ਪਾਖੰਡੀ ਸਾਧ ਦਾ ਵਹਿਸ਼ੀ ਰੂਪ, ਜਨਾਨੀ ਦਾ ਕਤਲ ਕਰਨ ਤੋਂ ਬਾਅਦ ਵੀ ਸਾਥੀਆਂ ਨਾਲ ਮਿਲ ਲਾਸ਼ ਨਾਲ ਮਿਟਾਈ ਹਵਸ

Saturday, Nov 13, 2021 - 06:32 PM (IST)

ਪਾਖੰਡੀ ਸਾਧ ਦਾ ਵਹਿਸ਼ੀ ਰੂਪ, ਜਨਾਨੀ ਦਾ ਕਤਲ ਕਰਨ ਤੋਂ ਬਾਅਦ ਵੀ ਸਾਥੀਆਂ ਨਾਲ ਮਿਲ ਲਾਸ਼ ਨਾਲ ਮਿਟਾਈ ਹਵਸ

ਫਿਲੌਰ (ਭਾਖੜੀ) : ਬੱਚਿਆਂ ਦੇ ਸੁਨਹਿਰੀ ਭਵਿੱਖ ਬਾਰੇ ਦਰਬਾਰ ’ਚ ਪੁੱਛਣ ਗਈ ਔਰਤ ਨਾਲ ਪਾਖੰਡੀ ਬਾਬੇ ਅਤੇ ਉਸ ਦੇ ਸਾਥੀਆਂ ਵੱਲੋਂ ਮਿਲ ਕੇ ਜਬਰ-ਜ਼ਿਨਾਹ ਕਰਨ ਤੋਂ ਬਾਅਦ ਕਤਲ ਕਰਨ ਦੇ ਮਾਮਲੇ ’ਚ ਪੁੱਛਗਿੱਛ ਦੌਰਾਨ ਬਾਬੇ ਨੇ ਪੁਲਸ ਕੋਲ ਦਿਲ ਦਹਿਲਾਉਣ ਵਾਲਾ ਖੁਲਾਸਾ ਕੀਤਾ ਹੈ। ਪਾਖੰਡੀ ਸਾਧ ਨੇ ਦੱਸਿਆ ਕਿ ਲਾਸ਼ ਨੂੰ ਨਹਿਰ ’ਚ ਸੁੱਟਣ ਤੋਂ ਪਹਿਲਾਂ ਉਨ੍ਹਾਂ ਨੇ ਔਰਤ ਦੀ ਲਾਸ਼ ਨਾਲ ਦੋਬਾਰਾ ਹਵਸ ਮਿਟਾਈ ਸੀ। ਫੜੇ ਗਏ ਬਾਬੇ ਦੇ ਦੋਵੇਂ ਸਾਥੀ 18 ਅਤੇ 20 ਸਾਲ ਦੇ ਹਨ।

ਇਹ ਵੀ ਪੜ੍ਹੋ : ਪਹਿਲਾਂ ਜਬਰ-ਜ਼ਿਨਾਹ ਦੇ ਮਾਮਲੇ ’ਚ ਹੋਈ 20 ਸਾਲ ਦੀ ਕੈਦ, ਪੈਰੋਲ ’ਤੇ ਆ ਫਿਰ ਕੀਤਾ ਬਲਾਤਕਾਰ

