ਪਤੀ ਦੀ ਗੈਰ ਹਾਜ਼ਰੀ ''ਚ ਜੇਠ ਦਾ ਖ਼ੌਫਨਾਕ ਕਾਰਾ, ਭਰਜਾਈ ''ਤੇ ਤੇਲ ਛਿੜਕ ਕੇ ਲਾਈ ਅੱਗ
Tuesday, Mar 16, 2021 - 09:57 AM (IST)
ਸਮਾਣਾ (ਦਰਦ) : ਜਾਨ ਤੋਂ ਮਾਰਨ ਦੀ ਨੀਅਤ ਨਾਲ ਭਰਾ ਦੀ ਪਤਨੀ ’ਤੇ ਤੇਲ ਛਿੜਕ ਕੇ ਅੱਗ ਲਾਉਣ ਦੇ ਮਾਮਲੇ ’ਚ 2 ਸਕੇ ਭਰਾਵਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਸ ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲਸ ਦੇ ਏ. ਐੱਸ. ਆਈ. ਲਾਲੀ ਰਾਮ ਨੇ ਦੱਸਿਆ ਕਿ ਪੀੜਤਾ ਨਨਜੀਤ ਕੌਰ (30) ਪਤਨੀ ਪਰਮਜੀਤ ਸਿੰਘ ਵਾਸੀ ਜੱਟਾਂ ਪਤੀ ਸਮਾਣਾ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਅਨੁਸਾਰ ਉਸ ਦੇ ਜੇਠ ਉਸ ਨੂੰ ਮਕਾਨ ’ਚੋਂ ਕੱਢ ਕੇ ਉੱਥੇ ਆਪਣਾ ਕਬਜ਼ਾ ਕਰਨਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਸਮੇਂ ਤੋਂ ਪਹਿਲਾਂ ਸ਼ੁਰੂ ਹੋਈਆਂ 'ਚੋਣ ਸਰਗਰਮੀਆਂ', ਪੰਜਾਬ ਭਾਜਪਾ ਨੂੰ ਚਮਤਕਾਰ ਦੀ ਉਮੀਦ
ਇਸੇ ਕਾਰਨ ਪਤੀ ਦੀ ਗੈਰ-ਹਾਜ਼ਰੀ ’ਚ ਉਸ ਨੂੰ ਜਾਨ ਤੋਂ ਮਾਰਨ ਦੀ ਨੀਅਤ ਨਾਲ ਉਸ ਦੇ ਜੇਠ ਕਾਲਾ ਸਿੰਘ ਨੇ ਆਪਣੇ ਥ੍ਰੀ-ਵੀਲ੍ਹਰ ’ਚੋਂ ਤੇਲ ਕੱਢ ਕੇ ਉਸ ’ਤੇ ਛਿੜਕ ਦਿੱਤਾ ਅਤੇ ਅੱਗ ਲਾ ਦਿੱਤੀ, ਜਦੋਂ ਕਿ ਦੂਜੇ ਜੇਠ ਬਲਵਿੰਦਰ ਸਿੰਘ ਨੇ ਉੱਥੇ ਹੋਣ ਦੇ ਬਾਵਜੂਦ ਆਪਣੇ ਭਰਾ ਨੂੰ ਅਜਿਹਾ ਕਰਨ ਤੋਂ ਨਹੀਂ ਰੋਕਿਆ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦੇ 'ਨਵੇਂ ਸਟਰੇਨ' ਦੀ ਐਂਟਰੀ, 2 ਲੋਕਾਂ 'ਚ ਮਿਲਿਆ ਵਾਇਰਸ
ਜਨਾਨੀ ਦੇ ਪਤੀ ਵੱਲੋਂ ਮੌਕੇ ’ਤੇ ਪਹੁੰਚ ਕੇ ਅੱਗ ਬੁਝਾਉਣ ਉਪਰੰਤ ਝੁਲਸੀ ਹਾਲਤ ’ਚ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਅਧਿਕਾਰੀ ਅਨੁਸਾਰ ਪੁਲਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਜੇਠ ਕਾਲਾ ਸਿੰਘ ਅਤੇ ਬਲਵਿੰਦਰ ਸਿੰਘ ’ਤੇ ਧਾਰਾ-307 ਤਹਿਤ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