ਕੋਰੋਨਾ ਦੇ ਦੌਰ ’ਚ ਨਵੇਂ ਤਰੀਕੇ ਨਾਲ ਹੋਵੇਗਾ ਕਣਕ ਦਾ ਸਵਾਗਤ, ਪੰਜਾਬ ਮੰਡੀ ਬੋਰਡ ਤਿਆਰ
Monday, Apr 13, 2020 - 04:24 PM (IST)
ਲੁਧਿਆਣਾ (ਮੋਹਿਨੀ) : ਕੋਰੋਨਾ ਦੇ ਦੌਰ ’ਚ ਲੋਕ ਇਸ ਵਾਰ ਵਿਸਾਖੀ ਦਾ ਮਜ਼ਾ ਤਾਂ ਨਹੀ ਲੈ ਪਾਉਣਗੇ ਪਰ ਵਿਸਾਖੀ ਨਾਲ ਜੁੜੀ ਪਰੰਪਰਾਗਤ ਕਣਕ, ਜਿਸ ਨੂੰ ‘ਸੋਨਾ’ ਵੀ ਕਿਹਾ ਜਾਂਦਾ ਹੈ, ਦੀ ਮੰਡੀਆਂ ’ਚ ਪਹੁੰਚ ਦੀਆਂ ਤਿਆਰੀਆਂ ਬੜੀ ਤੇਜ਼ੀ ਨਾਲ ਚੱਲ ਰਹੀਆਂ ਹਨ। ਇਸ ਲਈ ਜ਼ਿਲਾ ਮੰਡੀ ਬੋਰਡ ਅਤੇ ਮਾਰਕਿਟ ਕਮੇਟੀ ਨੂੰ ਚੰਡੀਗੜ੍ਹ ਦੇ ਉਚ ਅਧਿਕਾਰੀਆਂ ਮਤਲਬ ਕਿ ਪੰਜਾਬ ਮੰਡੀ ਬੋਰਡ ਤੋਂ ਕਈ ਨਿਰਦੇਸ਼ ਮਿਲੇ ਹਨ, ਜਿਨ੍ਹਾਂ ਦੀ ਪਾਲਣਾ ਕਰ ਕੇ ਹੀ ਕਣਕ ਦੀ ਫਸਲ ਦਾ ਸਵਾਗਤ ਮੰਡੀ ’ਚ ਕਰਨਗੇ। ਇਸ ਸਬੰਧੀ ਜਦ ਬਹਾਦਰ ਕੇ ਰੋਡ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਪਾਇਆ ਗਿਆ ਕਿ ਕੋਰੋਨਾ ਕਰਫਿਊ ਵਿਚ ਵੀ ਅਨਾਜ ਦੀ ਪੂਰੀ ਕਦਰ ਕੀਤੀ ਜਾਵੇਗੀ ਅਤੇ ਇਸ ਲਈ ਮੰਡੀ ’ਚ ਤਿਆਰੀਆਂ ਜ਼ੋਰਾਂ ’ਤੇ ਹਨ।
ਇਹ ਵੀ ਪੜ੍ਹੋ : ਵਿਧਾਇਕ ਬਾਵਾ ਹੈਨਰੀ ਸਮੇਤ ਪਰਿਵਾਰਕ ਮੈਂਬਰਾਂ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ
ਇਸ ਲਈ ਖਾਸ ਤੌਰ ’ਤੇ ਖ਼ਾਕਾ ਤਿਆਰ ਹੋ ਚੁੱਕਿਆ ਹੈ, ਜਿਸ ਵਿਚ ਕਿਸਾਨ ਆਪਣੀ ਟਰਾਲੀ ਦੇ ਜ਼ਰੀਏ ਫਸਲ ਪਹੁੰਚਾਏਗਾ ਅਤੇ ਅੱਗੇ ਆੜ੍ਹਤੀ ਈ-ਪਾਸ ਰਾਹੀਂ ਆਪਣੇ ਫਾਰਮ ਜਮ੍ਹਾ ਕਰਵਾਉਣਗੇ ਅਤੇ ਉਨ੍ਹਾਂ ਨੂੰ ਈ-ਪਾਸ ਮਿਲਣਗੇ, ਜਿਨ੍ਹਾਂ ਦੇ ਜ਼ਰੀਏ ਫਸਲਾਂ ਦੀ ਐਂਟਰੀ ਹੋਵੇਗੀ, ਜਿਵੇਂ ਹੀ ਕਿਸਾਨ ਆਪਣੀ ਫਸਲ ਟਰਾਲੀਆਂ 'ਚ ਭਰ ਕੇ ਕਣਕ ਮੰਡੀ ’ਚ ਪਹੁੰਚਾਉਣਗੇ ਤਾਂ ਉਥੇ ਉਨ੍ਹਾਂ ਲਈ ਮਾਰਕੀਟ ਕਮੇਟੀ ਵੱਲੋਂ ਬਣਾਇਆ 30 ਬਾਈ 30 ਦਾ ਬਾਕਸ ਹੋਵੇਗਾ, ਜਿਸ ਵਿਚ ਆ ਕੇ ਉਹ ਆਪਣੀ ਫਸਲ ਉਤਾਰਣਗੇ। ਇਸ ਤੋਂ ਬਾਅਦ ਅੱਗੇ ਦਾ ਕੰਮ ਆੜ੍ਹਤੀਆਂ ਦਾ ਸ਼ੁਰੂ ਹੋਵੇਗਾ, ਜੋ ਹਰ ਕਿਸਾਨ ਨੂੰ ਇਕ ਟਰਾਲੀ ਲਈ ਇਕ ਪਾਸ ਹੀ ਜਾਰੀ ਕਰ ਸਕਣਗੇ। ਜਦਕਿ ਜ਼ਿਆਦਾ ਟਰਾਲੀਆਂ ਹੋਣ ’ਤੇ ਇਕ ਕਿਸਾਨ ਲਈ ਇਕ ਹੀ ਪਾਸ ਜਾਰੀ ਹੋਵੇਗਾ, ਜਿਸ ’ਤੇ ਉਹ ਆਪਣੀ ਬਾਕੀ ਦੀ ਫਸਲ ਵੀ ਲਿਆ ਸਕਦਾ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਖਿਲਾਫ ਸੂਬਾ ਸਰਕਾਰਾਂ ਦੀ ਕੀ ਹੈ ਤਿਆਰੀ, ਮਾਰੋ ਇਕ ਝਾਤ (ਵੀਡੀਓ)
ਸ਼ਲ ਡਿਸਟੈਂਸਿੰਗ ’ਤੇ ਗੰਭੀਰ ਹੈ ਮੰਡੀ ਬੋਰਡ : ਜਸਬੀਰ ਕੌਰ
ਇਸ ਸਬੰਧੀ ਜ਼ਿਲਾ ਮੰਡੀ ਅਫਸਰ ਜਸਬੀਰ ਕੌਰ ਨੇ ਦੱਸਿਆ ਕਿ ਅਧਿਕਾਰੀਆਂ ਦੇ ਹੁਕਮਾਂ ਦੇ ਮੁਤਾਬਕ ਸਾਰੀ ਫਸਲ ਉਤਰਵਾਈ ਜਾਵੇਗੀ ਅਤੇ ਸੋਸ਼ਲ ਡਿਸਟੈਂਸਿੰਗ ਦਾ ਖ਼ਾਸ ਧਿਆਨ ਰੱਖਿਆ ਜਾਵੇਗਾ ਕਿਉਂਕਿ ਕੋਰੋਨਾ ਨੂੰ ਰੋਕਣ ਦਾ ਸਭ ਤੋਂ ਵੱਡਾ ਤਰੀਕਾ ਸੋਸ਼ਲ ਡਿਸਟੈਂਸਿੰਗ ਬਣਾਉਣ ਨਾਲ ਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਆਲੂ ਦੇ ਆੜ੍ਹਤੀਆਂ ਨੂੰ ਦਾਣਾ ਮੰਡੀ ਤੋਂ ਬਦਲ ਕੇ ਮੇਨ ਸਬਜ਼ੀ ਮੰਡੀ ’ਚ ਸ਼ਿਫਟ ਕਰ ਦਿੱਤਾ ਹੈ। ਤਾਂ ਜੋ ਕਣਕ ਦੀ ਫਸਲ ਲਈ ਜਗ੍ਹਾ ਖਾਲੀ ਹੋ ਸਕੇ। ਇਸਦੇ ਨਾਲ ਹੀ ਕਿਸਾਨਾਂ ਨੂੰ ਮਾਸਕ ਦੇਣ ਸਮੇਤ ਪਾਣੀ ਦਾ ਖਾਸ ਇੰਤਜ਼ਾਮ ਕੀਤਾ ਜਾਵੇਗਾ, ਤਾਂ ਜੋ ਕਿਸਾਨ ਅਤੇ ਪੱਲੇਦਾਰ ਆਪਣੇ ਹੱਥ ਵਾਰ-ਵਾਰ ਧੋ ਸਕਣ।
ਇਹ ਵੀ ਪੜ੍ਹੋ : ਮੋਹਾਲੀ ਤੋਂ ਬਾਅਦ ਹੁਣ ਜਲੰਧਰ 'ਚ ਕੋਰੋਨਾ ਦਾ ਕਹਿਰ, ਜਾਣੋ ਕੀ ਨੇ ਤਾਜ਼ਾ ਹਾਲਾਤ