ਕੀ ਮਿਊਚੁਅਲ ਫੰਡ ਮੇਰੇ ਭਵਿੱਖ ਲਈ ਧਨ ਇਕੱਠਾ ਕਰਨ 'ਚ ਮਦਦ ਕਰੇਗਾ

07/12/2019 5:58:13 PM

ਜਲੰਧਰ — ਵਿਕਾਸਸ਼ੀਲ ਦੇਸ਼ਾਂ ਦੇ ਮੁਕਾਬਲੇ ਭਾਰਤ ਦੇ ਲੋਕ ਵਾਧੂ ਖਰਚ ਕਰਨ ਦੀ ਥਾਂ ਬਚਤ ਨੂੰ ਖਾਸ ਅਹਿਮੀਅਤ ਦਿੰਦੇ ਹਨ। ਲੋਕ ਆਪਣੀ ਬਚਤ ਨੂੰ ਐੱਫ.ਡੀ.(ਫਿਕਸ ਡਿਪਾਜ਼ਿਟ), ਪੀ.ਪੀ.ਐੱਫ. ਜਾਂ ਫਿਰ ਆਪਣੇ ਖਰਚੇ 'ਚ ਕਟੌਤੀ ਕਰਕੇ ਆਪਣੇ ਹੋਮ ਲੋਨ ਦੀ EMI ਦਾ ਭੁਗਤਾਨ ਕਰਦੇ ਹਨ। ਇਸ ਤਰ੍ਹਾਂ ਨਾਲ ਅਜਿਹੇ ਕਈ ਉਪਾਅ ਹਨ ਜਿਨ੍ਹਾਂ ਦੇ ਜ਼ਰੀਏ ਅਸੀਂ ਕਿਸੇ ਨਾ ਕਿਸੇ ਤਰੀਕੇ ਬਚਤ ਕਰਦੇ ਰਹਿੰਦੇ ਹਾਂ। 

ਪਰ ਕੀ ਇਹ ਬਚਤ ਤੁਹਾਡੇ ਭਵਿੱਖ ਦੇ ਸਾਰੇ ਖਰਚਿਆਂ ਨੂੰ ਪੂਰਾ ਕਰਨ ਲਈ ਕਾਫੀ ਹੈ?

ਆਮਤੌਰ 'ਤੇ ਜ਼ਿਆਦਾਤਰ ਇਨ੍ਹਾਂ ਬਚਤ ਯੋਜਨਾਵਾਂ 'ਚ ਤੁਹਾਨੂੰ 8 ਤੋਂ 9 ਫੀਸਦੀ ਤੱਕ ਦੀ ਵਾਪਸੀ ਹੁੰਦੀ ਹੈ ਜਦੋਂਕਿ ਮੁਦਰਾਸਫੀਤੀ 4-5 ਫੀਸਦੀ ਹੈ। ਤੁਹਾਨੂੰ ਮਹੀਨਾਵਾਰ ਤਨਖਾਹ ਵਿਚੋਂ ਜਿਹੜੀ ਬਚਤ ਹੁੰਦੀ ਹੈ ਉਹ ਆਉਣ ਵਾਲੇ ਭਵਿੱਖ ਲਈ ਬੱਚਿਆਂ ਦੀ ਸਿੱਖਿਆ, ਉਨ੍ਹਾਂ ਦੇ ਵਿਆਹ ਵਰਗੇ ਭਵਿੱਖ ਦੇ ਵੱਡੇ ਖਰਚਿਆਂ ਲਈ ਕਾਫੀ ਨਹੀਂ ਹੈ ਅਤੇ ਨਾ ਹੀ ਇਹ ਬਚਤ ਰਿਟਾਇਰਮੈਂਟ ਤੋਂ ਬਾਅਦ ਜੀਵਨ ਬਤੀਤ ਕਰਨ ਲਈ ਕਾਫੀ ਹੁੰਦੀ ਹੈ। ਇਸ ਲਈ ਵਿਅਕਤੀ ਨੂੰ ਆਪਣੀ ਬਚਤ ਨੂੰ ਉਨ੍ਹਾਂ ਯੋਜਨਾਵਾਂ ਜਾਂ ਸਥਾਨਾਂ 'ਤੇ ਨਿਵੇਸ਼ ਕਰਨਾ ਹੋਵੇਗਾ ਜਿਹੜਾ ਕਿ ਲੰਮੀ ਮਿਆਦ ਲਈ ਕਈ ਗੁਣਾ ਰਿਟਰਨ ਦੇਣ। ਇਸ ਟੀਚੇ ਨੂੰ ਅਨੁਸ਼ਾਸਤ ਅਤੇ ਨਿਯਮਤ ਰੂਪ ਨਾਲ ਨਿਵੇਸ਼ ਦੇ ਜ਼ਰੀਏ ਪ੍ਰਾਪਤ ਕੀਤਾ ਜਾ ਸਕਦਾ ਹੈ।

