ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਿਆ, ਲੋਕਾਂ ’ਚ ਦਹਿਸ਼ਤ
Sunday, Aug 10, 2025 - 01:23 AM (IST)

ਜਲੰਧਰ/ਫਗਵਾੜਾ – ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਹਿਮਾਚਲ ਵਿਚ ਲਗਾਤਾਰ ਬਾਰਿਸ਼ ਹੋਣ ਨਾਲ ਦਰਿਆ ਚੜ੍ਹੇ ਹੋਏ ਹਨ, ਜਿਸ ਨਾਲ ਪੰਜਾਬ ਦੇ ਕਈ ਇਲਾਕਿਆਂ ਵਿਚ ਹੜ੍ਹ ਦਾ ਖਤਰਾ ਮੰਡਰਾਉਣ ਲੱਗਾ ਹੈ।
ਬਿਆਸ ਦਰਿਆ ਦੇ ਨੇੜੇ ਪੈਂਦੇ ਸ਼ਾਹਕੋਟ, ਮਲਸੀਆਂ ਸਮੇਤ ਮੰਡ ਇਲਾਕਿਆਂ ਵਿਚ ਖੇਤੀ ਕਰਨਾ ਬਹੁਤ ਜੋਖਮ ਭਰਿਆ ਹੈ ਕਿਉਂਕਿ ਕੋਈ ਨਹੀਂ ਜਾਣਦਾ ਕਿ ਦਰਿਆ ਕਦੋਂ ਆਪਣਾ ਰਸਤਾ ਬਦਲ ਲਵੇ ਅਤੇ ਉਨ੍ਹਾਂ ਦੀ ਜ਼ਮੀਨ ਅਤੇ ਫਸਲਾਂ ਨੂੰ ਵਹਾਅ ਕੇ ਲੈ ਜਾਵੇ। ਇਸ ਸਬੰਧ ਵਿਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੰਡ ਇਲਾਕੇ ਦਾ ਦੌਰਾ ਕੀਤਾ, ਜਿਥੇ ਬਿਆਸ ਦਰਿਆ ਦਾ ਪਾਣੀ