ਪੰਜਾਬ ''ਚ ''ਮੌਸਮ'' ਨੂੰ ਲੈ ਕੇ ਜ਼ਰੂਰੀ ਖ਼ਬਰ, ਮਹਿਕਮੇ ਨੇ ਜਾਰੀ ਕੀਤੀ ਭਵਿੱਖਬਾਣੀ

Wednesday, Nov 11, 2020 - 03:44 PM (IST)

ਲੁਧਿਆਣਾ (ਨਰਿੰਦਰ) : ਉੱਤਰ ਭਾਰਤ 'ਚ ਠੰਡ ਲਗਾਤਾਰ ਵੱਧਦੀ ਜਾ ਰਹੀ ਹੈ। ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਹੋਣ ਕਾਰਨ ਮੈਦਾਨੀ ਇਲਾਕਿਆਂ 'ਚ ਪਾਰਾ ਕਾਫੀ ਹੇਠਾਂ ਡਿਗ ਰਿਹਾ ਹੈ।

ਇਹ ਵੀ ਪੜ੍ਹੋ : ਦਿਲ 'ਚ ਸੁਫ਼ਨੇ ਸੰਜੋਈ ਪਰਿਵਾਰ ਸਣੇ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ, ਡੂੰਘੇ ਸਦਮੇ 'ਚ ਪਰਿਵਾਰ

ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਸੂਬੇ 'ਚ ਰਾਤ ਅਤੇ ਦਿਨ ਦੇ ਪਾਰੇ 'ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਮਹਿਕਮੇ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ ਕਿ 15-16 ਨਵੰਬਰ ਤੱਕ ਪੰਜਾਬ ਦੇ ਕਈ ਇਲਾਕਿਆਂ 'ਚ ਬਾਰਸ਼ ਹੋ ਸਕਦੀ ਹੈ ਅਤੇ ਕਈ ਇਲਾਕਿਆਂ 'ਚ ਬੱਦਲਵਾਈ ਵੀ ਹੋ ਸਕਦੀ ਹੈ, ਜਿਸ ਨਾਲ ਪਾਰਾ ਹੇਠਾਂ ਡਿਗੇਗਾ।

ਇਹ ਵੀ ਪੜ੍ਹੋ : ਨਾਬਾਲਗ ਕੁੜੀ ਨਾਲ ਜ਼ਬਰਨ ਸਰੀਰਕ ਸਬੰਧ ਬਣਾਉਂਦਾ ਰਿਹਾ ਦਰਿੰਦਾ, ਰੋਕਣ 'ਤੇ ਦਿੰਦਾ ਸੀ ਵੱਡੀ ਧਮਕੀ

ਮਹਿਕਮੇ ਦਾ ਕਹਿਣਾ ਹੈ ਕਿ ਬੀਤੇ ਸਾਲਾਂ ਨਾਲੋਂ ਇਸ ਸਾਲ ਠੰਡ ਦਾ ਅਗਾਜ਼ ਥੋੜ੍ਹਾ ਜਲਦੀ ਹੋ ਗਿਆ ਹੈ। ਮੌਸਮ ਮਹਿਕਮੇ ਦੀ ਸਹਾਇਕ ਵਿਗਿਆਨੀ ਡਾ. ਕੁਲਵਿੰਦਰ ਕੌਰ ਨੇ ਦੱਸਿਆ ਕਿ ਦੀਵਾਲੀ ਦੇ ਸੀਜ਼ਨ ਕਰਕੇ ਪ੍ਰਦੂਸ਼ਣ ਦੀ ਮਾਤਰਾ ਵੀ ਕਾਫੀ ਵੱਧ ਰਹੀ ਹੈ, ਜਿਸ ਕਾਰਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਸਾਲ ਦੀਵਾਲੀ ਗਰੀਨ ਮਨਾਉਣ ਤਾਂ ਜੋ ਆਪਣੇ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਮੁਕਤ ਰੱਖਿਆ ਜਾ ਸਕੇ।

ਇਹ ਵੀ ਪੜ੍ਹੋ : ਸੁਖਨਾ ਝੀਲ 'ਤੇ ਪੰਜਾਬ ਦੇ IAS ਦਾ ਚੰਡੀਗੜ੍ਹ ਦੇ ਇੰਸਪੈਕਟਰ ਨਾਲ ਪਿਆ ਪੰਗਾ, ਸੀਨੀਅਰ ਅਫ਼ਸਰਾਂ ਤੱਕ ਪੁੱਜੀ ਗੱਲ

ਉਨ੍ਹਾਂ ਦੱਸਿਆ ਕਿ ਦੀਵਾਲੀ ਤੋਂ ਬਾਅਦ ਬਾਰਸ਼ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਕਣਕ ਬੀਜਣ ਦਾ ਇਹ ਢੁੱਕਵਾਂ ਸਮਾਂ ਹੈ ਅਤੇ ਇਸ ਬਾਰਸ਼ ਨਾਲ ਕਿਸਾਨਾਂ ਨੂੰ ਵੀ ਕਾਫੀ ਮਦਦ ਮਿਲੇਗੀ।

 


Babita

Content Editor

Related News