‘ਅਕਾਲੀ ਦਲ ਦੀ ਸਰਕਾਰ ’ਚ ਸਭ ਤੋਂ ਜ਼ਿਆਦਾ ਹੋਇਆ ਚਿੱਟੇ ਦਾ ਵਪਾਰ’
Tuesday, Mar 16, 2021 - 03:05 AM (IST)
ਜਲਾਲਾਬਾਦ, (ਨਿਖੰਜ)– ਪੀ. ਏ. ਡੀ. ਬੈਂਕ ਦੇ ਨਿਰੀਖਣ ਲਈ ਵਿਸ਼ੇਸ਼ ਤੌਰ ’ਤੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰੈੱਸ ਕਾਨਫਰੰਸ ਕਿਹਾ ਕਿ ਜਲਾਲਾਬਾਦ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਇਸ ਬੈਂਕ ਨੂੰ ਏ ਗਰੇਡ ਤੋਂ ਡੀ ਗਰੇਡ ਤੱਕ ਲੈ ਆਈ ਹੈ। ਕਿਸਾਨਾਂ ਨੂੰ ਲੋਨ ਬਹੁਤ ਹੀ ਘੱਟ ਵਿਆਜ ’ਤੇ ਦੇ ਕੇ ਬੈਂਕ ਨੂੰ ਏ ਗਰੇਡ ਤੱਕ ਲਿਆਇਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਰਾਜਨੀਤੀ ਲੋਕਾਂ ਨੇ ਅਧਿਕਾਰੀਆਂ ਕੋਲ ਗਲਤ ਢੰਗ ਨਾਲ ਲੋਨ ਕਰਵਾ ਕੇ ਇਸ ਬੈਂਕ ਦਾ ਗ੍ਰਾਂਫ ਨੀਵਾਂ ਕੀਤਾ ਹੈ ਅਤੇ ਉਨ੍ਹਾਂ ਰਾਜਨੀਤੀ ਲੋਕਾਂ ਅਤੇ ਸਬੰਧਤ ਅਧਿਕਾਰੀਆਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਰੰਧਾਵਾ ਨੇ ਸੁਖਬੀਰ ਬਾਦਲ ’ਤੇ ਵਰ੍ਹਦੇ ਹੋਏ ਕਿਹਾ ਕਿ ‘ਪੰਜਾਬ ਮੰਗਦਾ ਹੈ ਚਿੱਟੇ ਦਾ ਹਿਸਾਬ’ ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਸਭ ਤੋਂ ਜ਼ਿਆਦਾ ਚਿੱਟੇ ਦਾ ਵਪਾਰ ਹੋਇਆ ਹੈ। ਸਾਡੀ ਸਰਕਾਰ ਚਿੱਟਾ ਬੰਦ ਤਾਂ ਨਹੀਂ ਕਰ ਸਕੀ ਪਰ ਰੋਕ ਜ਼ਰੂਰ ਲਗਾਈ ਹੈ। ਸੁਖਬੀਰ ਬਾਦਲ ਦੇ ਕੋਲ ਯੋਗ ਉਮੀਦਵਾਰ ਨਾ ਹੋਣ ਕਾਰਨ ਖੁਦ ਹੀ ਸੁਖਬੀਰ ਸਿੰਘ ਬਾਦਲ ਨੇ ਜਲਾਲਾਬਾਦ ਤੋਂ ਚੋਣ ਲੜਨ ਦੇ ਲਈ ਕਿਹਾ ਹੈ।
ਇਸ ਮੌਕੇ ਵਿਧਾਇਕ ਰਮਿੰਦਰ ਆਵਲਾ, ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਤੋਂ ਇਲਾਵਾ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜ ਬਖਸ਼ ਕੰਬੋਜ, ਪੀ. ਏ. ਡੀ. ਬੀ. ਦੇ ਚੇਅਰਮੈਨ ਸ਼ੰਟੀ ਕਪੂਰ, ਵਾਇਸ ਚੇਅਰਮੈਨ ਗੁਰਪ੍ਰੀਤ ਵਿਰਕ, ਡੀ. ਸੀ. ਅਰਵਿੰਦਰ ਪਾਲ ਸਿੰਘ ਸੰਧੂ ਆਦਿ ਮੌਜੂਦ ਸਨ।