ਪ੍ਰੈੱਸ ਕਾਨਫਰੰਸ ਕਰ ਕੇ ਡੀ. ਐੱਸ. ਪੀ. ਹਰਨੀਲ ਸਿੰਘ, ਥਾਣਾ ਮੁਖੀ ਇੰਸਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਬੀਤੀ 5 ਨਵੰਬਰ ਨੂੰ ਤਿੰਨ ਬੱਚਿਆਂ ਦੀ ਮਾਂ ਵੱਡੀ ਲੜਕੀ ਜੋ ਵਿਆਹੀ ਹੋਈ ਹੈ, ਦੋ ਲੜਕੇ ਕੁਆਰੇ ਹਨ ਅਤੇ ਪਤੀ ਦਾ ਦਿਹਾਂਤ ਹੋ ਚੁੱਕਾ ਹੈ, ਸਬੰਧੀ ਪੁੱਛਣ ਲਈ ਨੇੜਲੇ ਪਿੰਡ ਸੈਫਾਬਾਦ ’ਚ ਧਾਰਮਿਕ ਦਰਬਾਰ ਲਗਾ ਕੇ ਬੈਠੇ ਪਾਖੰਡੀ ਸਾਧ ਵਿਰਸਾ ਉਰਫ ਗਿਆਨੀ ਰਾਮ ਦੇ ਦਰਬਾਰ ’ਚ ਗਈ ਤਾਂ ਪਾਖੰਡੀ ਨੇ ਉਸ ਨੂੰ ਚੰਗਾ ਕਾਰੋਬਾਰ ਚਲਾਉਣ ਦਾ ਕਹਿ ਕੇ ਚੌਂਕੀ ਭਰਨ ਦੇ ਨਾਂ ’ਤੇ ਦੇਰ ਰਾਤ ਤੱਕ ਉਸ ਨੂੰ ਦਰਬਾਰ ’ਚ ਰੋਕ ਲਿਆ ਅਤੇ ਫਿਰ ਆਪਣੇ ਦੋ ਸਾਥੀਆਂ ਨਾਮਦੇਵ ਅਤੇ ਸੁੱਗਾ ਨਾਲ ਮਿਲ ਕੇ ਪਹਿਲਾਂ ਸ਼ਰਾਬ ਪੀਤੀ ਅਤੇ ਫਿਰ ਉਸ ਨਾਲ ਜਬਰ-ਜ਼ਿਨਾਹ ਕਰ ਕੇ ਉਸ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ : ਭਿਆਨਕ ਹਾਦਸੇ ’ਚ 19 ਸਾਲਾ ਮੁਟਿਆਰ ਦੀ ਮੌਤ, ਕੁੱਝ ਦਿਨ ਬਾਅਦ ਜਾਣਾ ਸੀ ਕੈਨੇਡਾ

ਜਨਾਨੀ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਟਿਕਾਣੇ ਲਗਾਉਣ ਲਈ ਉਹ ਰਾਤ ਹੋਣ ਦਾ ਇੰਤਜ਼ਾਰ ਕਰਦੇ ਰਹੇ। ਰਾਤ 12 ਵਜੇ ਜਦੋਂ ਸਾਰੇ ਲੋਕ ਸੌਂ ਗਏ ਤਾਂ ਉਹ ਲਾਸ਼ ਚੁੱਕ ਕੇ ਨਹਿਰ ’ਚ ਸੁੱਟਣ ਲਈ ਨਿਕਲ ਪਏ। ਰਸਤੇ ਵਿਚ ਇਕ ਬੰਦ ਪਈ ਫੈਕਟਰੀ ਕੋਲ ਤਿੰਨਾਂ ਦੀ ਨੀਅਤ ਫਿਰ ਖਰਾਬ ਹੋ ਗਈ ਅਤੇ ਉਥੇ ਜਨਾਨੀ ਦੀ ਲਾਸ਼ ਰੱਖ ਕੇ ਉਨ੍ਹਾਂ ਨੇ ਫਿਰ ਹਵਸ ਮਿਟਾਈ, ਜਿਸ ਤੋਂ ਬਾਅਦ ਲਾਸ਼ ਨੂੰ ਨਹਿਰ ਕੋਲ ਲਿਜਾ ਕੇ ਇਕ ਪੱਥਰ ਨਾਲ ਬੰਨ੍ਹ ਕੇ ਨਹਿਰ ਵਿਚ ਸੁੱਟ ਦਿੱਤਾ।

