ਸਮਰਾਲਾ 'ਚ ਰਾਤ ਦੇ ਹਨ੍ਹੇਰੇ ਦੌਰਾਨ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਜਨਾਨੀ ਦਾ ਕਤਲ

Friday, Mar 18, 2022 - 01:32 PM (IST)

ਸਮਰਾਲਾ 'ਚ ਰਾਤ ਦੇ ਹਨ੍ਹੇਰੇ ਦੌਰਾਨ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਜਨਾਨੀ ਦਾ ਕਤਲ

ਸਮਰਾਲਾ (ਗਰਗ) : ਸ਼ਹਿਰ ਦੇ ਡੱਬੀ ਬਜ਼ਾਰ ਇਲਾਕੇ ਵਿਚ ਬੀਤੀ ਦੇਰ ਰਾਤ 35 ਸਾਲਾ ਜਨਾਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਨਾਨੀ ਨੂੰ ਕਤਲ ਕੀਤੇ ਜਾਣ ਦੀ ਇਹ ਘਟਨਾ ਅੱਜ ਸਵੇਰੇ ਉਸ ਵੇਲੇ ਸਾਹਮਣੇ ਆਈ, ਜਦੋਂ ਮਕਾਨ ਮਾਲਕ ਨੇ ਇਸ ਜਨਾਨੀ ਨੂੰ ਮ੍ਰਿਤਕ ਹਾਲਤ ਵਿਚ ਪਈ ਹੋਈ ਦੇਖਿਆ। ਉਸ ਨੇ ਤੁਰੰਤ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਡੀ. ਐੱਸ. ਪੀ. ਸਮਰਾਲਾ ਸਮੇਤ ਕਈ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਇਸ ਕਤਲ ਦੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪ੍ਰੇਮ ਸਬੰਧਾਂ 'ਚ ਪਈ ਖੱਟਾਸ ਮਗਰੋਂ ਚੱਲੀਆਂ ਅੰਨ੍ਹੇਵਾਹ ਗੋਲੀਆਂ, ਵਕੀਲ ਮੁੰਡੇ ਨੇ ਦੱਸੀ ਸਾਰੀ ਕਹਾਣੀ

ਡੀ. ਐੱਸ. ਪੀ. ਸਮਰਾਲਾ ਹਰਵਿੰਦਰ ਸਿੰਘ ਖਹਿਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਜਨਾਨੀ ਦੀ ਪਛਾਣ ਲਖਵਿੰਦਰ ਕੌਰ ਉਰਫ਼ ਲਾਡੀ ਉਮਰ 35 ਸਾਲ ਵਾਸੀ ਪਿੰਡ ਘੁਲਾਲ ਵਜੋਂ ਹੋਈ ਹੈ। ਮ੍ਰਿਤਕ ਜਨਾਨੀ ਪਿਛਲੇ ਕਈ ਮਹੀਨਿਆਂ ਤੋਂ ਸ਼ਹਿਰ ਦੇ ਡੱਬੀ ਬਜ਼ਾਰ ਦੇ ਇਕ ਘਰ ਵਿੱਚ ਕਿਰਾਏ 'ਤੇ ਕਮਰਾ ਲੈ ਕੇ ਰਹਿੰਦੀ ਸੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਬਣਨ ਮਗਰੋਂ ਪਹਿਲੀ ਵਾਰ ਸੰਗਰੂਰ ਘਰ ਪੁੱਜੇ ਭਗਵੰਤ ਮਾਨ, ਕੀਤਾ ਗਿਆ ਭਰਵਾਂ ਸੁਆਗਤ (ਤਸਵੀਰਾਂ)

ਇਸ ਜਨਾਨੀ ਦੀ ਧੌਣ 'ਤੇ ਤੇਜ਼ਧਾਰ ਹਥਿਆਰਾਂ ਨਾਲ ਡੂੰਘੇ ਕੱਟ ਲੱਗੇ ਹੋਏ ਹਨ ਅਤੇ ਢਿੱਡ 'ਤੇ ਵੀ ਕਿਸੇ ਤੇਜ਼ਧਾਰ ਹਥਿਆਰ ਦਾ ਨਿਸ਼ਾਨ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਬਹੁਤ ਹੀ ਡੂੰਘਾਈ ਨਾਲ ਇਸ ਕਤਲ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਉਮੀਦ ਹੈ ਕਿ ਜਲਦੀ ਹੀ ਕਾਤਲ ਫੜ੍ਹੇ ਜਾਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News