ਮੌਸਮ ਵਿਭਾਗ ਵੱਲੋਂ ਪੰਜਾਬ ''ਚ ਦੋ ਦਿਨ ਭਾਰੀ ਮੀਂਹ ਦਾ ਅਲਰਟ ਜਾਰੀ
Tuesday, Jul 23, 2019 - 11:55 PM (IST)

ਚੰਡੀਗੜ੍ਹ: ਮੌਸਮ ਵਿਭਾਗ ਨੇ 25 ਅਤੇ 26 ਜੁਲਾਈ ਲਈ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਪੰਜਾਬ 'ਚ ਘੱਗਰ ਦੇ ਇਲਾਕੇ 'ਚ ਫਿਰ ਤੋਂ ਪਾਣੀ ਜਮ੍ਹਾਂ ਹੋ ਸਕਦਾ ਹੈ। ਅਨੁਮਾਨ ਮੁਤਾਬਕ ਬਠਿੰਡਾ, ਸੰਗਰੂਰ, ਪਟਿਆਲਾ ਸਮੇਤ ਪੂਰੇ ਪੰਜਾਬ 'ਚ ਭਾਰੀ ਮੀਂਹ ਪਵੇਗਾ। 24 ਜੁਲਾਈ ਦੀ ਸ਼ਾਮ ਨੂੰ ਮੌਸਮ ਖ਼ਰਾਬ ਹੋਣਾ ਸ਼ੁਰੂ ਹੋ ਜਾਵੇਗਾ ਤੇ ਇਸ ਤੋਂ ਅਗਲੇ ਦੋ ਦਿਨ ਗੁਰਦਾਸਪੁਰ, ਰੂਪਨਗਰ, ਪਠਾਨਕੋਟ ਬਹੁਤ ਭਾਰੀ ਮੀਂਹ ਦੀ ਲਪੇਟ ਵਿੱਚ ਆ ਜਾਣਗੇ। ਖ਼ਾਸਕਰ ਘੱਗਰ, ਸਤਲੁਜ, ਬਿਆਸ ਨਾਲ ਲਗਦੇ ਖੇਤਰਾਂ 'ਚ ਪਾਣੀ ਜਮ੍ਹਾਂ ਹੋ ਸਕਦਾ ਹੈ। ਮਾਨਸੂਨ ਫਿਰ ਤੋਂ ਸਰਗਰਮ ਹੋ ਰਹੀ ਹੈ। ਘੱਗਰ 'ਚ 10 ਸੈਂਟੀਮੀਟਰ ਤੱਕ ਮੀਂਹ ਪੈ ਸਕਦਾ ਹੈ। ਜਲੰਧਰ, ਕਪੂਰਥਲਾ, ਮੋਹਾਲੀ, ਅੰਮ੍ਰਿਤਸਰ ਵਿੱਚ ਵੀ ਭਾਰੀ ਮੀਂਹ ਦੀ ਸੰਭਾਵਨਾ ਹੈ। ਘੱਟ ਦਬਾਅ ਵਾਲੇ ਖੇਤਰਾਂ 'ਚ ਭਾਰੀ ਮੀਂਹ ਕਰਕੇ ਪਾਣੀ ਭਰਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ।