ਜਲੰਧਰ ’ਚ ਹੁਣ ਦੁਪਹਿਰ ਦਾ ਪਾਣੀ ਪੱਕੇ ਤੌਰ ’ਤੇ ਬੰਦ
Tuesday, Aug 27, 2019 - 11:15 AM (IST)

ਜਲੰਧਰ (ਖੁਰਾਣਾ)— ਨਿਗਮ ਪ੍ਰਸ਼ਾਸਨ ਨੇ ਸ਼ਹਿਰ ਦੀ ਸੀਵਰੇਜ ਵਿਵਸਥਾ ਵਿਚ ਸੁਧਾਰ ਨਾ ਆਉਂਦਾ ਵੇਖ ਦੁਪਹਿਰ ਦੇ ਸਮੇਂ ਸਪਲਾਈ ਹੋਣ ਵਾਲਾ ਪਾਣੀ ਪੱਕੇ ਤੌਰ ’ਤੇ ਬੰਦ ਕਰ ਦਿੱਤਾ ਹੈ। ਉਂਝ ਤਾਂ ਪਿਛਲੇ ਕਾਫੀ ਸਮੇਂ ਤੋਂ ਨਿਗਮ ਨੇ ਦੁਪਹਿਰ ਦਾ ਪਾਣੀ ਬੰਦ ਕੀਤਾ ਹੋਇਆ ਸੀ ਪਰ ਫਿਰ ਵੀ ਕੁਝ ਇਲਾਕਿਆਂ ਨੂੰ ਢਿੱਲ ਦਿੱਤੀ ਗਈ ਸੀ। ਪਾਣੀ ਦੀ ਹੋ ਰਹੀ ਬਰਬਾਦੀ ਅਤੇ ਸੀਵਰੇਜ ਲਾਈਨਾਂ ਦੇ ਭਰੇ ਰਹਿਣ ਕਾਰਨ ਨਿਗਮ ਪ੍ਰਸ਼ਾਸਨ ਨੇ ਦੁਪਹਿਰ ਨੂੰ ਪਾਣੀ ਨਾ ਸਪਲਾਈ ਕਰਨ ਦਾ ਫੈਸਲਾ ਲਿਆ ਹੈ।