ਪਾਣੀ ਦਾ ਨਿਕਾਸ ਬੰਦ ਕਰਨ ਦੇ ਦੋਸ਼ ''ਚ 4 ਨਾਮਜ਼ਦ

Sunday, Feb 18, 2018 - 05:48 PM (IST)

ਪਾਣੀ ਦਾ ਨਿਕਾਸ ਬੰਦ ਕਰਨ ਦੇ ਦੋਸ਼ ''ਚ 4 ਨਾਮਜ਼ਦ


ਫਿਰੋਜ਼ਪੁਰ (ਕੁਮਾਰ, ਗੁਰਮੇਲ) - ਪਿੰਡ ਕੱਸੋਆਣਾ ਵਿਖੇ ਸੜਕ 'ਤੇ ਸਲੈਬ ਟਾਈਪ ਬਣੀ ਪੁਲੀ ਜੇ. ਸੀ. ਬੀ. ਮਸ਼ੀਨ ਨਾਲ ਪੁੱਟ ਕੇ ਪਾਣੀ ਦਾ ਨਿਕਾਸ ਬੰਦ ਕਰਨ ਅਤੇ ਆਵਾਜਾਈ ਵਿਚ ਵਿਘਨ ਪਾਉਣ ਦੇ ਦੋਸ਼ ਵਿਚ ਥਾਣਾ ਸਦਰ ਜ਼ੀਰਾ ਦੀ ਪੁਲਸ ਨੇ 2 ਲੜਕੀਆਂ ਅਤੇ 2 ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਸੁਦੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸਰਪੰਚ ਸੁਰਜੀਤ ਸਿੰਘ ਪਿੰਡ ਕੱਸੋਆਣਾ ਨੇ ਦੋਸ਼ ਲਾਇਆ ਕਿ ਕਰੀਬ 3-4 ਮਹੀਨੇ ਪਹਿਲਾਂ ਅਮਨਦੀਪ ਕੌਰ, ਕਮਲਜੀਤ ਕੌਰ, ਸੁਨੀਲ ਸਿੰਘ ਤੇ ਲਖਵੰਤ ਸਿੰਘ ਨੇ ਕਥਿਤ ਰੂਪ ਵਿਚ ਸੜਕ 'ਤੇ ਬਣੀ ਪੁਲੀ ਪੁੱਟ ਕੇ ਛੱਪੜ ਵੱਲ ਜਾਂਦੇ ਪਾਣੀ ਦਾ ਨਿਕਾਸ ਬੰਦ ਕਰ ਦਿੱਤਾ ਤੇ ਲੋਕਾਂ ਦੀ ਆਵਾਜਾਈ ਵਿਚ ਵਿਘਨ ਪਾਇਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।


Related News