ਪੰਜਾਬ ’ਚ ਠੰਡ ਕਾਰਨ ਲੋਕਾਂ ਦਾ ਬੁਰਾ ਹਾਲ, ਸਰਦੀ ਵਧਣ ਨਾਲ ਹੀਟਰ ਤੇ ਬਲੋਅਰ ਦੀ ਮੰਗ ਵਧੀ
Saturday, Jan 06, 2024 - 02:56 PM (IST)
ਜਲੰਧਰ (ਖੁਰਾਣਾ) : ਇਨ੍ਹੀਂ ਦਿਨੀਂ ਪੂਰੇ ਉੱਤਰ ਭਾਰਤ ਖ਼ਾਸ ਕਰ ਕੇ ਪੰਜਾਬ ਦੇ ਸ਼ਹਿਰਾਂ ’ਚ ਬਹੁਤ ਜ਼ਿਆਦਾ ਸਰਦੀ ਪੈ ਰਹੀ ਹੈ। ਸਾਰਾ-ਸਾਰਾ ਦਿਨ ਕੋਹਰੇ ਅਤੇ ਧੁੰਦ ਕਾਰਨ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ ਅਤੇ ਲੋਕ ਘਰਾਂ ’ਚ ਵੜੇ ਰਹਿਣ ’ਤੇ ਮਜਬੂਰ ਹਨ। ਅਜਿਹੇ ’ਚ ਹੀਟਰ ਅਤੇ ਬਲੋਅਰ ਦੀ ਮੰਗ ’ਚ ਅਚਾਨਕ ਵਾਧਾ ਹੋਇਆ ਹੈ। ਇਸ ਕਾਰਨ ਸਥਾਨਕ ਫਗਵਾੜਾ ਗੇਟ ਦੀ ਇਲੈਕਟ੍ਰੀਕਲ ਮਾਰਕੀਟ ’ਚ ਇਨ੍ਹੀਂ ਦਿਨੀਂ ਚਹਿਲ-ਪਹਿਲ ਦੇਖੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਜਿਹੜੇ ਦੁਕਾਨਦਾਰ ਹੀਟਰ ਆਦਿ ਦੀ ਵਿਕਰੀ ਨਾ ਹੋਣ ਕਾਰਨ ਪ੍ਰੇਸ਼ਾਨ ਦਿਸ ਰਹੇ ਸਨ, ਹੁਣ ਉਨ੍ਹਾਂ ਕੋਲ ਗਾਹਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਬਿਜਲੀ ਦੇ ਸਾਮਾਨ ਦੇ ਹੋਲਸੇਲ ਅਤੇ ਰਿਟੇਲ ਵਪਾਰੀ ਇਨ੍ਹੀਂ ਦਿਨੀਂ ਹੀਟਰ, ਬਲੋਅਰ, ਗੀਜ਼ਰ, ਰਾਡ ਅਤੇ ਹੋਰ ਸਾਮਾਨ ਵੇਚ ਕੇ ਕਾਫੀ ਖੁਸ਼ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ 17 ਹਜ਼ਾਰ ਤੋਂ ਵੱਧ ਕਿਸਾਨਾਂ ਨੂੰ ਪੰਜਾਬ ਸਰਕਾਰ ਵਲੋਂ ਵੱਡਾ ਤੋਹਫ਼ਾ
ਕੰਪੀਟੀਸ਼ਨ ਕਾਫੀ ਜ਼ਿਆਦਾ, ਰੇਟ ਪਿਛਲੇ ਸਾਲ ਵਾਲੇ ਹੀ
ਫਗਵਾੜਾ ਗੇਟ ਦੇ ਦੁਕਾਨਦਾਰ ਦੱਸਦੇ ਹਨ ਕਿ ਇਨ੍ਹੀਂ ਦਿਨੀਂ ਭਾਵੇਂ ਹੀਟਰ, ਬਲੋਅਰ ਆਦਿ ਦੀ ਮੰਗ ’ਚ ਕਾਫੀ ਵਾਧਾ ਦੇਖਿਆ ਜਾ ਰਿਹਾ ਹੈ ਪਰ ਫਿਰ ਵੀ ਅਜਿਹੀਆਂ ਆਈਟਮਾਂ ਦੇ ਰੇਟ ਪਿਛਲੇ ਸਾਲ ਵਾਲੇ ਹੀ ਹਨ। ਇਨ੍ਹਾਂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਆਈਟਮਾਂ ’ਚ ਬਹੁਤ ਸਾਰੀਆਂ ਕੰਪਨੀਆਂ ਨੇ ਆਪਣਾ ਮਾਲ ਬਣਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਰੇਟਾਂ ’ਚ ਕਾਫੀ ਕੰਪੀਟੀਸ਼ਨ ਦੇਖਿਆ ਜਾ ਰਿਹਾ ਹੈ। ਸਸਤੇ ਤੋਂ ਸਸਤਾ ਮਿੱਟੀ ਦੀ ਪਲੇਟ ਵਾਲਾ ਹੀਟਰ ਜਿਥੇ 60-70 ਰੁਪਏ ’ਚ ਮਿਲ ਰਿਹਾ ਹੈ, ਦੂਜੇ ਪਾਸੇ ਵਧੀਆ ਹੀਟਰ 600 ਤੋਂ ਸ਼ੁਰੂ ਹੋ ਕੇ 1000 ਰੁਪਏ ਤਕ ਵਿਕ ਰਿਹਾ ਹੈ। ਇਨ੍ਹੀਂ ਦਿਨੀਂ ਬ੍ਰਾਂਡਿਡ ਦੇ ਨਾਲ-ਨਾਲ ਲੋਕਲ ਮੇਡ ਦੇ ਹੀਟਰਾਂ ਦੀ ਮੰਗ ਵੀ ਕਾਫੀ ਜ਼ਿਆਦਾ ਹੈ। ਇਨ੍ਹੀਂ ਦਿਨੀਂ ਲਗਭਗ ਸਾਰੇ ਸਰਕਾਰੀ ਦਫ਼ਤਰਾਂ ’ਚ ਵੀ ਹੀਟਰ ਲੱਗਣੇ ਸ਼ੁਰੂ ਹੋ ਗਏ ਹਨ, ਇਸ ਲਈ ਵੀ ਹੀਟਰਾਂ ਦੀ ਵਿਕਰੀ ’ਚ ਇਜ਼ਾਫਾ ਹੋਇਆ ਹੈ।
ਇਹ ਵੀ ਪੜ੍ਹੋ : ਅਨੁਸੂਚਿਤ ਜਾਤੀਆਂ ਲਈ ਵੱਡੀ ਖ਼ਬਰ, ਪੰਜਾਬ ਸਰਕਾਰ ਨੇ ਚੁੱਕਿਆ ਇਹ ਕਦਮ
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8