ਕਾਂਗਰਸੀ ਸਰਪੰਚ ਤੋਂ ਵਟਸਐਪ ਗਰੁੱਪ ''ਚ ਪਈ ਅਸ਼ਲੀਲ ਫੋਟੋ, ਮੰਗੀ ਮੁਆਫੀ
Thursday, Apr 16, 2020 - 07:48 PM (IST)
ਗੋਰਾਇਆ (ਮੁਨੀਸ਼ ਬਾਵਾ)— ਬਲਾਕ ਰੁੜਕਾ ਕਲਾਂ ਅਧੀਨ ਆਉਂਦੇ ਇਕ ਪਿੰਡ ਦੇ ਕਾਂਗਰਸ ਪਾਰਟੀ ਨਾਲ ਸਬੰਧ ਰੱਖਣ ਵਾਲੇ ਸਰਪੰਚ ਦੇ ਨੰਬਰ ਤੋਂ ਇਕ ਵਟਸਐਪ ਗਰੁੱਪ 'ਚ ਅਸ਼ਲੀਲ ਤਸਵੀਰ ਪਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਟਸਐਪ ਗਰੁੱਪ 'ਚ ਬਲਾਕ ਰੁੜਕਾ ਕਲਾਂ ਅਧੀਨ ਆਉਦੇ ਸਾਰੇ ਪਿੰਡਾਂ ਦੇ ਕਰੀਬ 50 ਸਰਪੰਚ ਐਡ ਹਨ, ਜਿਸ 'ਚ ਅੱਧ ਦੇ ਕਰੀਬ ਮਹਿਲਾ ਸਰਪੰਚ ਤੋਂ ਇਲਾਵਾ ਬਲਾਕ ਰੁੜਕਾ ਕਲਾਂ ਦਫਤਰ ਦੀਆਂ ਦੋ ਮਹਿਲਾ ਮੁਲਾਜ਼ਮ ਵੀ ਹਨ, ਜਿਸ ਕਰਕੇ ਇਹ ਮਾਮਲਾ ਕਾਫੀ ਗਰਮਾ ਗਿਆ ਹੈ।
ਇਸ ਸਬੰਧੀ ਬਲਾਕ ਰੁੜਕਾ ਕਲਾਂ ਦੇ ਬੀ. ਡੀ. ਪੀ. ਓ. ਰਾਮਪਾਲ ਰਾਣਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਕਾਫੀ ਸ਼ਿਕਾਇਤਾਂ ਆ ਰਹੀਆਂ ਸਨ। ਜਿਸ ਤੋਂ ਬਾਅਦ ਮਾਮਲਾ ਗੰਭੀਰ ਹੋਣ ਕਾਰਨ ਉਕਤ ਸਰਪੰਚ ਨੂੰ ਨੋਟਿਸ ਜਾਰੀ ਕਰਕੇ ਦਫਤਰ 'ਚ ਤਲਬ ਕੀਤਾ ਗਿਆ ਅਤੇ ਇਸ ਫੋਟੋ ਪਾਉਣ ਬਾਰੇ ਪੁੱਛਗਿੱਛ ਕੀਤੀ ਗਈ, ਜਿਸ ਦੌਰਾਨ ਸਰਪੰਚ ਨੇ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ, ਉਸ ਦੇ ਫੋਨ ਤੋ ਕਿਸੇ ਨੇ ਜਾਣਬੁੱਝ ਕੇ ਇਹ ਸ਼ਰਾਰਤ ਕੀਤੀ ਹੈ, ਕਿਉਂਕਿ ਉਹ ਆਪ ਜ਼ਿਆਦਾਤਰ ਸਾਦਾ ਫੋਨ ਹੀ ਚਲਾਉਂਦੇ ਹਨ। ਸਰਪੰਚ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਉਨ੍ਹਾਂ ਦੇ ਫੋਨ ਤੋਂ ਇਹ ਫੋਟੋ ਗਰੁੱਪ 'ਚ ਗਈ ਹੈ, ਜਿਸ ਦੇ ਲਈ ਉਹ ਸਾਰਿਆਂ ਤੋਂ ਮੁਆਫੀ ਮੰਗਦੇ ਹਨ ਅਤੇ ਇਸ ਗੱਲ ਲਈ ਉਹ ਕਾਫੀ ਸ਼ਰਮਿੰਦਾ ਹਨ।