ਪੰਜਾਬ ''ਚ ਠੰਡ ਦਾ ਦੌਰ ਜਾਰੀ, ਹਰਿਆਣਾ ''ਚ ਹਿਸਾਰ ਰਿਹਾ ਸਭ ਤੋਂ ਠੰਡਾ
Monday, Jan 22, 2018 - 06:44 AM (IST)

ਚੰਡੀਗੜ੍ਹ (ਭਾਸ਼ਾ/ਮਜੀਦ) - ਪੰਜਾਬ ਤੇ ਹਰਿਆਣਾ 'ਚ ਜ਼ਿਆਦਾਤਰ ਸਥਾਨਾਂ 'ਤੇ ਠੰਡ ਦਾ ਦੌਰ ਜਾਰੀ ਰਿਹਾ। ਹਰਿਆਣਾ 'ਚ ਹਿਸਾਰ ਸਭ ਤੋÎਂ ਜ਼ਿਆਦਾ ਠੰਡਾ ਰਿਹਾ, ਜਿੱਥੇ ਤਾਪਮਾਨ 2.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਿਕ ਚੰਡੀਗੜ੍ਹ 'ਚ ਘੱਟੋ-ਘੱਟ ਤਾਪਮਾਨ 5.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਹੋਰ ਸਥਾਨਾਂ 'ਚ ਅੰਮ੍ਰਿਤਸਰ 'ਚ ਘੱਟੋ-ਘੱਟ ਤਾਪਮਾਨ 3.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਥੇ ਹੀ ਕਸ਼ਮੀਰ ਭਿਆਨਕ ਠੰਡ ਦੀ ਮਾਰ ਝੱਲ ਰਿਹਾ ਹੈ। ਕਾਰਗਿਲ 'ਚ ਤਾਪਮਾਨ ਜ਼ੀਰੋ ਨਾਲੋਂ 20 ਡਿਗਰੀ ਸੈਲਸੀਅਸ ਹੇਠਾਂ ਚਲਾ ਗਿਆ ਹੈ।