ਚੰਡੀਗੜ੍ਹ ਏਅਰਪੋਰਟ ਅਥਾਰਟੀ ਵੱਲੋਂ ਸਰਦੀਆਂ ਦਾ ਸ਼ਡਿਊਲ ਜਾਰੀ, ਸ਼ੁਰੂ ਹੋਈਆਂ ਨਵੀਆਂ ਉਡਾਣਾਂ
Wednesday, Oct 25, 2023 - 02:39 PM (IST)
ਚੰਡੀਗੜ੍ਹ (ਲਲਨ ਯਾਦਵ) : ਏਅਰਪੋਰਟ ਅਥਾਰਟੀ ਵਲੋਂ ਸਰਦੀਆਂ ਦੇ ਸ਼ਡਿਊਲ 'ਚ 3 ਨਵੀਆਂ ਘਰੇਲੂ ਉਡਾਣਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ 'ਚ ਲੇਹ, ਗੋਆ ਅਤੇ ਕੋਲਕਾਤਾ ਲਈ ਨਵੀਆਂ ਉਡਾਣਾਂ ਸ਼ਾਮਲ ਹਨ, ਜੋ ਕਿ 30 ਅਕਤੂਬਰ ਅਤੇ 1 ਨਵੰਬਰ ਤੋਂ ਸ਼ੁਰੂ ਹੋਣਗੀਆਂ। ਇਸ ਨਾਲ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਚੰਡੀਗੜ੍ਹ ਤੋਂ ਘਰੇਲੂ ਉਡਾਣਾਂ ਦੀ ਗਿਣਤੀ 50 ਤੋਂ ਵੱਧ ਹੋ ਗਈ ਹੈ ਪਰ ਸ਼ਹਿਰ ਵਾਸੀਆਂ ਨੂੰ ਸਿਰਫ਼ ਇਕ ਅਫ਼ਸੋਸ ਹੀ ਰਹਿ ਗਿਆ ਹੈ ਕਿ ਅਥਾਰਟੀ ਅੰਤਰਰਾਸ਼ਟਰੀ ਉਡਾਣਾਂ ਦੀ ਗਿਣਤੀ 'ਚ ਵਾਧਾ ਨਹੀਂ ਕਰ ਰਹੀ।
ਇਹ ਵੀ ਪੜ੍ਹੋ : ਨਗਰ ਨਿਗਮ ਚੋਣਾਂ : ਹੈਲੀਪੈਡ ਤੋਂ ਹੀ ਕਈ ਪ੍ਰਾਜੈਕਟਾਂ ਨੂੰ ਉਡਾਣ ਦੇ ਗਏ CM ਭਗਵੰਤ ਮਾਨ
ਇਸ ਕਾਰਨ ਪੰਜਾਬ ਦੇ ਕੁੱਝ ਜ਼ਿਲ੍ਹਿਆਂ, ਚੰਡੀਗੜ੍ਹ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੇ ਕੁੱਝ ਜ਼ਿਲ੍ਹਿਆਂ ਦੇ ਲੋਕਾਂ ਨੂੰ ਅੰਤਰਰਾਸ਼ਟਰੀ ਉਡਾਣਾਂ ਲਈ ਦਿੱਲੀ ਜਾਣਾ ਪੈਂਦਾ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਉਦਘਾਟਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2015 'ਚ ਕੀਤਾ ਸੀ ਪਰ ਇਸ ਤੋਂ ਬਾਅਦ ਹੁਣ ਤਕ ਸਿਰਫ਼ ਦੋ ਅੰਤਰਰਾਸ਼ਟਰੀ ਉਡਾਣਾਂ ਹੀ ਚਲਾਈਆਂ ਗਈਆਂ ਹਨ।
ਇਹ ਵੀ ਪੜ੍ਹੋ : ਖ਼ੁਸ਼ੀਆਂ 'ਚ ਛਾਇਆ ਮਾਤਮ, ਇਕਲੌਤੇ ਜਵਾਨ ਪੁੱਤ ਦੀ ਮੌਤ ਨੇ ਚੀਰਿਆ ਕਾਲਜਾ, ਟੁੱਟਿਆ ਵੱਡਾ ਸੁਫ਼ਨਾ (ਤਸਵੀਰਾਂ)
ਏਅਰਲਾਈਨਜ਼ ਨੇ ਸ਼ੁਰੂ ਕੀਤੀ ਬੁਕਿੰਗ, 30 ਤੇ 1 ਨਵੰਬਰ ਤੋਂ ਸ਼ੁਰੂ ਹੋਣਗੀਆਂ ਉਡਾਣਾਂ
ਏਅਰਪੋਰਟ ਅਥਾਰਟੀ ਵਲੋਂ ਸਰਦੀਆਂ ਦਾ ਸਮਾਂ 30 ਅਕਤੂਬਰ ਨੂੰ ਲਾਗੂ ਕੀਤਾ ਜਾਵੇਗਾ। ਇਹ ਲਈ ਅਥਾਰਟੀ ਨੇ ਤਿਆਰ ਕੀਤੇ ਸਰਦੀਆਂ ਦੇ ਸ਼ਡਿਊਲ 'ਚ 3 ਘਰੇਲੂ ਉਡਾਣਾਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ 'ਚ ਹੁਣ ਚੰਡੀਗੜ੍ਹ ਹਵਾਈ ਅੱਡੇ ਤੋਂ ਕੋਲਕਾਤਾ ਲਈ ਦੋ ਉਡਾਣਾਂ, ਗੋਆ ਲਈ ਤਿੰਨ ਅਤੇ ਲੇਹ ਲਈ ਦੋ ਉਡਾਣਾਂ ਹੋਣਗੀਆਂ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8