ਮਾਰੂ ਹਥਿਆਰਾਂ ਸਣੇ ਨਵਾਂਸ਼ਹਿਰ ਪੁਲਸ ਨੇ ਕਾਬੂ ਕੀਤੀ ਖਤਰਨਾਕ ਗੈਂਗ, ਹੋ ਸਕਦੇ ਹਨ ਵੱਡੇ ਖੁਲਾਸੇ (ਤਸਵੀਰਾਂ)

Monday, Nov 13, 2017 - 06:19 PM (IST)

ਮਾਰੂ ਹਥਿਆਰਾਂ ਸਣੇ ਨਵਾਂਸ਼ਹਿਰ ਪੁਲਸ ਨੇ ਕਾਬੂ ਕੀਤੀ ਖਤਰਨਾਕ ਗੈਂਗ, ਹੋ ਸਕਦੇ ਹਨ ਵੱਡੇ ਖੁਲਾਸੇ (ਤਸਵੀਰਾਂ)

ਨਵਾਂਸ਼ਹਿਰ (ਮਨੋਰੰਜਨ) : ਸੀ. ਆਈ. ਏ. ਸਟਾਫ ਨਵਾਂਸ਼ਹਿਰ ਪੁਲਸ ਨੇ ਲੁੱਟਖੋਹ ਕਰਨੇ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿੰਨ੍ਹਾਂ ਤੋਂ ਪੁਲਸ ਨੇ ਦੋ ਪਿਸਤੌਲ, 8 ਰੌਂਦ, ਮੋਟਰਸਾਈਕਲ ਅਤੇ ਭਾਰੀ ਮਾਤਰਾ ਵਿਚ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ।
ਐੱਸ. ਐੱਸ. ਪੀ. ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਨਵਾਂਸ਼ਹਿਰ ਪੁਲਸ ਵਲੋਂ ਇੰਸਪੈਕਟਰ ਸੁਰਿੰਦਰ ਚਾਂਦ ਤੇ ਏ.ਐੱਸ. ਆਈ. ਫੂਲ ਰਾਏ ਦੀ ਅਗਵਾਈ ਵਿਚ ਬਲਾਚੌਰ ਦੇ ਭੁਲੇਖਾ ਚੌਕ ਵਿਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਕਥਿਤ ਆਰੋਪੀ ਮਿਥਲੇਸ਼ ਕੁਮਾਰ ਉਰਫ ਮਿੱਠੂ, ਨਦਿਸ਼, ਪ੍ਰਭਜੋਤ, ਮਲਕੀਤ ਸਿੰਘ, ਰਾਮਪਾਲ, ਜਗਦੀਸ਼ ਸਿੰਘ ਤੇ ਇਨ੍ਹਾਂ ਦਾ ਇਕ ਹੋਰ ਸਾਥੀ ਬਿਕਰਮਜੀਤ ਸਿੰਘ ਫੌਜੀ ਜੋ ਲੁੱਟਖੋਹ ਦੀ ਵਾਰਦਾਤਾ ਕਰਦਾ ਹੈ, ਬਲਾਚੌਰ ਇਲਾਕੇ ਵਿਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਸੀ। ਪੁਲਸ ਨੇ ਸੂਚਨਾ ਮਿਲਦੇ ਹੀ ਮੁਸਤੈਦੀ ਨਾਲ ਬਲਾਚੌਰ ਦੇ ਭੱਦੀ ਰੋਡ 'ਤੇ ਇਕ ਬੇਆਬਾਦ ਭੱਠੇ 'ਤੇ ਰੇਡ ਮਾਰੀ ਤਾ ਉਥੋਂ ਗੈਂਗ ਦੇ ਪੰਜ ਮੈਂਬਰਾਂ ਨੂੰ ਕਾਬੂ ਕਰ ਲਿਆ।
ਪੁਲਸ ਨੇ ਦੋਸ਼ੀਆਂ ਪਾਸੋਂ ਦੋ ਪਿਸਤੌਲ 315 ਬੌਰ, ਇਕ ਮੋਟਰਸਾਈਕਲ ਅਤੇ ਭਾਰੀ ਮਾਤਰਾ ਵਿਚ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ। ਸ਼ੁਰੂਆਤੀ ਪੁੱਛਗਿਛ ਵਿਚ ਇਹ ਗੱਲ ਸਾਹਮਣੇ ਆਈ ਕਿ ਕਾਬੂ ਕੀਤੇ ਕਥਿਤ ਦੋਸ਼ੀਆਂ 'ਤੇ ਪਹਿਲਾਂ ਵੀ ਆਪਰਾਧਿਕ ਮਾਮਲੇ ਦਰਜ ਹਨ। ਇਸ ਗੈਂਗ ਦੇ ਮੈਂਬਰ ਰੋਪੜ ਤੋਂ ਜਲੰਧਰ ਨੂੰ ਜਾਣ ਵਾਲੀ ਕੈਸ਼ ਵੈਨ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਤਾਕ ਵਿਚ ਸਨ। ਐੱਸ. ਐੱਸ. ਪੀ. ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਦੋਸ਼ੀਆਂ ਤੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।


Related News