ਜਾਣੋ ਕਿਹੜੀ ਖੁਰਾਕ ਖਾਂਦੇ ਹਨ 104 ਸਾਲਾ ‘ਬੇਬੇ ਮਾਨ ਕੌਰ’

Sunday, Mar 08, 2020 - 05:57 PM (IST)

ਨਵੀਂ ਦਿੱਲੀ: ਦੁਨੀਆ ਭਰ ਵਿਚ ਭਾਰਤ ਦੀ ਸ਼ਾਨ ਵਧਾਉਣ ਵਾਲੀ ਪੰਜਾਬ ਦੀ 104 ਸਾਲਾ ਬੇਬੇ ਮਾਨ ਕੌਰ ਨੂੰ ਅੱਜ ਮਹਿਲਾ ਦਿਵਸ ਮੌਕੇ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਗਿਆ। ਉਨ੍ਹਾਂ ਨੇ 93 ਸਾਲ ਦੀ ਉਮਰ ਵਿੱਚ ਦੌੜਨਾ ਸ਼ੁਰੂ ਕੀਤਾ ਸੀ। ਇਸ ਉਮਰ ਵਿਚ ਜਿਥੇ ਹੋਰ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਹਿੱਲਣ ਤੋਂ ਵੀ ਲਾਚਾਰ ਹੋ ਜਾਂਦੇ ਹਨ, ਉਥੇ ਹੀ ਬੇਬੇ ਮਾਨ ਕੌਰ ਵੱਲੋਂ ਵਿਸ਼ਵ ਵਿਆਪੀ ਦੌੜਾਂ ਵਿਚ ਹਿੱਸੇ ਲੈਣਾ ਅਤੇ ਗੋਲਡ ਮੈਡਲ ਜਿੱਤਣਾ ਸੱਚਮੁੱਚ ਅਦੁਭੁਤ ਹੈ । ਬੇਬੇ ਮਾਨ ਕੌਰ ਆਕਲੈਂਡ 2017 ਦੀਆਂ ਵਿਸ਼ਵ ਮਾਸਟਰਜ਼ ਖੇਡਾਂ ਵਿਚ 100 ਮੀਟਰ ਦੀ ਦੌੜ ਜਿੱਤ ਕੇ ਸੁਰਖੀਆਂ ਵਿਚ ਆਏ ਸਨ। ਉਨ੍ਹਾਂ ਦੇ ਨਾਂ ਕਈ ਰੀਕਾਰਡ ਦਰਜ ਹਨ। ਬੇਬੇ ਮਾਨ ਕੌਰ ਨੇ ਪੂਰੀ ਜਿੰਦਗੀ ਸਾਦਗੀ ਭਰਪੂਰ ਤਰੀਕੇ ਨਾਲ ਗੁਜਾਰੀ। ਉਹ ਟੀਵੀ ਅਤੇ ਇੰਟਰਨੈੱਟ ਅਤੇ ਹੋਰ ਅਧੁਨਿਕ ਮਨੁਰੰਜਨ ਦੇ ਸਾਧਨਾ ਤੋਂ ਕੋਹਾਂ ਰਹੇ। ਬੇਬੇ ਮਾਨ ਕੌਰ ਗਿੱਧੇ ਅਤੇ ਬੋਲੀਆਂ ਦੇ ਬਹੁਤ ਸ਼ੌਕੀਨ ਹਨ। ਤਣਾਅ ਮੁਕਤ ਜ਼ਿੰਦਗੀ ਜੀਉਣੀ ਅਤੇ ਖੁਸ਼ੀ ਉਨ੍ਹਾਂ ਦੀ ਲੰਬੀ ਉਮਰ ਦਾ ਰਾਜ਼ ਹੈ।

