ਮੌਸਮ ਵਿਚ ਬਦਲਾਅ, ਵੱਧਣ ਲੱਗਾ ਤਾਪਮਾਨ
Monday, Feb 10, 2020 - 06:39 PM (IST)
ਨਵਾਸ਼ਹਿਰ (ਮਨੋਰੰਜਨ) : ਮੌਸਮ ਦੇ ਲਗਾਤਾਰ ਕਰਵਟ ਲੈਣ ਕਾਰਨ ਪਿਛਲੇ ਦਿਨੀਂ ਪਹਾੜਾਂ ਵਿਚ ਹੋਈ ਬਰਫਬਾਰੀ ਕਾਰਨ ਹੇਠਲੇ ਇਲਾਕਿਆ ਵਿਚ ਸਰਦ ਹਵਾਵਾਂ ਨੇ ਲੋਕਾ ਨੂੰ ਖਾਸਾ ਪ੍ਰੇਸ਼ਾਨ ਕੀਤਾ। ਹੁਣ ਫਰਵਰੀ ਦੀ ਸ਼ੁਰੂਆਤ ਵਿਚ ਦਿਨ ਵਧਣ ਦੇ ਨਾਲ ਹੀ ਤਾਪਮਾਨ ਵੀ ਵੱਧਣ ਲੱਗਾ ਹੈ। ਪਿਛਲੇ ਇਕ ਹਫਤੇ ਦੌਰਾਨ ਵੱਧ ਤੋਂ ਵੱਧ ਤਾਪਮਾਨ ਪੰਜ ਡਿਗਰੀ ਤੱਕ ਰਿਕਾਰਡ ਕੀਤਾ ਗਿਆ ਹੈ। ਮੌਸਮ ਵਿਭਾਗ ਦੀ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਨਿਊਨਤਮ ਤਾਪਮਾਨ ਵਿਚ ਵੀ ਵਾਧਾ ਹੋਵੇਗਾ। ਮੌਸਮ ਸਾਫ ਰਹਿਣ ਦੇ ਨਾਲ ਤਾਪਮਾਨ ਵਿਚ ਵਾਧੇ ਕਾਰਨ ਠੰਢ ਵਿਚ ਕਮੀ ਆਈ ਹੈ।
ਹਵਾ ਦੀ ਗਤੀ ਥੋੜ੍ਹੀ ਜ਼ਿਆਦਾ ਰਹਿਣ ਕਾਰਨ ਸ਼ਾਮ ਨੂੰ ਕੁਝ ਸਰਦੀ ਮਹਿਸੂਸ ਹੁੰਦੀ ਹੈ। ਦਿਨ ਵਿਚ ਧੁੱਪ ਨਿਕਲਣ ਕਾਰਨ ਸਰਦੀ ਤੋਂ ਰਾਹਤ ਮਿਲ ਰਹੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਫਿਲਹਾਲ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਸੋਮਵਾਰ ਨੂੰ ਜ਼ਿਲੇ ਦੇ ਤਾਪਮਾਨ ਵੱਧਣ ਨਾਲ ਮੌਸਮ ਸਾਫ ਰਿਹਾ। ਦਿਨ ਦਾ ਨਿਊਨਤਮ ਤਾਪਮਾਨ 5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਜਦਕਿ ਜ਼ਿਆਦਾਤਰ ਤਾਪਮਾਨ 23 ਡਿਗਰੀ ਸੈਲਸੀਅਸ ਰਿਹਾ। ਹਵਾ ਦੀ ਗਤੀ ਇਕ ਕਿ.ਮੀ ਪ੍ਰਤੀ ਘੰਟਾ ਰਹੀ। ਮੌਸਮ ਮਾਹਿਰਾ ਦਾ ਕਹਿਣਾ ਹੈ ਕਿ ਹੁਣ ਨਿਊਨਤਮ ਤਾਪਮਾਨ ਤੇ ਜ਼ਿਆਦਾਤਰ ਤਾਪਮਾਨ ਵਿਚ ਹੌਲੀ-ਹੌਲੀ ਵਾਧਾ ਹੋਵੇਗਾ। ਰਾਤ ਦੇ ਸਮੇਂ ਸਰਦੀ ਦਾ ਅਸਰ ਹੋਰ ਵੀ ਘੱਟ ਹੋ ਜਾਵੇਗਾ। ਮੌਸਮ ਵਿਭਾਗ ਵੱਲੋਂ ਜੋ ਪੂਰਨਅਨੁਮਾਨ ਲਗਾਇਆ ਜਾ ਰਿਹਾ ਹੈ ਉਸ ਅਨੁਸਾਰ ਜ਼ਿਲੇ ਵਿਚ ਮੀਂਹ ਪੈਣ ਦੇ ਫਿਲਹਾਲ ਆਸਾਰ ਨਹੀਂ ਹਨ।