SIP(ਸਿਪ) ਜਾਂ Systematic investment plan ਦੁਆਰਾ ਪੇਸ਼ਕਸ਼ ਕੀਤੀ ਗਈ ਹੈ ਕਿ ਜੇਕਰ ਘੱਟ ਰਾਸ਼ੀ ਵੀ ਹੋਵੇ ਤਾਂ ਵੀ ਨਿਯਮਿਤ ਰੂਪ ਨਾਲ ਨਿਵੇਸ਼ ਕੀਤਾ ਜਾ ਸਕਦਾ ਹੈ ਅਤੇ ਬਾਅਦ ਵਿਚ ਇਹ ਲੰਮੇ ਸਮੇਂ 'ਚ ਵੱਡਾ ਧਨ ਬਣ ਜਾਂਦਾ ਹੈ। SIP ਕਈ ਕਾਰਨਾਂ ਕਰਕੇ ਨਿਯਮਿਤ ਨਿਵੇਸ਼ਕਾਂ 'ਚ ਪ੍ਰਚਲਿਤ ਹੋ ਰਿਹਾ ਹੈ। ਇਸ ਸਬੰਧ ਵਿਚ ਅਜਿਹੇ ਸਕਾਰਾਤਮਕ ਪਹਿਲੂਆਂ ਦੀ ਸੂਚੀ ਹੈ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

SIP ਵਿਚ 500 ਰੁਪਏ ਤੋਂ ਘੱਟ ਦੇ ਹਿਸਾਬ ਨਾਲ ਪ੍ਰਤੀ ਮਹੀਨਾ ਨਿਵੇਸ਼ ਕੀਤਾ ਜਾ ਸਕਦਾ ਹੈ। ਨਿਵੇਸ਼ ਦੀ ਛੋਟੀ ਰਾਸ਼ੀ ਦੇ ਨਾਲ ਵੀ ਲਾਭ ਕਮਾਇਆ ਜਾ ਸਕਦਾ ਹੈ। SIP ਦੇ ਜ਼ਰੀਏ ਨਿਵੇਸ਼ ਇਸ ਗੱਲ ਨੂੰ ਯਕੀਨੀ ਬਣਾਉਂਦਾ ਹੈ ਕਿ ਮਾਰਕਿਟ ਸਮੇਂ 'ਤੇ ਠੀਕ ਚੱਲ ਰਹੀ ਹੈ ਅਤੇ ਕੋਈ ਵੀ ਵਿਅਕਤੀ ਪ੍ਰਤੀ ਯੂਨਿਟ ਲਾਗਤ ਦੀ ਔਸਤ ਦੇ ਜ਼ਰੀਏ ਬਜ਼ਾਰ ਵਿਚ ਹਰ ਸਮੇਂ(ਉੱਪਰ-ਹੇਠਾਂ) ਨਿਵੇਸ਼ ਕੀਤਾ ਜਾ ਸਕਦਾ ਹੈ। ਲੰਮੇ ਸਮੇਂ ਦੀ ਮਿਆਦ ਵਿਚ Compound Intrest ਦੇ ਨਾਲ ਜ਼ਿਆਦਾ ਲਾਭ ਹੋ ਸਕਦਾ ਹੈ। 

SIP ਦੇ ਲਾਭਾਂ ਬਾਰੇ ਵਿਸਥਾਰ ਨਾਲ ਜਾਣੋ

ਹਰੇਕ ਤਰ੍ਹਾਂ ਦੇ ਮਿਊਚੁਅਲ ਫੰਡ ਉਨ੍ਹਾਂ ਨਾਲ ਸੰਬੰਧਤ ਖਤਰੇ ਦਾ ਇਕ ਹਿੱਸਾ ਹੁੰਦੇ ਹਨ ਕਿਉਂਕਿ ਲੋਕ ਇਕ ਉਪਕਰਣ ਦੇ ਤੌਰ 'ਤੇ ਸੰਬੰਧਿਤ ਬਜ਼ਾਰ ਵਿਚ ਨਿਵੇਸ਼ ਕਰਦੇ ਹਨ। ਜਦੋਂ ਤੁਸੀਂ ਮਿਊਚੁਅਲ ਫੰਡ 'ਚ SIP ਦੇ ਜ਼ਰੀਏ ਬਜ਼ਾਰ ਵਿਚ ਪ੍ਰਭਾਵਸ਼ਾਲੀ ਤਰੀਕੇ ਨਾਲ ਨਿਵੇਸ਼ ਕਰਦੇ ਹੋ ਜਿਸ ਦਾ ਅਰਥ ਇਹ ਹੁੰਦਾ ਹੈ ਕਿ ਤੁਸੀਂ ਕੁੱਲ ਜਾਇਦਾਦ ਦਾ ਮੁੱਲ(NAV) ਘੱਟ ਹੋਵੇ ਤਾਂ ਤੁਸੀਂ ਜ਼ਿਆਦਾ ਯੂਨਿਟ ਖਰੀਦ ਸਕਦੇ ਹੋ। ਦੂਜੇ ਪਾਸੇ ਜਦੋਂ NAV ਜ਼ਿਆਦਾ ਹੋਵੇ ਤਾਂ ਘੱਟ ਯੂਨਿਟ ਖਰੀਦ ਸਕਦੇ ਹੋ। ਜੇਕਰ ਬਜ਼ਾਰ ਉੱਚ ਦਰ 'ਤੇ ਹੈ ਤਾਂ ਲੰਮੇ ਸਮੇਂ 'ਚ ਤੁਹਾਨੂੰ ਘੱਟ ਦਰ 'ਤੇ ਖਰੀਦੇ ਗਏ ਯੂਨਿਟ ਤੋਂ ਜ਼ਿਆਦਾ ਲਾਭ ਹੋਵੇਗਾ।

