ਪੰਜਾਬ ''ਚ ਬਦਲੇਗਾ ''ਮੌਸਮ'' ਦਾ ਮਿਜਾਜ਼, ਜਾਰੀ ਹੋਇਆ ਵਿਸ਼ੇਸ਼ ਬੁਲੇਟਿਨ

Wednesday, Jul 15, 2020 - 12:46 PM (IST)

ਪੰਜਾਬ ''ਚ ਬਦਲੇਗਾ ''ਮੌਸਮ'' ਦਾ ਮਿਜਾਜ਼, ਜਾਰੀ ਹੋਇਆ ਵਿਸ਼ੇਸ਼ ਬੁਲੇਟਿਨ

ਲੁਧਿਆਣਾ (ਨਰਿੰਦਰ) : ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਮੌਸਮ ਦਾ ਮਿਜਾਜ਼ ਬਦਲਣ ਵਾਲਾ ਹੈ, ਜਿਸ ਸਬੰਧੀ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਿਸਟੀ ਦੇ ਮੌਸਮ ਮਹਿਕਮੇ ਵੱਲੋਂ ਵਿਸ਼ੇਸ਼ ਬੁਲੇਟਿਨ ਜਾਰੀ ਕੀਤਾ ਗਿਆ ਹੈ। ਮੌਸਮ ਮਹਿਕਮੇ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ 'ਚ ਤੇਜ਼ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਕੋਰੋਨਾ ਦੇ ਕਮਿਊਨਿਟੀ ਟ੍ਰਾਂਸਮਿਸ਼ਨ ਵੱਲ 'ਚੰਡੀਗੜ੍ਹ'! ਕਦੇ ਵੀ ਵੱਧ ਸਕਦੀ ਹੈ ਮੌਤ ਦਰ

ਮੌਸਮ ਮਹਿਕਮੇ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ ਜ਼ਿਆਦਾਤਰ ਇਲਾਕਿਆਂ 'ਚ ਮੀਂਹ ਪੈਣਾ ਹੈ ਅਤੇ ਖਾਸ ਕਰਕੇ ਮਾਝੇ ਦੇ ਇਲਾਕਿਆਂ 'ਚ ਤੇਜ਼ ਮੀਂਹ ਦੀ ਸੰਭਾਵਨਾ ਹੈ। ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ ਲੁਧਿਆਣਾ 'ਚ ਜੁਲਾਈ ਮਹੀਨੇ ਅੰਦਰ 217 ਐੱਮ. ਐੱਮ. ਔਸਤਨ ਮੀਂਹ ਪੈਂਦਾ ਹੈ ਪਰ ਜਦੋਂ ਕਿ ਹੁਣ ਤੱਕ ਲੁਧਿਆਣਾ 'ਚ 14 ਜੁਲਾਈ ਤੱਕ 188 ਐੱਮ. ਐੱਮ. ਮੀਂਹ ਹੀ ਪਿਆ ਹੈ।

ਇਹ ਵੀ ਪੜ੍ਹੋ : 'ਫਾਇਰ NOC' ਲੈਣੀ ਹੁਣ ਸੌਖੀ ਨਹੀਂ, ਦੇਣੀ ਪਵੇਗੀ ਮੋਟੀ ਰਕਮ ਕਿਉਂਕਿ...

ਡਾ. ਪ੍ਰਭਜੋਤ ਨੇ ਕਿਹਾ ਕਿ ਜਿਸ ਰਫ਼ਤਾਰ ਨਾਲ ਮਾਨਸੂਨ ਮੀਂਹ ਵਰ੍ਹਾ ਰਿਹਾ ਹੈ, ਲੱਗਦਾ ਹੈ ਕਿ ਜੁਲਾਈ ਮਹੀਨੇ 'ਚ ਔਸਤਨ ਤੋਂ ਵੱਧ ਮੀਂਹ ਪੈ ਜਾਵੇਗਾ। ਉਨ੍ਹਾਂ ਕਿਹਾ ਕਿ ਮੀਂਹ ਦੇ ਨਾਲ ਪਾਰੇ 'ਚ ਵੀ ਗਿਰਾਵਟ ਦਰਜ ਕੀਤੀ ਜਾਵੇਗੀ। ਕਿਸਾਨਾਂ ਨੂੰ ਵੀ ਇਹ ਸਲਾਹ ਦਿੱਤੀ ਗਈ ਹੈ ਕਿ ਉਹ ਮੌਸਮ ਦੇ ਮੁਤਾਬਕ ਝੋਨੇ ਸਮੇਤ ਹੋਰ ਫਸਲਾਂ ਨੂੰ ਪਾਣੀ ਲਗਾਉਣ।
ਇਹ ਵੀ ਪੜ੍ਹੋ : ‘ਕੋਰੋਨਾ ਆਫ਼ਤ ਦੌਰਾਨ 50 ਫੀਸਦੀ ਅਧਿਕਾਰੀ ਤੇ ਮੁਲਾਜ਼ਮ ਹੀ ਦਫ਼ਤਰ ਬੁਲਾਏ ਜਾਣ’


author

Babita

Content Editor

Related News