ਜਲ-ਸਪਲਾਈ ਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਦੀ ਅਹਿਮ ਮੀਟਿੰਗ
Wednesday, Jan 03, 2018 - 04:11 PM (IST)
ਜ਼ੀਰਾ (ਅਕਾਲੀਆਂ ਵਾਲਾ) - ਜਲ-ਸਪਲਾਈ ਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮਹੈਣੀਆਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ 'ਚ ਸ਼ਿਵਇੰਦਰ ਕੁਮਾਰ ਮੰਨਣ ਖਜਾਨਚੀ, ਜਰਨਲ ਸਕੱਤਰ ਮੁਕੇਸ਼ ਕੰਡਾਂ, ਪ੍ਰੈਸ ਸਕੱਤਰ ਭਜਨ ਸਿੰਘ ਮਰਖਾਈ ਪੰਜਾਬ, ਚੰਦ ਸਿੰਘ ਚਾਂਗਲੀ ਸਕੱਤਰ ਪੰਜਾਬ ਆਦਿ ਤੋਂ ਇਲਾਵਾ ਮੁਲਾਜ਼ਮ ਹਾਜ਼ਰ ਸਨ।
ਇਹ ਹਨ ਮੰਗਾਂ
1. ਪਿਛਲੀ ਪੰਜਾਬ ਸਰਕਾਰ ਵਲੋ ਦਸੰਬਰ 2011 'ਚ ਬਿਠਾਈ ਅਨਾਮਲੀ ਕਮੇਟੀ ਵਲੋ ਸਾਰੇ ਮਹਿਕਮਿਆਂ ਦੇ ਮੁਲਾਜ਼ਮਾਂ ਦੇ ਸਕੇਲਾਂ 'ਚ ਵਾਧਾ ਕੀਤਾ ਸੀ ਪਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਫੀਲਡ ਮੁਲਾਜ਼ਮਾਂ ਦੇ ਸਕੇਲਾਂ 'ਚ ਨਾਮਾਤਰ ਵਾਧਾ ਕੀਤਾ ਗਿਆ, ਜੋ ਮੁਲਾਜ਼ਮਾਂ ਦੀ ਯੋਗਤਾਂ ਦੇ ਹਿਸਾਬ ਨਾਲ ਬਹੁਤ ਘੱਟ ਸੀ।
2. ਸਕੇਲ 'ਚ ਵਾਧਾ ਕਰਨ ਲਈ ਪਿਛਲੇ 6 ਸਾਲਾਂ ਤੋਂ ਪੰਜਾਬ ਸਰਕਾਰ ਨਾਲ ਮੀਟਿੰਗਾਂ ਹੁੰਦੀਆਂ ਰਹੀਆ ਪਰ ਇਹ ਕਹਿ ਕਿ ਮੀਟਿੰਗ ਖ਼ਤਮ ਕਰ ਦਿੱਤੀ ਜਾਂਦੀ ਸੀ ਕਿ ਅਗਲੇ ਪੇ-ਕਮਿਸ਼ਨ 'ਚ ਇਸ ਵਾਧੇ ਬਾਰੇ ਵਿਚਾਰਾਂ ਹੋ ਸਕਦੀਆ ਹਨ।
3. ਹੋਰਨਾਂ ਵਿਭਾਗਾਂ 'ਚ ਕੰਮ ਕਰ ਰਹੇ ਮੁਲਾਜ਼ਮ ਜੋ ਸਾਡੇ ਨਾਲੋ ਘੱਟ ਯੋਗਤਾ ਵਾਲੇ ਹਨ, ਨੂੰ ਸਾਡੇ ਨਾਲੋਂ ਵੱਧ ਤਨਖ਼ਾਹ ਮਿਲ ਰਹੀ ਹੈ ਤੇ ਉਨ੍ਹਾਂ ਮੁਲਾਜ਼ਮਾਂ ਨੂੰ 2 ਮਹੀਨਿਆਂ ਦੀਆਂ ਵੱਧ ਛੁੱਟੀਆਂ ਵੀ ਹੁੰਦੀਆ ਹਨ।
4. ਜਲ ਸਪਲਾਈ ਫੀਲਡ ਮੁਲਾਜ਼ਮਾਂ ਜੂਨੀਅਰ ਟੈਕਨੀਸ਼ੀਅਨ ਨੂੰ 5910-20200+2400 ਤੇ ਟੈਕਨੀਸ਼ੀਅਨ ਗਰੇਡ 2 ਨੂੰ 5910-20200+2800 ਦਾ ਸਕੇਲ ਯੋਗਤਾ ਦੇ ਹਿਸਾਬ ਨਾਲ ਬਹੁਤ ਘੱਟ ਦਿੱਤਾ ਜਾ ਰਿਹਾ ਹੈ ਅਤੇ ਮੈਟ੍ਰਿਕ, ਆਈ. ਟੀ. ਆਈ ਡਿਪਲੋਮਾ ਪਾਸ ਜਦੋ ਕਿ ਪੰਪਅਉਪਰੇਟਰ ਡਰਾਫਟਮੈਨ ਤੇ ਸਰਕਾਰੀ ਆਧਿਆਪਕਾਂ ਮੈਟ੍ਰਿਕ +2, ਜੇ. ਬੀ. ਟੀ. ਯੋਗਤਾ ਰੱਖਦੇ ਹਨ।
5. ਜਲ ਸਪਲਾਈ ਮੁਲਾਜਮਾਂ ਦੇ ਪੇ ਸਕੇਲ 'ਚ ਯੋਗਤਾ ਅਨੁਸਾਰ ਵਾਧਾ ਕੀਤਾ ਜਾਵੇ ਤੇ 13ਵੀਂ ਤਨਖ਼ਾਹ ਦਿੱਤੀ ਜਾਵੇ।
