ਪੰਜਾਬ ''ਚ ਆਉਣ ਵਾਲੇ ਦਿਨਾਂ ਦੌਰਾਨ ਬਦਲੇਗਾ ਮੌਸਮ, ਬੱਦਲਵਾਈ ਨਾਲ ਪੈ ਸਕਦੈ ਮੀਂਹ
Wednesday, Feb 23, 2022 - 02:32 PM (IST)
ਲੁਧਿਆਣਾ (ਨਰਿੰਦਰ) : ਪੰਜਾਬ 'ਚ ਆਉਣ ਵਾਲੇ ਦਿਨਾਂ ਦੌਰਾਨ ਮੌਸਮ 'ਚ ਬਦਲਾਅ ਦੇਖਣ ਨੂੰ ਮਿਲੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮਾਹਿਰਾਂ ਨੇ ਦੱਸਿਆ ਹੈ ਕਿ ਆਉਂਦੇ ਦਿਨਾਂ 'ਚ ਹਲਕੀ ਬੱਦਲਵਾਲੀ ਦੇ ਨਾਲ ਮੀਂਹ ਪੈ ਸਕਦਾ ਹੈ। ਇਸ ਨਾਲ ਤਾਪਮਾਨ 'ਚ ਗਿਰਾਵਟ ਆਵੇਗੀ ਅਤੇ ਗਰਮੀ ਦਾ ਮਾਹੌਲ ਵੀ ਬਦਲੇਗਾ। ਬੀਤੇ ਦਿਨ ਵੀ ਸ਼ਹਿਰ 'ਚ ਸਵੇਰ ਦੇ ਸਮੇਂ ਤਾਂ ਮੌਸਮ ਸਾਫ਼ ਰਿਹਾ ਪਰ ਬਾਅਦ 'ਚ ਆਸਮਾਨ 'ਚ ਬੱਦਲ ਛਾ ਗਏ ਅਤੇ 30 ਤੋਂ 40 ਕਿੱਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਦੀਆਂ ਰਹੀਆਂ।
ਇਸ ਨੇ ਮੌਸਮ ਦੇ ਮਿਜਾਜ਼ 'ਚ ਠੰਡ ਦਾ ਅਹਿਸਾਸ ਕਰਵਾਇਆ। ਦੁਪਿਹਰ ਹੁੰਦੇ-ਹੁੰਦੇ ਇਹ ਤੇਜ਼ ਹਵਾਵਾਂ ਹਨ੍ਹੇਰੀ ਦਾ ਰੂਪ ਧਾਰਨ ਕਰ ਗਈਆਂ, ਜਿਸ ਨਾਲ ਸੜਕਾਂ 'ਤੇ ਰਾਹਗੀਰਾਂ ਦਾ ਚੱਲਣਾ ਮੁਸ਼ਕਲ ਹੋ ਗਿਆ। ਵਾਹਨ ਚਾਲਕ ਅਤੇ ਰਾਹਗੀਰ ਅੱਖਾਂ ਮਲਦੇ ਹੋਏ ਦਿਖਾਈ ਦਿੱਤੇ। ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਮੈਦਾਨੀ ਇਲਾਕਿਆਂ 'ਚ ਵੱਧ ਤੋਂ ਵੱਧ ਤਾਪਮਾਨ 23 ਤੋਂ 27 ਡਿਗਰੀ ਸੈਲਸੀਅਸ ਦੇ ਵਿਚਕਾਰ, ਜਦੋਂ ਕਿ ਘੱਟੋ-ਘੱਟ ਤਾਪਮਾਨ 7 ਤੋਂ 14 ਡਿਗਰੀ ਸੈਲਸੀਅਸ ਰਹਿ ਸਕਦਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਚੰਡੀਗੜ੍ਹ 'ਚ ਬਲੈਕ ਆਊਟ ਦਾ ਖ਼ਤਰਾ! ਕਈ ਸੈਕਟਰਾਂ 'ਚ ਗੁੱਲ ਹੋਈ ਬਿਜਲੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