ਮੋਹਾਲੀ ''ਚ ਚਿੱਟੇ ਤੇ ਹਥਿਆਰਾਂ ਸਣੇ ਵਾਂਟੇਡ ''ਅਪਰਾਧੀ'' ਗ੍ਰਿਫ਼ਤਾਰ, ਗੈਂਗਸਟਰਾਂ ਦੀ ਮਦਦ ਨਾਲ ਚਲਾਉਂਦਾ ਸੀ ਕਾਰੋਬਾਰ

Wednesday, May 19, 2021 - 09:06 AM (IST)

ਮੋਹਾਲੀ/ਕੁਰਾਲੀ (ਸੰਦੀਪ, ਬਠਲਾ) : ਹੈਰੋਇਨ ਅਤੇ ਗ਼ੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਦੇ ਮੁਲਜ਼ਮ ਅਤੇ ਕਈ ਅਪਰਾਧਿਕ ਕੇਸਾਂ ’ਚ ਵਾਂਟੇਡ ਬਹਾਦੁਰ ਸਿੰਘ ਨੂੰ ਮੋਹਾਲੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਤੋਂ 1 ਕਿੱਲੋ 50 ਗ੍ਰਾਮ ਹੈਰੋਇਨ, 3 ਗ਼ੈਰ-ਕਾਨੂੰਨੀ ਪਿਸਟਲ ਅਤੇ 14 ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮ ਖ਼ਿਲਾਫ਼ ਥਾਣਾ ਕੁਰਾਲੀ ਸਦਰ ਥਾਣਾ ਵਿਚ ਕੇਸ ਦਰਜ ਕਰਵਾਇਆ ਗਿਆ ਹੈ। ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਬਹਾਦੁਰ ਸਿੰਘ ਖਿਲਾਫ਼ ਸਾਲ 2016 ਤੋਂ ਲੈ ਕੇ ਹੁਣ ਤੱਕ ਰੋਪੜ, ਫ਼ਤਹਿਗੜ੍ਹ, ਖੰਨਾ, ਮੋਹਾਲੀ ਅਤੇ ਚੰਡੀਗੜ੍ਹ ਵਿਚ 6 ਤੋਂ ਜ਼ਿਆਦਾ ਅਪਰਾਧਿਕ ਕੇਸ ਦਰਜ ਹਨ। ਪੁਲਸ ਨੇ ਜਦੋਂ ਮੁਲਜ਼ਮ ਦੇ ਘਰ ਛਾਪਾ ਮਾਰਿਆ ਤਾਂ ਉਹ ਪੁਲਸ ਨੂੰ ਚਕਮਾ ਦੇ ਕੇ ਇਕ ਬੈਗ ਲੈ ਕੇ ਛੱਤ ਤੋਂ ਹੁੰਦੇ ਹੋਏ ਫ਼ਰਾਰ ਹੋ ਗਿਆ। ਪੁਲਸ ਉਸ ਦਾ ਪਿੱਛਾ ਕਰਦੀ ਰਹੀ ਅਤੇ ਉਸ ਨੂੰ ਕਾਬੂ ਕਰ ਲਿਆ। ਪੁਲਸ ਨੇ ਜਦੋਂ ਬੈਗ ਦੀ ਤਲਾਸ਼ੀ ਲਈ ਤਾਂ ਹੈਰੋਇਨ ਅਤੇ ਗ਼ੈਰ-ਕਾਨੂੰਨੀ ਹਥਿਆਰਾਂ ਦੀ ਖੇਪ ਬਰਾਮਦ ਹੋਈ।

ਇਹ ਵੀ ਪੜ੍ਹੋ : ਕੋਰੋਨਾ : ਪਿੰਡ 'ਚ ਮੌਤ ਦੀ ਹਨ੍ਹੇਰੀ ਝੁੱਲਦੀ ਦੇਖ ਲੋਕਾਂ ਨੇ ਲਿਆ ਵੱਡਾ ਫ਼ੈਸਲਾ, ਹਰ ਪਾਸੇ ਹੋ ਰਹੀ ਚਰਚਾ
ਜੇਲ ’ਚ ਆਇਆ ਸੀ ਗੈਂਗਸਟਰਾਂ ਦੇ ਸੰਪਰਕ ਵਿਚ
ਐੱਸ. ਐੱਸ. ਪੀ. ਮੋਹਾਲੀ ਸਤਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮ ਬਹਾਦੁਰ ਕੁੱਤਿਆਂ, ਘੋੜਿਆਂ ਅਤੇ ਕਬੂਤਰਾਂ ਦੇ ਟੂਰਨਾਮੈਂਟ ਕਰਵਾਉਂਦਾ ਸੀ। ਇਸ ਦੌਰਾਨ ਹੀ ਉਸ ਦਾ ਅਕਸਰ ਲੋਕਾਂ ਨਾਲ ਝਗੜਾ ਹੁੰਦਾ ਰਹਿੰਦਾ ਸੀ ਅਤੇ ਉਹ ਇਨ੍ਹਾਂ ਕੇਸਾਂ ਵਿਚ ਕਈ ਵਾਰ ਜੇਲ੍ਹ ਗਿਆ। ਜੇਲ੍ਹ ਵਿਚ ਹੀ ਉਸ ਦੀ ਮੁਲਾਕਾਤ ਪੰਜਾਬ ਵਿਚ ਸਰਗਰਮ ਕਈ ਗੈਂਗਸਟਰਾਂ ਨਾਲ ਹੋਈ। ਸਾਲ 2020 ਵਿਚ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਹੀ ਉਹ ਨਸ਼ੇ ਵਾਲੇ ਪਦਾਰਥਾਂ ਅਤੇ ਗ਼ੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਨਾਲ ਹੀ ਅਪਰਾਧ ਜਗਤ ਵਿਚ ਸਰਗਰਮ ਹੋ ਗਿਆ।