ਉਦਾਹਰਣ ਦੇ ਤੌਰ 'ਤੇ ਜੇਕਰ ਤੁਸੀਂ ਪ੍ਰਤੀ ਮਹੀਨਾ 1000 ਰੁਪਏ ਦਾ ਨਿਵੇਸ਼ ਕੀਤਾ ਹੈ ਅਤੇ ਤੁਹਾਨੂੰ 100 ਯੂਨਿਟ ਮਿਲੇ ਹਨ ਅਤੇ NAV 10 ਰੁਪਏ ਹੈ ਅਤੇ ਤੁਹਾਡੇ ਕੋਲ 200 ਯੂਨਿਟ ਹਨ। ਜੇਕਰ NAV 5 ਰੁਪਏ ਤੱਕ ਪਹੁੰਚ ਜਾਂਦਾ ਹੈ ਤਾਂ ਲੰਮੇ ਸਮੇਂ ਦੀ ਮਿਆਦ 'ਚ ਔਸਤਨ ਪ੍ਰਤੀ ਯੁਨਿਟ ਦਾ ਮੁੱਲ ਡਿੱਗ ਜਾਵੇਗਾ। ਜੇਕਰ ਬਜ਼ਾਰ ਦੋਹਾਂ ਦਿਸ਼ਾਵਾਂ ਵਿਚ ਉੱਪਰ-ਹੇਠਾਂ ਹੋਇਆ ਤਾਂ ਇਸ ਦੇ ਪਿੱਛੇ ਘੱਟ ਰਾਸ਼ੀ ਮਿਲੇਗੀ। SIP 'ਚ ਛੋਟੀ ਰਾਸ਼ੀ ਨਾਲ ਲੰਮੇ ਸਮੇਂ ਲਈ ਨਿਵੇਸ਼ ਕਰਕੇ ਤੁਸੀਂ ਜ਼ਿਆਦਾ ਧਨ ਬਣਾ ਸਕਦੇ ਹੋ ਅਤੇ ਇਹ ਸਭ ਵਿਆਜ ਦੀ ਤਾਕਤ ਨਾਲ ਮਿਲਣ ਵਾਲਾ ਲਾਭ ਹੋਵੇਗਾ ਜਿਸਦਾ ਅਰਥ ਇਹ ਹੋਵੇਗਾ ਕਿ ਪਹਿਲੇ ਮਹੀਨੇ ਜਿਹੜੀ ਵਾਪਸੀ ਮਿਲੀ ਹੈ ਉਸ ਨੂੰ ਤੁਸੀਂ ਦੂਜੇ ਮਹੀਨੇ ਵਿਚ SIP ਦੀ ਰਾਸ਼ੀ ਵਿਚ ਦੁਬਾਰਾ ਨਿਵੇਸ਼ ਕਰ ਸਕਦੇ ਹੋ ਅਤੇ ਇਹ ਕਈ ਸਾਲਾਂ ਤੱਕ ਜਾਰੀ ਰਹਿ ਸਕਦਾ ਹੈ। ਇਸ ਨਾਲ ਨਿਵੇਸ਼ ਦੀ ਰਾਸ਼ੀ ਦਾ ਮੁੱਲ ਵਧਦਾ ਰਹੇਗਾ। ਇਸ ਲਈ ਲੰਮੀ ਮਿਆਦ 'ਚ ਮਿਊਚੁਅਲ ਫੰਡ 'ਚ SIP ਦੇ ਜ਼ਰੀਏ ਬਜ਼ਾਰ ਵਿਚ ਨਿਵੇਸ਼ ਕਰਨ ਨਾਲ ਤੁਹਾਨੂੰ ਜ਼ਿਆਦਾ ਧਨ ਇਕੱਠਾ ਕਰਨ 'ਚ ਸਹਾਇਤਾ ਮਿਲੇਗੀ।

 


Related News