ਘਰਾਂ ’ਚ ‘ਚਕਲੇ’ ਚਲਾਉਣ ਵਾਲੀਆਂ ਔਰਤਾਂ ਦਾ ਪਿੰਡ ਵਾਲਿਆਂ ਨੇ ਕੁਟਾਪਾ ਚਾੜ੍ਹਿਆ
Saturday, Aug 26, 2023 - 06:16 PM (IST)
ਪਾਤੜਾਂ (ਮਾਨ) : ਪੁਲਸ ਵੱਲੋਂ ਕੁਝ ਲੋਕਾਂ ਦੀ ਸ਼ਿਕਾਇਤ ’ਤੇ ਸਥਾਨਕ ਸ਼ਹਿਰ ਦੀ ਚਨਾਗਰਾ ਰੋਡ ’ਤੇ ਗੈਰ-ਸਮਾਜਿਕ ਧੰਦਾ ਕਰਨ ਵਾਲੇ ਲੋਕਾਂ ’ਤੇ ਕਾਨੂੰਨੀ ਕਾਰਵਾਈ ਕੀਤੀ ਕਿਉਂਕਿ ਉਸ ਰੋਡ ਤੋਂ ਆਮ ਲੋਕਾਂ ਦਾ ਲੰਘਣਾ ਔਖਾ ਹੋਇਆ ਪਿਆ ਸੀ। ਜਿਹੜੇ ਲੋਕ ਉੱਥੋਂ ਨਸ਼ਾ ਖਰੀਦ ਕੇ ਨਸ਼ਾ ਕਰ ਕੇ ਸੜਕ ’ਤੇ ਖੜ੍ਹ ਜਾਂਦੇ ਸਨ। ਆਉਣ-ਜਾਣ ਵਾਲੀਆਂ ਕੁੜੀਆਂ ਨਾਲ ਵੀ ਛੇੜਖਾਨੀ ਕਰਦੇ ਸਨ। ਇਥੇ ਹੀ ਬਸ ਨਹੀਂ ਕਈ ਘਰਾਂ ’ਚ ਜਿਸਮਫਰੋਸ਼ੀ ਦਾ ਧੰਦਾ ਚਲਾਉਣ ਲਈ ਇਕ-ਇਕ ਘਰ ’ਚ 15-15 ਔਰਤਾਂ ਬੈਠੀਆਂ ਸਨ। ਅੱਜ ਅੱਕੇ ਲੋਕਾਂ ਨੇ ਨਾਲ ਲੱਗਦੇ ਪਿੰਡਾਂ ’ਚ ਮਦਦ ਕਰਨ ਦੀ ਗੁਹਾਰ ਲਗਾਈ, ਜਿਸ ’ਤੇ 3-4 ਪਿੰਡਾਂ ’ਚੋਂ ਲੋਕਾਂ ਨੇ ਆ ਕੇ ਸੜਕ ’ਤੇ ਟੈਂਟ ਲਗਾ ਕੇ ਜਿਹੜੇ ਘਰ ’ਚ ਚਕਲੇ ਚੱਲਦੇ ਸਨ, ਉਨ੍ਹਾਂ ਘਰਾਂ ’ਚ ਵੜ ਕੇ ਔਰਤਾਂ ਨਾਲ ਲੈ ਕੇ ਗਲਤ ਕੰਮ ਕਰਨ ਵਾਲਿਆਂ ਦਾ ਕੁਟਾਪਾ ਚਾੜਿਆ।
ਜਾਣਕਾਰੀ ਮਿਲਣ ’ਤੇ ਸਦਰ ਥਾਣੇ ਦੇ ਐੱਸ. ਐੱਚ. ਓ. ਹਰਮਨਪ੍ਰੀਤ ਚੀਮਾ ਪੁਲਸ ਪਾਰਟੀ ਨੂੰ ਲੈ ਕੇ ਮੌਕੇ ’ਤੇ ਪਹੁੰਚੇ। ਲੋਕਾਂ ਸਾਹਮਣੇ ਹੀ ਗਲਤ ਕੰਮ ਕਰਨ ਵਾਲੇ ਲੋਕਾਂ ’ਤੇ ਡਾਂਗ ਫੇਰਦੇ ਹੋਏ ਕਾਫੀ ਔਰਤਾਂ ਨੂੰ ਫੜ ਕੇ ਥਾਣੇ ਲਿਆਂਦਾ ਗਿਆ। ਅੱਗੇ ਤੋਂ ਇਸ ਕੰਮ ਨੂੰ ਰੋਕਣ ਲਈ ਪਬਲਿਕ ਦੇ ਪੱਕੇ ਪਹਿਰੇ ਹੇਠ ਕੁਝ ਪੁਲਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ।