ਪੰਜਾਬ ''ਚ 4 ਦਹਾਕਿਆਂ ਦੌਰਾਨ ਪਹਿਲੀ ਵਾਰ ਸਭ ਤੋਂ ਠੰਡਾ ਰਿਹਾ ''ਦਸੰਬਰ''
Friday, Dec 20, 2019 - 10:44 AM (IST)

ਚੰਡੀਗੜ੍ਹ : ਪੂਰੇ ਉੱਤਰੀ ਭਾਰਤ ਸਮੇਤ ਪੰਜਾਬ 'ਚ ਪਿਛਲੇ ਕਈ ਦਿਨਾਂ ਤੋਂ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਅਗਲੇ ਕੁਝ ਦਿਨਾਂ ਤੱਕ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਆਉਣ ਵਾਲੇ ਦਿਨਾਂ 'ਚ ਲੋਕਾਂ ਨੂੰ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪਵੇਗਾ। ਵੈਸਟਰਨ ਡਿਸਟਰਬੈਂਸ ਸਰਗਰਮ ਹੋਣ ਕਾਰਨ ਅਗਲੇ 24 ਘੰਟਿਆਂ 'ਚ ਕਿਤੇ-ਕਿਤੇ ਹਲਕੀ ਬਾਰਸ਼ ਦੀ ਵੀ ਸੰਭਾਵਨਾ ਹੈ। ਪਿਛਲੇ 4 ਦਹਾਕਿਆਂ 'ਚ ਪਹਿਲੀ ਵਾਰ 'ਦਸੰਬਰ' ਸਭ ਤੋਂ ਠੰਡਾ ਰਿਹਾ ਅਤੇ ਸੀਤ ਲਹਿਰ ਕਾਰਨ ਪਾਰਾ ਤੇਜ਼ੀ ਨਾਲ ਡਿਗ ਕੇ 11 ਡਿਗਰੀ ਤੱਕ ਪੁੱਜ ਗਿਆ।
ਫਿਲਹਾਲ ਇੰਨੀ ਠੰਡ ਕਾਰਨ ਲੋਕਾਂ ਦਾ ਬੁਰਾ ਹਾਲ ਹੈ ਅਤੇ ਥਾਂ-ਥਾਂ ਲੋਕਾਂ ਅੱਗ ਬਾਲ ਕੇ ਬੈਠੇ ਹੋਏ ਦਿਖਾਈ ਦਿੰਦੇ ਹਨ। ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਇਸ ਮੌਸਮ 'ਚ ਕਾਫੀ ਪਰੇਸ਼ਾਨੀ ਹੋ ਰਹੀ ਹੈ। ਹਿਮਾਚਲ ਪ੍ਰਦੇਸ਼ 'ਚ ਅਗਲੇ 24 ਘੰਟਿਆਂ ਦੌਰਾਨ ਬਰਫਬਾਰੀ ਅਤੇ ਬਾਰਸ਼ ਦੀ ਸੰਭਾਵਨਾ ਹੈ। ਸ਼ਿਮਲਾ ਦਾ ਪਾਰਾ 6 ਡਿਗਰੀ, ਮਨਾਲੀ ਦਾ 1 ਡਿਗਰੀ ਅਤੇ ਕਾਂਗੜਾ ਦਾ 7 ਡਿਗਰੀ ਦਰਜ ਕੀਤਾ ਗਿਆ।