ਵਟਸਐਪ ’ਤੇ ਅਕਾਲੀ ਦਲ ਸੁਤੰਤਰ ਦੇ ਆਗੂ ਸਹੌਲੀ ਤੋਂ ਮੰਗੀ 5 ਲੱਖ ਦੀ ਫਿਰੋਤੀ, ਕਿਹਾ ਮੈਂ ਗੋਲਡੀ ਬਰਾੜ ਬੋਲ ਰਿਹਾ

Saturday, Jun 11, 2022 - 11:05 AM (IST)

ਵਟਸਐਪ ’ਤੇ ਅਕਾਲੀ ਦਲ ਸੁਤੰਤਰ ਦੇ ਆਗੂ ਸਹੌਲੀ ਤੋਂ ਮੰਗੀ 5 ਲੱਖ ਦੀ ਫਿਰੋਤੀ,  ਕਿਹਾ ਮੈਂ ਗੋਲਡੀ ਬਰਾੜ ਬੋਲ ਰਿਹਾ

ਨਾਭਾ (ਜੈਨ, ਭੂਪਾ, ਖੁਰਾਣਾ) : ਅਕਾਲੀ ਦਲ ਸੁਤੰਤਰ ਦੇ ਸੀਨੀਅਰ ਆਗੂ ਸਹੌਲੀ ਤੋਂ 5 ਲੱਖ ਰੁਪਏ ਦੀ ਫਿਰੋਤੀ ਮੰਗੀ ਗਈ ਹੈ। ਨਾ ਦੇਣ ’ਤੇ ਮਾਰਨ ਦੀ ਧਮਕੀ ਦਿੱਤੀ ਗਈ ਹੈ। ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਨੇ ਕੋਤਵਾਲੀ ਪੁਲਸ ਨੂੰ ਬਿਆਨ ਦਰਜ ਕਰਵਾਇਆ ਹੈ ਕਿ ਉਸ ਨੂੰ ਵਟਸਐਪ ਨੰਬਰ 813-320-2362 ਤੋਂ ਫੋਨ ਆਇਆ ਕਿ ਮੈਂ ਗੋਲਡੀ ਬਰਾੜ ਬੋਲ ਰਿਹਾ ਹਾਂ, ਅਸੀਂ ਸਿੱਧੂ ਮੂਸੇਵਾਲਾ ਤੋਂ 50 ਲੱਖ ਰੁਪਏ ਮੰਗੇ ਸੀ ਪਰ ਉਸ ਨੇ ਨਹੀਂ ਦਿੱਤੇ। ਅਸੀਂ ਉਸ ਨੂੰ ਮਾਰ ਦਿੱਤਾ ਹੈ। ਵਿੱਕੀ ਮਿੱਡੂਖੇੜਾ ਨੂੰ ਵੀ ਅਸੀਂ ਹੀ ਮਾਰਿਆ ਹੈ। ਉਸ ਨੇ ਸਹੌਲੀ ਤੋਂ ਵੀ 5 ਲੱਖ ਰੁਪਏ ਦੀ ਮੰਗ ਕੀਤੀ। ਨਾ ਦੇਣ ਦੀ ਸੂਰਤ ’ਚ ਮਾਰਨ ਦੀ ਧਮਕੀ ਦਿੱਤੀ।

ਇਹ ਵੀ ਪੜ੍ਹੋ : ਖੂਨ ਹੋਇਆ ਪਾਣੀ, ਪੋਤਰੇ ਨੇ ਬੇਰਹਿਮੀ ਨਾਲ ਕੀਤਾ ਦਾਦੀ ਦਾ ਕਤਲ

ਐੱਸ. ਐੱਚ. ਓ. ਕੋਤਵਾਲੀ ਰਾਕੇਸ਼ ਕੁਮਾਰ ਅਨੁਸਾਰ ਅਣਪਛਾਤੇ ਵਿਅਕਤੀ ਖਿਲਾਫ ਘਾਰਾ 385, 506 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਵਰਨਣਯੋਗ ਹੈ ਕਿ ਅਕਾਲੀ ਆਗੂ ਸਹੌਲੀ ਸੇਵਾ-ਮੁਕਤ ਆਈ. ਜੀ. ਪੁਲਸ ਖੱਟੜਾ ਦਾ ਭਰਾ ਹੈ ਅਤੇ ਵਿਧਾਨ ਸਭਾ ਚੋਣ ਵੀ ਲੜ ਚੁੱਕਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਮੋਗਾ ’ਚ ਵਾਪਰੇ ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ


author

Gurminder Singh

Content Editor

Related News