ਪੰਜਾਬ 'ਚ ਮੌਸਮ ਨੂੰ ਲੈ ਕੇ ਜ਼ਰੂਰੀ ਖ਼ਬਰ, ਇਸ ਤਾਰੀਖ਼ ਤੱਕ ਜ਼ੋਰ ਫੜ੍ਹ ਸਕਦੀ ਹੈ 'ਠੰਡ'

Wednesday, Oct 05, 2022 - 04:31 PM (IST)

ਪੰਜਾਬ 'ਚ ਮੌਸਮ ਨੂੰ ਲੈ ਕੇ ਜ਼ਰੂਰੀ ਖ਼ਬਰ, ਇਸ ਤਾਰੀਖ਼ ਤੱਕ ਜ਼ੋਰ ਫੜ੍ਹ ਸਕਦੀ ਹੈ 'ਠੰਡ'

ਲੁਧਿਆਣਾ (ਸਲੂਜਾ) : ਪੰਜਾਬ 'ਚ ਸਤੰਬਰ ਦੇ ਆਖ਼ਰੀ ਮਹੀਨੇ ਭਾਰੀ ਮੀਂਹ ਪੈਣ ਤੋਂ ਬਾਅਦ ਹੀ ਮੌਸਮ ਬਦਲਣਾ ਸ਼ੁਰੂ ਹੋ ਗਿਆ ਸੀ। ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਦੇਸ਼ ਦੇ ਉੱਚੇ ਪਹਾੜੀ ਇਲਾਕਿਆਂ 'ਚ ਤਾਂ ਪਹਿਲੀ ਅਕਤੂਬਰ ਤੋਂ ਹੀ ਬਰਫ਼ਬਾਰੀ ਹੋਣ ਲੱਗਦੀ ਹੈ। ਇੱਥੇ ਮੌਸਮ 'ਚ ਬਦਲਾਅ ਦੇਖਣ ਨੂੰ ਮਿਲਦਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਚੰਡੀਗੜ੍ਹ 'ਚ ਦੁਸਹਿਰੇ ਤੋਂ ਪਹਿਲਾਂ ਹੀ 'ਦਹਿਨ', ਮੇਘਨਾਥ ਦੇ ਪੁਤਲੇ ਨੂੰ ਲਾ ਦਿੱਤੀ ਅੱਗ

ਜਿੱਥੇ ਤੱਕ ਮੈਦਾਨੀ ਇਲਾਕਿਆਂ ਦੀ ਗੱਲ ਹੈ ਤਾਂ ਇੱਥੇ ਪਹਿਲਾਂ ਹੀ ਮੌਸਮ 'ਚ ਕਾਫ਼ੀ ਬਦਲਾਅ ਆ ਚੁੱਕਾ ਹੈ। ਇਕ ਵਾਰ ਫਿਰ ਪੱਛਮੀ ਚੱਕਰਵਾਤ ਦੇ ਪੰਜਾਬ 'ਚ ਦਸਤਕ ਦਿੰਦੇ ਹੀ ਮੌਸਮ ਦਾ ਮਿਜਾਜ਼ ਇਕਦਮ ਬਦਲ ਜਾਵੇਗਾ ਅਤੇ 15 ਨਵੰਬਰ ਤੋਂ ਠੰਡ ਜ਼ੋਰ ਫੜ੍ਹ ਸਕਦੀ ਹੈ।

ਇਹ ਵੀ ਪੜ੍ਹੋ : ਪਿਓ ਕੋਲੋਂ ਨਾ ਜਰਿਆ ਗਿਆ ਮਾਸੂਮ ਧੀ ਦਾ ਵਿਛੋੜਾ, ਭੈਣ ਨੂੰ ਵੀਡੀਓ ਭੇਜ ਜੋ ਕਾਰਾ ਕੀਤਾ, ਉੱਡੇ ਸਭ ਦੇ ਹੋਸ਼

ਦੱਸ ਦੇਈਏ ਕਿ ਬੀਤੇ ਸਮੇਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 45 ਡਿਗਰੀ ਨੂੰ ਪਾਰ ਕਰ ਗਿਆ ਸੀ ਅਤੇ ਧੁੱਪ ਝੁਲਸਾਉਣ ਦਾ ਕੰਮ ਕਰਦੀ ਸੀ। ਹੁਣ ਇਹੀ ਧੁੱਪ ਸਵੇਰ ਦੇ ਸਮੇਂ ਚੰਗੀ ਲੱਗਣ ਲੱਗੀ ਹੈ। ਹੁਣ ਤਾਪਮਾਨ 20 ਤੋਂ 25 ਡਿਗਰੀ ਸੈਲਸੀਅਸ ਵਿਚਕਾਰ ਰਹਿੰਦਾ ਹੈ। ਸ਼ਾਮ ਦੇ 6 ਵੱਜਣ ਤੋਂ ਬਾਅਦ ਹਨ੍ਹੇਰਾ ਛਾ ਜਾਂਦਾ ਹੈ। ਸਵੇਰ ਦੇ ਸਮੇਂ ਅਤੇ ਦੇਰ ਰਾਤ ਦੇ ਸਮੇਂ ਮੌਸਮ ਦੇ ਮਿਜਾਜ਼ 'ਚ ਕੁੱਝ ਠੰਡ ਦਾ ਅਹਿਸਾਸ ਹੋਣ ਲੱਗਾ ਹੈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News