ਤਾਪਮਾਨ ''ਚ ਆਈ ਗਿਰਾਵਟ, 48 ਘੰਟਿਆਂ ਤੱਕ ਛਾਏ ਰਹਿਣਗੇ ਬੱਦਲ
Sunday, Mar 04, 2018 - 03:14 PM (IST)

ਜਲੰਧਰ (ਰਾਹੁਲ)— ਪਿਛਲੇ 48 ਘੰਟਿਆਂ ਦੌਰਾਨ ਆਸਮਾਨ 'ਚ ਛਾਏ ਬੱਦਲਾਂ ਅਤੇ ਹਲਕੀ ਬਾਰਿਸ਼ ਤੋਂ ਬਾਅਦ 2 ਡਿਗਰੀ ਸੈਲਸੀਅਸ ਦੀ ਗਿਰਾਵਟ ਨਾਲ ਸ਼ਨੀਵਾਰ ਘੱਟੋ-ਘੱਟ ਤਾਪਮਾਨ 14 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 4 ਡਿਗਰੀ ਸੈਲਸੀਅਸ ਦੀ ਗਿਰਾਵਟ ਕਾਰਨ 21.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। 6 ਅਤੇ 7 ਮਾਰਚ ਨੂੰ ਸੂਰਜ ਬੱਦਲਾਂ ਦੀ ਜਕੜ ਤੋਂ ਨਿਕਲ ਕੇ ਆਮ ਆਸਮਾਨ ਸਾਫ ਰਹੇਗਾ।
ਇਸ ਦੌਰਾਨ ਘੱਟੋ-ਘੱਟ ਤਾਪਮਾਨ 'ਚ 2 ਡਿਗਰੀ ਸੈਲਸੀਅਸ ਦੀ ਗਿਰਾਵਟ ਅਤੇ ਵੱਧ ਤੋਂ ਵੱਧ ਤਾਪਮਾਨ 8 ਤੋਂ 10 ਡਿਗਰੀ ਸੈਲਸੀਅਸ ਤਕ ਵਾਧਾ ਹੋਣ ਦੀ ਸੰਭਾਵਨਾ ਹੈ। 8 ਮਾਰਚ ਦੇ ਬਾਅਦ ਘੱਟ ਤੋਂ ਘੱਟ ਤਾਪਮਾਨ 'ਚ ਤੇਜ਼ੀ ਕਾਰਨ ਆਮ ਤਾਪਮਾਨ 14 ਤੋਂ 31 ਡਿਗਰੀ ਸੈਲਸੀਅਸ ਵਿਚਾਲੇ ਰਹਿਣ ਦੇ ਆਸਾਰ ਹਨ।