ਕਣਕ ਦੀ ਵਾਢੀ ’ਤੇ ਮੌਸਮ ਦਾ ਪ੍ਰਕੋਪ ਜਾਰੀ
Tuesday, Apr 21, 2020 - 01:07 PM (IST)
ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਮੌਸਮ ਅਤੇ ਕੋਰੋਨਾ ਦੀ ਕਰੋਪੀ ਲਗਾਤਾਰ ਕਣਕ ਦੀ ਵਾਢੀ ਨੂੰ ਪ੍ਰਭਾਵਿਤ ਕਰ ਰਹੀ ਹੈ । ਪਹਿਲਾਂ ਲਗਾਤਾਰ ਫਰਵਰੀ ਮਾਰਚ ਮਹੀਨੇ ਵਿਚ ਪੈਂਦੇ ਮੀਂਹ ਅਤੇ ਇਸ ਤੋਂ ਬਾਅਦ ਅਪਰੈਲ ਵਿਚ ਪੱਕੀ ਕਣਕ ਉੱਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ ਹੈ । ਜਿਸ ਕਾਰਨ ਕਣਕ ਦੇਰੀ ਨਾਲ ਪੱਕਣ ਕਰਕੇ ਵਾਢੀ ਵਿੱਚ ਦੇਰੀ ਹੋ ਗਈ ਹੈ ।
ਕਿਸਾਨ
ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੀ ਵਾਢੀ ਲਈ ਕੰਬਾਈਨ ਮਿਲ ਵੀ ਜਾਵੇ ਤਾਂ ਲਗਾਤਾਰ ਕਿਣਮਿਣ ਹੋਣ ਕਾਰਨ ਜ਼ਮੀਨ ਗਿੱਲੀ ਹੋ ਜਾਂਦੀ ਹੈ ਅਤੇ ਕੰਬਾਈਨ ਖੇਤ ਵਿੱਚ ਨਹੀਂ ਚੱਲਦੀ। ਅਜੇ ਵੀ ਬੱਦਲਵਾਈ ਹੋਣ ਕਰਕੇ ਮੀਂਹ ਦੇ ਆਸਾਰ ਬਣੇ ਹੋਏ ਹਨ ਜਿਸ ਨਾਲ ਕਣਕ ਦੀ ਵਾਢੀ ਲੱਗਭੱਗ ਦੋ ਜਾਂ ਤਿੰਨ ਦਿਨਾਂ ਤੱਕ ਰੁਕ ਜਾਵੇਗੀ। ਪਟਿਆਲਾ ਜ਼ਿਲ੍ਹੇ ਦੇ ਪਿੰਡ ਅਗੇਤਾ ਦੇ ਕਿਸਾਨ ਹਰਵਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਕਣਕ ਅੱਜ ਪਏ ਮੀਂਹ ਅਤੇ ਗੜਿਆਂ ਕਰਕੇ ਡਿੱਗ ਗਈ ਹੈ। ਅਜੇ ਵੀ ਪਤਾ ਨਹੀਂ ਮੀਂਹ ਨੇ ਹੋਰ ਕਿੰਨਾ ਕ ਨੁਕਸਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੰਬਾਈਨਾਂ ਚਲਾਉਣਾ ਦੀ ਸਮਾਂ ਸੀਮਾਂ ਨਾ ਹੁੰਦੀ ਤਾਂ ਹੁਣ ਤੱਕ ਉਨ੍ਹਾਂ ਦੀ ਕਣਕ ਦੀ ਕਟਾਈ ਹੋ ਜਾਣੀ ਸੀ।
