ਮੌਸਮ ਦਾ ਬਦਲਦਾ ਮਿਜਾਜ਼, ਟੁੱਟਿਆ 50 ਸਾਲਾਂ ਦਾ ਰਿਕਾਰਡ

Saturday, Jan 18, 2020 - 11:31 AM (IST)

ਮੌਸਮ ਦਾ ਬਦਲਦਾ ਮਿਜਾਜ਼, ਟੁੱਟਿਆ 50 ਸਾਲਾਂ ਦਾ ਰਿਕਾਰਡ

ਲੁਧਿਆਣਾ (ਸਲੂਜਾ) : ਇਸ ਵਾਰ ਰੁਕ-ਰੁਕ ਕੇ ਪੱਛਮੀ ਚੱਕਰਵਾਤ ਦਾ ਦੌਰ ਜਾਰੀ ਰਹਿਣ ਕਾਰਨ ਲੁਧਿਆਣਾ ਸਮੇਤ ਪੰਜਾਬ 'ਚ ਮੌਸਮ ਦਾ ਮਿਜਾਜ਼ ਲਗਾਤਾਰ ਬਦਲ ਰਿਹਾ ਹੈ। ਇਸ ਵਾਰ 50 ਸਾਲਾਂ ਦੇ ਸਰਦੀ ਦੇ ਪੁਰਾਣੇ ਰਿਕਾਰਡ ਟੁੱਟ ਗਏ। ਪਹਾੜੀ ਇਲਾਕਿਆਂ 'ਚ ਹੋ ਰਹੀ ਭਾਰੀ ਬਰਫਬਾਰੀ ਦਾ ਸਿੱਧਾ ਅਸਰ ਮੈਦਾਨੀ ਇਲਾਕਿਆਂ 'ਚ ਵੀ ਪਿਆ ਅਤੇ ਲੋਕ ਠੰਡ ਨਾਲ ਕੰਬਦੇ ਨਜ਼ਰ ਆਏ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁਖੀ ਡਾ. ਕੇ. ਕੇ. ਗਿੱਲ ਨੇ ਦੱਸਿਆ ਕਿ 1970 ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਵੱਧ ਤੋਂ ਵੱਧ ਤਾਪਮਾਨ 7 ਤੋਂ 8 ਡਿਗਰੀ ਸੈਲਸੀਅਸ ਤੱਕ ਡਿਗ ਗਿਆ ਹੋਵੇ। ਮੌਸਮ ਵਿਗਿਆਨੀ ਡਾ. ਕੇ. ਕੇ. ਗਿੱਲ ਨੇ ਦੱਸਿਆ ਕਿ ਲੁਧਿਆਣਾ ਸਮੇਤ ਪੰਜਾਬ 'ਚ ਅਜੇ ਆਉਣ ਵਾਲੇ 2-3 ਦਿਨਾਂ ਤੱਕ ਸੀਤ ਲਹਿਰ ਜਾਰੀ ਰਹਿ ਸਕਦੀ ਹੈ।


author

Babita

Content Editor

Related News