Editor

Related News