ਵਿਧਵਾ ਨੂੰ ਪ੍ਰੇਮ ਜਾਲ 'ਚ ਫਸਾ ਦਿੱਤਾ ਵਿਆਹ ਦਾ ਝਾਂਸਾ, ਫਿਰ ਕੀਤਾ ਉਹ ਜੋ ਸੋਚਿਆ ਵੀ ਨਾ ਸੀ

Sunday, Sep 13, 2020 - 08:39 PM (IST)

ਵਿਧਵਾ ਨੂੰ ਪ੍ਰੇਮ ਜਾਲ 'ਚ ਫਸਾ ਦਿੱਤਾ ਵਿਆਹ ਦਾ ਝਾਂਸਾ, ਫਿਰ ਕੀਤਾ ਉਹ ਜੋ ਸੋਚਿਆ ਵੀ ਨਾ ਸੀ

ਨਕੋਦਰ (ਗੁਰਪਾਲ ਪਾਲੀ)— ਵਿਧਵਾ ਜਨਾਨੀ ਨਾਲ ਇਕ ਸਾਲ ਤੋਂ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸੰਬੰਧ ਬਣਾਉਣ ਵਾਲੇ ਲੜਕੇ ਖ਼ਿਲਾਫ਼ ਸਦਰ ਪੁਲਸ ਨੇ ਪੀੜਤ ਜਨਾਨੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਹੈ। ਸਦਰ ਥਾਣਾ ਮੁੱਖੀ ਵਿਨੋਦ ਕੁਮਾਰ ਨੇ ਦੱਸਿਆ ਕਿ ਪਿੰਡ ਸ਼ੰਕਰ ਦੀ ਪੀੜਤ ਜਨਾਨੀ ਨੇ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਮੇਰੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਮੈਂ ਆਪਣੇ ਲਈ ਕੋਈ ਜੀਵਨ ਸਾਥੀ ਦੀ ਤਲਾਸ਼ ਕਰ ਰਹੀ ਸੀ ਕਿ ਸੋਸ਼ਲ ਮੀਡੀਆ 'ਤੇ ਮੇਰੀ ਮੁਲਾਕਾਤ ਗੁਰਵਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਚੱਕ ਖੁਰਦ ਨਕੋਦਰ ਨਾਲ ਹੋਈ।

ਇਹ ਵੀ ਪੜ੍ਹੋ: ਕੈਪਟਨ ਦੇ 'ਆਪ' 'ਤੇ ਦਿੱਤੇ ਬਿਆਨ ਦਾ ਅਮਨ ਅਰੋੜਾ ਵੱਲੋਂ ਪਲਟਵਾਰ

ਸਾਡੀ ਗੱਲਬਾਤ ਹੋਲੀ-ਹੋਲੀ ਵਿਆਹ ਤੱਕ ਪਹੁੰਚ ਗਈ। ਗੁਰਵਿੰਦਰ ਸਿੰਘ ਮੇਰੇ ਨਾਲ ਵਿਆਹ ਦਾ ਝਾਂਸਾ ਦੇ ਕੇ ਇਕ ਸਾਲ ਤੱਕ ਸ਼ਰੀਰਕ ਸੰਬੰਧ ਬਣਾਉਂਦਾ ਰਿਹਾ ਅਤੇ ਉਸਦੇ ਮਾਤਾ-ਪਿਤਾ ਨੇ ਵੀ ਮੇਰਾ ਵਿਆਹ ਗੁਰਵਿੰਦਰ ਸਿੰਘ ਨਾਲ ਕਰਵਾਉਣ ਦੀ ਗੱਲ ਆਖੀ, ਜਦੋਂ ਮੈਂ ਵਿਆਹ ਕਰਵਾਉਣ ਲਈ ਕਿਹਾ ਤਾਂ ਗੁਰਵਿੰਦਰ ਸਿੰਘ ਅਤੇ ਉਸ ਦੇ ਘਰ ਵਾਲਿਆਂ ਨੇ ਸਾਫ਼ ਇਨਕਾਰ ਕਰ ਦਿੱਤਾ। ਫਿਰ ਮੈਂ ਇਕ ਦਰਖਾਸਤ ਡੀ. ਐੱਸ. ਪੀ. ਨਕੋਦਰ ਨੂੰ ਦਿੱਤੀ ਤਾਂ ਗੁਰਵਿੰਦਰ ਸਿੰਘ ਨੇ ਮੇਰੇ ਨਾਲ ਰਾਜੀਨਾਮਾ ਕਰ ਲਿਆ ਕਿ ਤੇਰਾ ਸਾਰਾ ਖਰਚਾ ਮੈਂ ਚੁੱਕਾਗਾਂ ਅਤੇ ਤੇਰੇ ਨਾਲ ਵਿਆਹ ਕਰਵਾਉਂਗਾ। ਪਰ ਹੁਣ ਫਿਰ ਗੁਰਵਿੰਦਰ ਸਿੰਘ ਆਪਣੇ ਕੀਤੇ ਰਾਜੀਨਾਮੇ ਤੋਂ ਸਾਫ਼-ਸਾਫ਼ ਮੁਕਰ ਰਿਹਾ ਹੈ।

