ਜਦੋਂ ਗੱਡੀਆਂ ''ਚ ਗੱਡੀਆਂ ਵੱਜੀਆਂ...

Friday, Nov 24, 2017 - 05:45 AM (IST)

ਜਦੋਂ ਗੱਡੀਆਂ ''ਚ ਗੱਡੀਆਂ ਵੱਜੀਆਂ...

ਗੁਰਾਇਆ, (ਮੁਨੀਸ਼)— ਰੇਲਵੇ ਸਟੇਸ਼ਨ ਸਾਹਮਣੇ ਜੀ. ਟੀ. ਰੋਡ 'ਤੇ ਹੋਏ ਸੜਕ ਹਾਦਸੇ ਵਿਚ ਬੱਸ ਅਤੇ ਤਿੰਨ ਕਾਰਾਂ ਇਕ ਦੇ ਪਿੱਛੇ ਇਕ ਕਰਕੇ ਵੱਜੀਆਂ, ਜਿਸ ਕਾਰਨ ਵਾਹਨ ਨੁਕਸਾਨੇ ਗਏ। ਜਾਣਕਾਰੀ ਮੁਤਾਬਕ ਗੁਰਾਇਆ ਤੋਂ ਜਲੰਧਰ ਵੱਲ ਜਾ ਰਹੀ ਪ੍ਰਾਈਵੇਟ ਕੰਪਨੀ ਦੀ ਬੱਸ ਦੇ ਡਰਾਈਵਰ ਨੇ ਕਿਹਾ ਕਿ ਗਲਤ ਦਿਸ਼ਾ ਤੋਂ ਆ ਰਹੇ ਇਕ ਸਕੂਟਰ ਨੂੰ ਬਚਾਉਣ ਲਈ ਬੱਸ ਦੀ ਅਚਾਨਕ ਬਰੇਕ ਲਾਉਣੀ ਪਈ, ਜਿਸ ਕਾਰਨ ਬੱਸ ਦੇ ਪਿੱਛੇ ਆ ਰਹੀ ਸਕਾਰਪੀਓ, ਜਿਸ ਨੂੰ ਜਸਵੀਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਤੱਖਰਾ ਚਲਾ ਰਿਹਾ ਸੀ, ਬੱਸ ਦੇ ਪਿੱਛੇ ਟਕਰਾ ਗਈ। ਸਕਾਰਪੀਓ ਦੇ ਪਿੱਛੇ ਮਾਰੂਤੀ ਕਾਰ ਅਤੇ ਮਾਰੂਤੀ ਦੇ ਪਿੱਛੇ ਪਾਲੀਓ ਕਾਰ ਜਾ ਟਕਰਾਈ, ਜਿਸ ਕਾਰਨ ਤਿੰਨੋਂ ਗੱਡੀਆਂ ਨੁਕਸਾਨੀਆਂ ਗਈਆਂ। ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ 'ਤੇ ਪਹੁੰਚੇ ਏ. ਐੱਸ. ਆਈ. ਲਾਭ ਸਿੰਘ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। 


Related News