ਬੀਤੇ 1 ਮਾਰਚ ਨੂੰ ਬੇਬੇ ਮਾਨ ਕੌਰ ਨੇ ਉਮਰ ਦੇ 104 ਵਰ੍ਹੇ ਪੂਰੇ ਕਰ ਲਏ । 100 ਸਾਲ ਦੀ ਉਮਰ ਵਿੱਚ ਵਿਸ਼ਵ ਰਿਕਾਰਡ ਬਣਾਉਣ ਵਾਲੀ ਬੇਬੇ ਮਾਨ ਕੌਰ ਦਾ ਜੀਵਨ ਸਫ਼ਰ ਬੜਾ ਹੀ ਰੌਚਕ ਹੈ। ਬੇਬੇ ਮਾਨ ਕੌਰ ਹੁਣ ਵੀ 100 ਅਤੇ 200 ਮੀਟਰ ਦੀ ਦੌੜ ਲਗਾਉਂਦੇ ਹਨ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਹੀ ਵਰਗਾਂ ਵਿੱਚ ਉਨ੍ਹਾਂ ਦਾ ਵਿਸ਼ਵ ਰਿਕਾਰਡ ਹੈ। ਇਸ ਤੋਂ ਇਲਾਵਾ ਬੇਬੇ ਮਾਨ ਕੌਰ ਨੇ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੀ ਸਭ ਤੋਂ ਉੱਚੀ ਇਮਾਰਤ ਸਕਾਈ ਟਾਵਰ 'ਤੇ ਸਕਾਈ ਵਾਕ ਕਰਕੇ ਵੀ ਨਵਾਂ ਰਿਕਾਰਡ ਕਾਇਮ ਕੀਤਾ।
PunjabKesari

ਕੀ ਖਾਂਦੇ ਹਨ ਬੇਬੇ ਮਾਨ ਕੌਰ

ਬੇਬੇ ਮਾਨ ਕੌਰ ਬਿਨਾ ਨਾਗਾ ਸਵੇਰੇ ਪੰਜ ਵਜੇ ਉੱਠਦੇ ਹਨ। ਬੇਬੇ ਮਾਨ ਕੌਰ ਦੱਸਦੇ ਹਨ ਕਿ ਸਵੇਰੇ ਤੜਕੇ ਉੱਠ ਕੇ ਸੋਇਆਬੀਨ ਵਾਲੇ ਦੁੱਧ ਦਾ ਇੱਕ ਗਲਾਸ ਪਿੰਦੇ ਹਨ। ਇਸ ਤੋਂ ਬਾਅਦ 11 ਵਜੇ ਦੇ ਕਰੀਬ ਉਹ ਭਿੱਜੀ ਹੋਈ ਕਣਕ ਦੀ ਰੋਟੀ ਅਤੇ ਦਹੀ ਨਾਲ ਖਾਂਦੇ ਹਨ। ਸ਼ਾਮ ਨੂੰ ਚਾਰ ਵਜੇ ਉਹ ਕਣਕ ਦੇ ਪੱਤਿਆਂ ਦਾ ਜੂਸ ਅਤੇ ਮੌਸਮੀ ਫਲ ਵੀ ਖਾਂਦੇ ਹਨ। ਇਸੇ ਤਰ੍ਹਾਂ ਰਾਤ ਦੇ ਖਾਣੇ ਵਿਚ ਉਹ ਰੋਟੀ ਅਤੇ ਸਬਜ਼ੀ ਲੈਂਦੇ ਹਨ। ਬੇਬੇ ਮਾਨ ਕੌਰ ਦੱਸਦੇ ਹਨ ਕਿ ਉਹ ਤਲੇ ਹੋਏ ਭੋਜਨ ਨੂੰ ਹੱਥ ਵੀ ਨਹੀਂ ਲਾਉਂਦੇ । ਉਹ ਦੱਸਦੇ ਹਨ ਕਿ ਉਹ ਹਮੇਸ਼ਾ ਦੇਸੀ ਖੁਰਾਕ ਹਨ ਅਤੇ ਉਨ੍ਹਾਂ ਦੀ ਖੁਰਾਕ ਦਾ ਧਿਆਨ ਉਨ੍ਹਾਂ ਦੇ ਪੁੱਤਰ ਗੁਰਦੇਵ ਸਿੰਘ ਰੱਖਦਾ ਹੈ।
 


jasbir singh

News Editor

Related News