ਇਹ ਵੀ ਪੜ੍ਹੋ : ਕੈਨੇਡਾ ਰਹਿੰਦੀ ਭਰਜਾਈ ਤੋਂ ਦੁਖੀ ਹੋ ਕੇ ਦਿਓਰ ਨੇ ਕੀਤੀ ਖ਼ੁਦਕੁਸ਼ੀ, 25 ਲੱਖ ਖਰਚ ਕੇ ਭੇਜੀ ਸੀ ਵਿਦੇਸ਼

ਥਾਣਾ ਮੁਖੀ ਨੇ ਦੱਸਿਆ ਕਿ ਤਿੰਨੇ ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਨੂੰ ਅੱਜ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਦੌਰਾਨ ਅਗਲੀ ਪੁੱਛਗਿੱਛ ਕੀਤੀ ਜਾਵੇਗੀ। ਫੜੇ ਗਏ ਮੁਲਜ਼ਮਾਂ ’ਚ ਪਾਖੰਡੀ ਗਿਆਨੀ ਰਾਮ ਦੇ ਸਾਥੀ ਨਾਮਦੇਵ ਕੁਝ ਦਿਨ ਪਹਿਲਾਂ ਹੀ ਬਾਲਗ ਹੋਇਆ ਹੈ, ਜੋ 18 ਸਾਲ ਦਾ ਹੈ, ਜਦੋਂਕਿ ਸੁੱਗਾ 20 ਸਾਲ ਦਾ ਹੈ।

ਇਹ ਵੀ ਪੜ੍ਹੋ : ਅਕਾਲੀ ਦਲ ਦੇ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ’ਤੇ ਹਮਲਾ, ਚੱਲੀਆਂ ਗੋਲ਼ੀਆਂ

ਦੂਜਿਆਂ ਨੂੰ ਔਲਾਦ ਦੇਣ ਵਾਲਾ ਖੁਦ ਔਲਾਦ ਪਾਉਣ ਦੇ ਚੱਕਰ ’ਚ ਕਰ ਚੁੱਕਾ ਦੋ ਵਿਆਹ
ਢੋਂਗੀ ਸਾਧੀ ਪਿਛਲੇ ਕਈ ਸਾਲਾਂ ਤੋਂ ਉਥੇ ਦਰਬਾਰ ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਦਾਅਵੇ ਕਰਦਾ ਸੀ ਅਤੇ ਲੋਕਾਂ ਨੂੰ ਜਾਦੂ ਟੂਣੇ ਦੇ ਚੱਕਰ ਵਿਚ ਪਾ ਕੇ ਉਨ੍ਹਾਂ ਤੋਂ ਪੈਸੇ ਲੈਂਦਾ ਸੀ। ਇਥੇ ਹੀ ਬੱਸ ਨਹੀਂ, ਉਹ ਦਾਅਵੇ ਕਰਦਾ ਸੀ ਕਿ ਉਹ ਆਪਣੀਆਂ ਸ਼ਕਤੀਆਂ ਨਾਲ ਬੇਔਲਾਦ ਜੋੜਿਆਂ ਦੀ ਗੋਦ ਭਰ ਦਿੰਦਾ ਹੈ, ਜਦੋਂਕਿ ਬਾਬਾ ਦੇ ਖੁਦ ਕੋਈ ਸੰਤਾਨ ਨਹੀਂ ਸੀ ਅਤੇ ਔਲਾਦ ਪਾਉਣ ਦੇ ਚੱਕਰ ’ਚ ਬਾਬਾ ਦੋ ਵਿਆਹ ਰਚਾ ਚੁੱਕਾ ਸੀ। ਉਸ ਦੇ ਬਾਵਜੂਦ ਪਾਖੰਡੀ ਦੇ ਘਰ ਕੋਈ ਔਲਾਦ ਨਹੀਂ ਹੋਈ।

ਇਹ ਵੀ ਪੜ੍ਹੋ : ਏ. ਜੀ. ਮਾਮਲੇ ’ਤੇ ਘਿਰੀ ਚੰਨੀ ਸਰਕਾਰ, ਸੁਨੀਲ ਜਾਖੜ ਨੇ ਦਿੱਤਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News