ਇਹ ਵੀ ਪੜ੍ਹੋ : ਚੰਡੀਗੜ੍ਹ ਪ੍ਰਸ਼ਾਸਨ ਨੇ ਤੈਅ ਕੀਤਾ 'ਪ੍ਰਾਈਵੇਟ ਐਂਬੂਲੈਂਸਾਂ' ਦਾ ਕਿਰਾਇਆ, ਜਾਣੋ ਕੀ ਹਨ ਨਵੇਂ ਰੇਟ
ਬਾਰਡਰ ਏਰੀਆ ਤੋਂ ਹੈਰੋਇਨ ਅਤੇ ਯੂ. ਪੀ. ਤੋਂ ਲਿਆਉਂਦਾ ਸੀ ਗ਼ੈਰ-ਕਾਨੂੰਨੀ ਹਥਿਆਰ
ਯੂ. ਪੀ. ਵਿਚ ਮੁਲਜ਼ਮ ਬਹਾਦੁਰ ਦੇ ਇਕ ਰਿਸ਼ਤੇਦਾਰ ਦਾ ਢਾਬਾ ਹੈ। ਉਸ ਰਿਸ਼ਤੇਦਾਰ ਨੇ ਹੀ ਬਹਾਦੁਰ ਦੀ ਮੁਲਾਕਾਤ ਉੱਥੇ ਹੀ ਇਕ ਗ਼ੈਰ-ਕਾਨੂੰਨੀ ਹਥਿਆਰਾਂ ਦੇ ਕਾਰੋਬਾਰੀ ਨਾਲ ਕਰਵਾਈ। ਉਸ ਨਾਲ ਉਹ ਪਿਸਟਲ ਅਤੇ ਦੇਸੀ ਹਥਿਆਰ ਲਿਆ ਕੇ ਪੰਜਾਬ ਵਿਚ ਵੱਖ-ਵੱਖ ਗੈਂਗਸਟਰਾਂ ਨੂੰ ਸਪਲਾਈ ਕਰਦਾ ਸੀ। ਇਸ ਤੋਂ ਬਾਅਦ ਬਹਾਦੁਰ ਜੇਲ੍ਹ ਵਿਚ ਮਿਲੇ ਇਕ ਜਾਣਕਾਰ ਨਾਲ ਮਿਲ ਕੇ ਦਿੱਲੀ ਤੋਂ ਹੈਰੋਇਨ ਲਿਆ ਕੇ ਇੱਥੇ ਸਪਲਾਈ ਕਰਨ ਲੱਗਾ। ਇਸ ਤੋਂ ਬਾਅਦ ਉਹ ਬਾਰਡਰ ਏਰੀਆ ਜੈਸਲਮੇਰ, ਸ਼੍ਰੀਗੰਗਾਨਗਰ, ਫਿਰੋਜ਼ਪੁਰ, ਅੰਮ੍ਰਿਤਸਰ, ਜੰਮੂ ਵਿਚ ਸਰਗਰਮ ਤਸਕਰਾਂ ਤੋਂ ਹੈਰੋਇਨ ਦੀ ਖੇਪ ਲਿਆ ਕੇ ਪੰਜਾਬ ਵਿਚ ਸਪਲਾਇਰਾਂ ਨੂੰ ਵੇਚਣ ਲਗਾ। ਇਸ ਕੰਮ ਵਿਚ ਉਸ ਨੇ ਖੂਬ ਪੈਸਾ ਕਮਾਇਆ ਅਤੇ ਆਪਣੇ ਪਰਿਵਾਰਕ ਮੈਬਰਾਂ ਦੇ ਨਾਂ ’ਤੇ 6 ਵਾਹਨ ਖਰੀਦੇ। ਪੁਲਸ ਤੋਂ ਬਚਣ ਲਈ ਉਹ ਆਪਣੇ ਸਾਥੀਆਂ ਦੇ ਘਰਾਂ ਅਤੇ ਟਿਕਾਣਿਆਂ ’ਤੇ ਜਾ ਕੇ ਲੁੱਕ ਜਾਂਦਾ ਸੀ।

ਇਹ ਵੀ ਪੜ੍ਹੋ : ਮੰਤਰੀ ਚੰਨੀ ਦੀਆਂ ਵਧੀਆਂ ਮੁਸ਼ਕਲਾਂ, ਹੁਣ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦਾ ਵੱਡਾ ਐਲਾਨ
ਗੈਂਗਸਟਰਾਂ ਨੂੰ ਸ਼ਰਨ ਦੇਣ ’ਚ ਕਰਦਾ ਸੀ ਮਦਦ
ਉੱਥੇ ਹੀ ਜਾਂਚ ਵਿਚ ਸਾਹਮਣੇ ਆਇਆ ਕਿ ਚੰਡੀਗੜ੍ਹ ਦੇ ਸੈਕਟਰ-33 ਵਿਚ ਸ਼ਰਾਬ ਕਾਰੋਬਾਰੀ ਦੇ ਘਰ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ 2 ਗੈਂਗਸਟਰਾਂ ਨਿਤਿਨ ਅਤੇ ਕਰਨ ਨੂੰ ਸ਼ਰਨ ਦੇਣ ਵਿਚ ਵੀ ਮੁਲਜ਼ਮ ਨੇ ਮਦਦ ਕੀਤੀ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


Babita

Content Editor

Related News