ਪੰਜਾਬ ''ਚ ਗਰਮੀ ਤੋਂ ਮਿਲੇਗੀ ਰਾਹਤ, ਬਦਲੇਗਾ ਮੌਸਮ

Monday, May 06, 2019 - 08:46 AM (IST)

ਪੰਜਾਬ ''ਚ ਗਰਮੀ ਤੋਂ ਮਿਲੇਗੀ ਰਾਹਤ, ਬਦਲੇਗਾ ਮੌਸਮ

ਲੁਧਿਆਣਾ : ਪੰਜਾਬ 'ਚ ਐਤਵਾਰ ਨੂੰ ਕਈ ਜ਼ਿਲਿਆਂ 'ਚ ਸੂਰਜ ਦੀ ਤਪਿਸ਼ ਰਹੀ, ਜਿਸ ਕਾਰਨ ਦਿਨ ਦਾ ਤਾਪਮਾਨ ਚੜ੍ਹਿਆ ਰਿਹਾ। ਤਪਿਸ਼ ਦੇ ਅਸਰ ਕਾਰਨ ਬਾਜ਼ਾਰਾਂ 'ਚ ਬੇਰੌਣਕੀ ਛਾਈ ਰਹੀ, ਹਾਲਾਂਕਿ ਸ਼ਾਮ ਢਲਦਿਆਂ ਹੀ ਰੌਣਕ ਪਰਤ ਆਈ। ਦੂਜੇ ਪਾਸੇ ਮੌਸਮ ਵਿਭਾਗ ਮੁਤਾਬਕ 7 ਮਈ ਤੱਕ ਲੋਕਾਂ ਨੂੰ ਇੰਝ ਹੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ, ਜਦੋਂ ਕਿ 8 ਮਈ ਤੋਂ 4 ਦਿਨਾਂ ਲਈ ਗਰਮੀ ਦੇ ਮੌਸਮ ਤੋਂ ਕੁਝ ਨਿਜਾਤ ਮਿਲੇਗੀ ਕਿਉਂਕਿ ਕਈ ਦਿਨ ਸੂਬੇ ਦੇ ਕਈ ਇਲਾਕਿਆਂ 'ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ, ਜਦੋਂ ਕਿ 10 ਅਤੇ 11 ਮਈ ਨੂੰ ਕੁਝ ਥਾਵਾਂ 'ਤੇ ਬੱਦਲਵਾਈ ਦੇ ਨਾਲ ਬੂੰਦਾਬਾਂਦੀ ਹੋਣ ਦੇ ਵੀ ਆਸਾਰ ਹਨ।


author

Babita

Content Editor

Related News