ਪੜ੍ਹੋ ਇਹ ਵੀ ਖਬਰ - ਕਿਸਾਨ ਵੀਰਾਂ ਲਈ ਅਹਿਮ ਖਬਰ : ਜਾਣਨ ਸੀਡਰ ਡਰਿੱਲ ਨਾਲ ਕਿਵੇਂ ਕਰਨ ਝੋਨੇ ਦੀ ਬਿਜਾਈ
ਪੜ੍ਹੋ ਇਹ ਵੀ ਖਬਰ - ਉੱਤਰ ਪੱਛਮੀ ਜ਼ਿਲ੍ਹਿਆਂ ਦੇ ਮੁਕਾਬਲੇ ਦੱਖਣੀ ਪੰਜਾਬ ਦੀਆਂ ਮੰਡੀਆਂ ’ਚ ਕਣਕ ਦੀ ਆਮਦ ਵਧੇਰੇ
ਖੇਤੀ ਮੌਸਮ ਵਿਭਾਗ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮੀ ਤਬਦੀਲੀ ਅਤੇ ਖੇਤੀਬਾੜੀ ਮੌਸਮ ਵਿਗਿਆਨ ਵਿਭਾਗ ਦਾ ਇਹੀ ਕਹਿਣਾ ਹੈ ਕਿ 20 ਅਤੇ 21 ਅਪਰੈਲ ਨੂੰ ਮੀਂਹ ਦੇ ਨਾਲ ਨਾਲ ਹਨੇਰੀ ਵੀ ਚੱਲੇਗੀ। ਅਤੇ ਮੱਧ ਪੰਜਾਬ ਵਿੱਚ ਗੜੇ ਪੈਣ ਦੀ ਸੰਭਾਵਨਾ ਵੀ ਹੈ।
ਖੇਤੀਬਾੜੀ ਮਾਹਿਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਵਿਗਿਆਨੀ ਡਾ.ਪੁਸ਼ਪਿੰਦਰ ਪਾਲ ਸਿੰਘ ਪੰਨੂ ਨੇ ਦੱਸਿਆ ਕਿ ਮੌਜੂਦਾ ਮੀਂਹ ਨਾਲ ਜੇਕਰ ਹਵਾ ਚੱਲਦੀ ਹੈ ਤਾਂ ਕਣਕ ਡਿੱਗਣ ਦੇ ਆਸਾਰ ਹਨ ਅਤੇ ਗੜੇ ਪੈਣ ਨਾਲ ਛਿੱਟੇ ਵੀ ਚੜ੍ਹ ਸਕਦੇ ਹਨ। ਉਨ੍ਹਾਂ ਦੱਸਿਆ ਕਿ ਮੀਂਹ ਪੈਣ ਨਾਲ ਜ਼ਮੀਨ ਗਿੱਲੀ ਹੋ ਜਾਂਦੀ ਹੈ ਅਤੇ ਜਿਸ ਕਰਕੇ ਕਣਕ ਦੀ ਵਾਢੀ ਵਿੱਚ ਵੀ ਦੇਰੀ ਹੋਵੇਗੀ। ਖੇਤੀਬਾੜੀ ਮਾਹਿਰਾਂ ਨੇ ਇਹ ਵੀ ਦਸਿਆ ਕਿ ਗਿੱਲੀ ਕਣਕ ਵਿਚ ਕੰਬਾਇਨ ਚਲਾਉਣ ਨਾਲ ਝਾੜ ਘੱਟ ਨਿਕਲਦਾ ਹੈ ਅਤੇ ਹਾਦਸੇ ਵੀ ਹੋ ਸਕਦੇ ਹਨ। ਕਿਉਂਕਿ ਗਿੱਲੀ ਕਣਕ ਸ਼ਾਫ਼ਟਾ ਚ ਫਸ ਜਾਂਦੀ ਹੈ ਅਤੇ ਅੱਗ ਲੱਗਣ ਦਾ ਡਰ ਵੀ ਰਹਿੰਦਾ ਹੈ।
ਪੜ੍ਹੋ ਇਹ ਵੀ ਖਬਰ - ਜ਼ਿੰਦਗੀ ਲਈ 'ਕੁਈਨ ਆਫ ਕਾਟਵੇ' ਦੀ ਕਹਾਣੀ ਦਾ ਸਬਕ