ਪੰਜਾਬ ''ਚ ਟੁੱਟੇ ''ਠੰਡ'' ਦੇ ਸਾਰੇ ਰਿਕਾਰਡ, ਮੌਸਮ ਮਹਿਕਮੇ ਵੱਲੋਂ ਆਉਂਦੇ ਦਿਨਾਂ ਲਈ ਵਿਸ਼ੇਸ਼ ਬੁਲੇਟਿਨ ਜਾਰੀ

Wednesday, Nov 25, 2020 - 11:10 AM (IST)

ਪੰਜਾਬ ''ਚ ਟੁੱਟੇ ''ਠੰਡ'' ਦੇ ਸਾਰੇ ਰਿਕਾਰਡ, ਮੌਸਮ ਮਹਿਕਮੇ ਵੱਲੋਂ ਆਉਂਦੇ ਦਿਨਾਂ ਲਈ ਵਿਸ਼ੇਸ਼ ਬੁਲੇਟਿਨ ਜਾਰੀ

ਲੁਧਿਆਣਾ (ਸਲੂਜਾ) : ਪੰਜਾਬ 'ਚ ਇਸ ਵੇਲੇ ਕੜਾਕੇ ਦੀ ਠੰਡ ਪੈਣੀ ਸ਼ੁਰੂ ਹੋ ਚੁੱਕੀ ਹੈ ਅਤੇ ਹਰ ਪਾਸੇ ਲੋਕ ਠੁਰ-ਠੁਰ ਕਰਦੇ ਹੋਏ ਦਿਖਾਈ ਦੇ ਰਹੇ ਹਨ। ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਮਹਿਕਮੇ ਦੇ ਮਾਹਿਰਾਂ ਨੇ ਇਹ ਦਾਅਵਾ ਕੀਤਾ ਹੈ ਕਿ ਇਸ ਸਾਲ ਨਵੰਬਰ ਦੇ ਮਹੀਨੇ 'ਚ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਦੇ ਮਾਮਲੇ 'ਚ ਪਿਛਲੇ 40 ਸਾਲਾਂ ਦੇ ਰਿਕਾਰਡ ਟੁੱਟ ਗਏ ਹਨ।

ਇਹ ਵੀ ਪੜ੍ਹੋ : ਭਾਜਪਾ ਪ੍ਰਧਾਨ 'ਅਰੁਣ ਸੂਦ' ਦੀ ਬਣਾਈ ਫਰਜ਼ੀ ਫੇਸਬੁੱਕ ਆਈ. ਡੀ., ਲੋਕਾਂ ਤੋਂ ਮੰਗੇ ਪੈਸੇ

ਪੀ. ਏ. ਯੂ. ਮੌਸਮ ਵਿਭਾਗ ਵੱਲੋਂ ਮੌਸਮ ਦੇ ਮਿਜਾਜ਼ ਸਬੰਧੀ ਇਕ ਵਿਸ਼ੇਸ਼ ਬੁਲੇਟਿਨ ਜਾਰੀ ਕੀਤਾ ਗਿਆ, ਜਿਸ 'ਚ ਇਹ ਸੰਭਾਵਨਾ ਪ੍ਰਗਟਾਈ ਗਈ ਕਿ ਲੁਧਿਆਣਾ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਆਉਣ ਵਾਲੇ 48 ਘੰਟਿਆਂ ਦੌਰਾਨ ਬਾਰਸ਼ ਹੋ ਸਕਦੀ ਹੈ। ਲੁਧਿਆਣਾ ’ਚ ਲਗਾਤਾਰ ਦੂਜੇ ਦਿਨ ਵੀ ਸ਼ਹਿਰ ਵਾਸੀਆਂ ਨੂੰ ਕੋਹਰੇ ਭਰੇ ਵਾਤਾਵਰਣ ਦਾ ਹੀ ਸਾਹਮਣਾ ਕਰਨਾ ਪਿਆ, ਜਿਸ ਕਾਰਨ ਲੋਕ ਧੁੱਪ ਦਾ ਆਨੰਦ ਲੈਣ ਲਈ ਤਰਸਦੇ ਰਹੇ।

ਇਹ ਵੀ ਪੜ੍ਹੋ : ਕੋਰੋਨਾ ਪਾਜ਼ੇਟਿਵ ਮ੍ਰਿਤਕ ਬੀਬੀ ਦੇ ਘਰ ਗ੍ਰੰਥੀ ਸਿੰਘ ਨੇ 'ਸਹਿਜ ਪਾਠ' ਕਰਨ ਤੋਂ ਕੀਤਾ ਇਨਕਾਰ
ਮਹਾਨਗਰ 'ਚ ਵੱਧ ਤੋਂ ਵੱਧ ਤਾਪਮਾਨ 22.4 ਡਿਗਰੀ ਅਤੇ ਘੱਟੋ-ਘੱਟ 12 ਡਿਗਰੀ ਸੈਲਸੀਅਸ ਰਿਹਾ। ਸਵੇਰ ਦੇ ਸਮੇਂ ਹਵਾ 'ਚ ਨਮੀ ਦੀ ਮਾਤਰਾ 86 ਫ਼ੀਸਦੀ ਅਤੇ ਸ਼ਾਮ ਨੂੰ 42 ਫ਼ੀਸਦੀ ਰਿਕਾਰਡ ਕੀਤੀ ਗਈ। ਇਨ੍ਹਾਂ ਦਿਨਾਂ ਦੌਰਾਨ ਮੈਦਾਨੀ ਇਲਕਿਆਂ 'ਚ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 19 ਡਿਗਰੀ ਤੋਂ 24 ਡਿਗਰੀ ਸੈਲਸੀਅਸ, ਜਦੋਂ ਕਿ ਘੱਟੋ-ਘੱਟ 9 ਡਿਗਰੀ ਸੈਲਸੀਅਸ ਤੋਂ 15 ਡਿਗਰੀ ਸੈਲਸੀਅਸ ਦਰਮਿਆਨ ਰਹਿ ਸਕਦਾ ਹੈ।

 


author

Babita

Content Editor

Related News