ਇਹ ਵੀ ਪੜ੍ਹੋ: ਪਲਾਟ 'ਤੇ ਉਸਾਰੀ ਨੂੰ ਲੈ ਕੇ ਜਲਾਲਾਬਾਦ 'ਚ ਖੂਨੀ ਭਿੜ, ਸਕੇ ਭਰਾਵਾਂ ਨੂੰ ਮਾਰੀ ਗੋਲੀ

ਪੀੜਤ ਔਰਤ ਨੇ ਦੱਸਿਆ ਕਿ ਗੁਰਵਿੰਦਰ ਪਿਛਲੇ ਕਰੀਬ 1 ਸਾਲ ਤੋਂ ਮੇਰੇ ਨਾਲ ਸ਼ਰੀਰਕ ਸੰਬੰਧ ਬਣਾ ਰਿਹਾ ਹੈ। ਗੁਰਵਿੰਦਰ ਦੇ ਘਰ ਵਾਲਿਆਂ ਨੇ ਗੁਰਵਿੰਦਰ ਨੂੰ ਕਿਤੇ 'ਤੇ ਗਾਇਬ ਕਰ ਮੇਰਾ ਨੰਬਰ ਵੀ ਬਲੌਕ ਕਰ ਦਿੱਤਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ ਦੀ ਜਾਂਚ ਮਹਿਲਾ ਸੈੱਲ ਨਕੋਦਰ ਦੀ ਇੰਚਾਰਜ ਭੁਪਿੰਦਰ ਕੌਰ ਨੂੰ ਸੋਂਪੀ, ਜਿਨ੍ਹਾਂ ਗੁਰਵਿੰਦਰ ਸਿੰਘ ਵਾਸੀ ਚੱਕ ਖੁਰਦ ਨਕੋਦਰ ਦੇ ਖ਼ਿਲਾਫ਼ ਡੀ. ਏ. ਲੀਗਲ ਪਾਸੋਂ ਰਾਏ ਹਾਸਲ ਕਰਨ ਉਪਰੰਤ ਮਾਮਲਾ ਦਰਜ ਕਰਨ ਬਾਰੇ ਰਿਪੋਰਟ ਡੀ. ਐੱਸ. ਪੀ. ਸਪੈਸ਼ਲ ਬਰਾਂਚ ਸਰਬਜੀਤ ਰਾਏ ਪਾਸ ਪੇਸ਼ ਕੀਤੀ। ਐੱਸ. ਐੱਸ. ਪੀ. ਜਲੰਧਰ ਦਿਹਾਤੀ ਨੇ ਉਕਤ ਰਿਪੋਰਟ ਸਬੰਧੀ ਡੀ. ਏ. ਲੀਗਲ ਪਾਸੋਂ ਰਾਏ ਲੈ ਕੇ ਉੁਕਤ ਮੁਲਜ਼ਮ ਨੌਜਵਾਨ ਖ਼ਿਲਾਫ਼ ਥਾਣਾ ਸਦਰ 'ਚ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ।

ਮੁਲਜ਼ਮ ਦੀ ਭਾਲ ਲਈ ਕੀਤੀ ਜਾ ਰਹੀ ਛਾਪੇਮਾਰੀ

ਸਦਰ ਥਾਣਾ ਮੁਖੀ ਵਿਨੋਦ ਕੁਮਾਰ ਸਦਰ ਥਾਣਾ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਪੀੜਤ ਜਨਾਨੀ ਦੇ ਬਿਆਨਾਂ 'ਤੇ ਗੁਰਵਿੰਦਰ ਸਿੰਘ ਵਾਸੀ ਚੱਕ ਖੁਰਦ ਨਕੋਦਰ ਖ਼ਿਲਾਫ਼ ਧਾਰਾ 376 ਅਤੇ 420  ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਕਤ ਮੁਲਜ਼ਮ ਘਰਂੋ ਫਰਾਰ ਹੈ, ਜਿਸ ਨੂੰ ਫੜਨ ਲਈ  ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਚਾਕੂ ਮਾਰ ਪੁਲਸ ਮੁਲਾਜ਼ਮ ਦਾ ਕੀਤਾ ਕਤਲ (ਤਸਵੀਰਾਂ)


author

shivani attri

Content Editor

Related News